Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:17:44 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਕੁਝ ਫਿਲਮਾਂ ਰਿਲੀਜ਼ ਦੇ ਸਮੇਂ ਨਹੀਂ, ਬਾਅਦ 'ਚ ਸਲਾਹੀਆਂ ਜਾਂਦੀਆਂ ਹਨ : ਅਕਸ਼ੈ ਕੁਮਾਰ

ENTERTAINMENT News Punjabi(ਤੜਕਾ ਪੰਜਾਬੀ)

ਕੁਝ ਫਿਲਮਾਂ ਰਿਲੀਜ਼ ਦੇ ਸਮੇਂ ਨਹੀਂ, ਬਾਅਦ 'ਚ ਸਲਾਹੀਆਂ ਜਾਂਦੀਆਂ ਹਨ : ਅਕਸ਼ੈ ਕੁਮਾਰ

  • Edited By Cherry,
  • Updated: 24 Jun, 2026 01:28 PM
Entertainment
some films are appreciated later  not at the time of release  akshay kumar
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਅਹਿਮਦ ਖਾਨ ਵੱਲੋਂ ਨਿਰਦੇਸ਼ਤ ਫਿਲਮ ‘ਵੈਲਕਮ ਟੂ ਦਿ ਜੰਗਲ’ 26 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿਚ 30 ਤੋਂ ਵੱਧ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਜ਼ਰੀਏ ਰਵੀਨਾ ਟੰਡਨ ਕਮਬੈਕ ਕਰ ਰਹੀ ਹੈ। ਫਿਲਮ ਬਾਰੇ ਨਿਰਦੇਸ਼ਕ ਅਹਿਮਦ ਖ਼ਾਨ, ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਅਰਸ਼ਦ ਵਾਰਸੀ, ਆਫਤਾਬ ਸ਼ਿਵਦਾਸਾਨੀ, ਜੈਕੀ ਸ਼ਰਾਫ ਅਤੇ ਅਦਾਕਾਰਾ ਦਿਸ਼ਾ ਪਟਾਨੀ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ : ਅਕਸ਼ੈ ਕੁਮਾਰ

Q. ਤੁਸੀਂ ਆਪਣੇ ਕਰੀਅਰ ਵਿਚ ਐਕਸ਼ਨ, ਰੋਮਾਂਸ ਅਤੇ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ ਪਰ ਦਰਸ਼ਕ ਤੁਹਾਨੂੰ ਸਭ ਤੋਂ ਜ਼ਿਆਦਾ ਕਾਮੇਡੀ ਨਾਲ ਜੋੜਦੇ ਹਨ। ਅਜਿਹਾ ਕਿਉਂ?

- ਅਜਿਹਾ ਬਿਲਕੁਲ ਨਹੀਂ ਹੈ ਕਿ ਮੈਂ ਸਿਰਫ਼ ਕਾਮੇਡੀ ਕੀਤੀ ਹੈ। ਮੈਂ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਕੀਤੀਆਂ ਹਨ, ਰੋਮਾਂਟਿਕ ਫਿਲਮਾਂ ਕੀਤੀਆਂ ਹਨ। ‘ਧੜਕਨ’ ਵਰਗੀ ਫਿਲਮ ਵੀ ਕੀਤੀ ਹੈ,ਪਰ ਸ਼ਾਇਦ ਕਾਮੇਡੀ ਵਿਚ ਜੋ ਕਿਰਦਾਰ ਲੋਕਾਂ ਦੇ ਦਿਲਾਂ ਵਿਚ ਵੱਸ ਜਾਂਦੇ ਹਨ, ਉਹ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ। ਇਹੀ ਕਾਰਨ ਹੈ ਕਿ ਲੋਕ ਮੈਨੂੰ ਕਾਮੇਡੀ ਨਾਲ ਜ਼ਿਆਦਾ ਜੋੜਦੇ ਹਨ।

Q. ਤੁਹਾਡੀਆਂ ‘ਜਾਨ-ਏ-ਮਨ’ ਵਰਗੀਆਂ ਫਿਲਮਾਂ ਨੂੰ ਅੱਜ ਦੀ ਪੀੜ੍ਹੀ ਬਹੁਤ ਪਸੰਦ ਕਰਦੀ ਹੈ ਜਦਕਿ ਰਿਲੀਜ਼ ਸਮੇਂ ਉਨ੍ਹਾਂ ਨੂੰ ਉਹੋ ਜਿਹੀ ਸਫ਼ਲਤਾ ਨਹੀਂ ਮਿਲੀ ਸੀ। ਕੀ ਤੁਹਾਡੀ ਫਿਲਮੋਗ੍ਰਾਫੀ ਵਿਚ ਅਜਿਹੀਆਂ ਹੋਰ ਫਿਲਮਾਂ ਹਨ ਜਿਨ੍ਹਾਂ ਦਾ ਮੁਲਾਂਕਣ ਤੁਸੀਂ ਘੱਟ ਕਰਦੇ ਹੋ?

- ਮੇਰੇ ਹਿਸਾਬ ਨਾਲ ‘ਤੀਸ ਮਾਰ ਖਾਨ’ ਅਤੇ ‘ਖੱਟਾ ਮੀਠਾ’ ਅਜਿਹੀਆਂ ਫਿਲਮਾਂ ਹਨ ਜੋ ਮੈਨੂੰ ਬਹੁਤ ਪਸੰਦ ਸਨ ਪਰ ਰਿਲੀਜ਼ ਸਮੇਂ ਓਨੀਆਂ ਨਹੀਂ ਚੱਲੀਆਂ। ਅੱਜ ਉਨ੍ਹਾਂ ਦੇ ਮੀਮਜ਼ ਬਣਦੇ ਹਨ, ਟੀ.ਵੀ. ਅਤੇ ਡਿਜੀਟਲ ਪਲੇਟਫਾਰਮ 'ਤੇ ਉਨ੍ਹਾਂ ਨੂੰ ਖ਼ੂਬ ਦੇਖਿਆ ਜਾਂਦਾ ਹੈ। ਦਰਸ਼ਕਾਂ ਨੇ ਸਮੇਂ ਨਾਲ ਉਨ੍ਹਾਂ ਨੂੰ ਨਵੀਂ ਪਛਾਣ ਦਿੱਤੀ ਹੈ।

ਇੰਡਸਟਰੀ ਨੂੰ ਪਹਿਲਾਂ ਜਿਹੀ ਇਕਜੁੱਟਤਾ ਦੀ ਲੋੜ : ਸੁਨੀਲ ਸ਼ੈੱਟੀ

Q. 90 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਇੰਡਸਟਰੀ ’ਚ ਸਭ ਤੋਂ ਵੱਡਾ ਬਦਲਾਅ ਕੀ ਦੇਖਦੇ ਹੋ?

- ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਕਮੀ ਆਪਸੀ ਸਹਿਯੋਗ ਅਤੇ ਏਕਤਾ ਦੀ ਹੈ। ਪਹਿਲਾਂ ਪੂਰੀ ਇੰਡਸਟਰੀ ਇਕ ਪਰਿਵਾਰ ਵਾਂਗ ਸੀ। ਕਿਸੇ ਫਿਲਮ ਦਾ ਪ੍ਰੀਮੀਅਰ ਹੁੰਦਾ ਸੀ ਤਾਂ ਸਾਰੇ ਲੋਕ ਫਿਲਮ ਦੇਖਣ ਆਉਂਦੇ ਸਨ ਅਤੇ ਉਸ ਨੂੰ ਸੈਲੀਬ੍ਰੇਟ ਕਰਦੇ ਸਨ। ਅੱਜ ਸੋਸ਼ਲ ਮੀਡੀਆ ਅਤੇ ਵਿਊਜ਼ ਦੇ ਦੌਰ ਵਿਚ ਚੀਜ਼ਾਂ ਬਦਲ ਗਈਆਂ ਹਨ। ਲੋਕ ਤਸਵੀਰਾਂ ਖਿਚਵਾਉਣ ਜ਼ਿਆਦਾ ਆਉਂਦੇ ਹਨ, ਫਿਲਮ ਦੇਖਣ ਘੱਟ। ਪਹਿਲਾਂ ਕਲਾਕਾਰ ਇਕ-ਦੂਜੇ ਦੀ ਸਫ਼ਲਤਾ ਦਾ ਜਸ਼ਨ ਮਨਾਉਂਦੇ ਸਨ। ਅੱਜ ਉਹ ਭਾਵਨਾ ਥੋੜ੍ਹੀ ਘੱਟ ਹੋ ਗਈ ਹੈ। ਮੈਨੂੰ ਲੱਗਦਾ ਹੈ ਕਿ ਇੰਡਸਟਰੀ ਨੂੰ ਫਿਰ ਤੋਂ ਉਸੇ ਇਕਜੁੱਟਤਾ ਦੀ ਲੋੜ ਹੈ।

‘ਵੈਲਕਮ’ ਦੇ ਗਾਣਿਆਂ ਦਾ ਹਿੱਸਾ ਬਣਨਾ ਸੁਪਨੇ ਵਰਗਾ ਸੀ : ਦਿਸ਼ਾ ਪਟਾਨੀ

Q. ਇੰਨੇ ਤਜਰਬੇਕਾਰ ਕਾਮੇਡੀ ਕਲਾਕਾਰਾਂ ਵਿਚਕਾਰ ਕੰਮ ਕਰਦੇ ਹੋਏ ਤੁਹਾਡਾ ਸਹਾਰਾ ਕੌਣ ਸੀ?

- ਸਭ ਤੋਂ ਵੱਡਾ ਸਹਾਰਾ ਤਾਂ ਅਹਿਮਦ ਸਰ ਸਨ ਪਰ ਸੱਚ ਕਹਾਂ ਤਾਂ ਪੂਰੀ ਟੀਮ ਬਹੁਤ ਸਪੋਰਟਿਵ ਸੀ। ਅਸੀਂ ਸਾਰੇ ਇਕ ਛੋਟੇ ਪਰਿਵਾਰ ਵਾਂਗ ਬਣ ਗਏ ਸੀ। ਕਾਮੇਡੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ ਹੈ, ਇਸ ਲਈ ਤੁਹਾਨੂੰ ਹਰ ਸਮੇਂ ਤਿਆਰ ਰਹਿਣਾ ਪੈਂਦਾ ਹੈ। ਕੋਈ ਨਾ ਕੋਈ ਹਮੇਸ਼ਾ ਸੀਨ ਨੂੰ ਸੰਭਾਲ ਲੈਂਦਾ ਸੀ। ਖ਼ਾਸ ਕਰਕੇ ਅਰਸ਼ਦ ਸਰ ਅਕਸਰ ਕੁਝ ਅਜਿਹਾ ਬੋਲ ਦਿੰਦੇ ਸਨ, ਜਿਸ ਨਾਲ ਮਾਹੌਲ ਹੋਰ ਮਜ਼ੇਦਾਰ ਹੋ ਜਾਂਦਾ ਸੀ।

Q. ‘ਵੈਲਕਮ’ ਦੇ ਪੁਰਾਣੇ ਗਾਣੇ ਅੱਜ ਵੀ ਬਹੁਤ ਲੋਕਪ੍ਰਿਯ ਹਨ। ਕੀ ਤੁਸੀਂ ਉਨ੍ਹਾਂ ਗੀਤਾਂ ਨੂੰ ਦੁਬਾਰਾ ਦੇਖਿਆ ਜਾਂ ਉਨ੍ਹਾਂ ਤੋਂ ਪ੍ਰੇਰਨਾ ਲਈ?

- ਮੈਂ ਹਮੇਸ਼ਾ ਤੋਂ ਉਨ੍ਹਾਂ ਗੀਤਾਂ ਦੀ ਫੈਨ ਰਹੀ ਹਾਂ। ਸ਼ੂਟਿੰਗ ਦੌਰਾਨ ਵੀ ਮੈਂ ਅਕਸਰ ‘ਵੈਲਕਮ’ ਦੇ ਗਾਣੇ ਗੁਣਗੁਣਾਉਂਦੀ ਰਹਿੰਦੀ ਸੀ ਅਤੇ ਉਨ੍ਹਾਂ ਦੇ ਸਟੈਪ ਕਰਦੀ ਰਹਿੰਦੀ ਸੀ। ਜਦੋਂ ਫਿਲਮ ਵਿਚ ਉਸ ਗਾਣੇ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤਾਂ ਲੱਗਿਆ ਜਿਵੇਂ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ।

ਰੋਜ਼ਾਨਾ ਸ਼ੂਟਿੰਗ ਦੀ ਉਡੀਕ ਕਰਦੇ ਸੀ : ਆਫ਼ਤਾਬ

Q.  ਫਿਲਮ ਵਿਚ ਕੋਈ ਅਜਿਹਾ ਦ੍ਰਿਸ਼ ਸੀ, ਜਿਸ ਨੂੰ ਤੁਸੀਂ ਪਹਿਲਾਂ ਮੁਸ਼ਕਲ ਸਮਝਿਆ ਹੋਵੇ ਪਰ ਬਾਅਦ ਵਿਚ ਉਹ ਆਸਾਨੀ ਨਾਲ ਹੋ ਗਿਆ?

- ਸੱਚ ਕਹਾਂ ਤਾਂ ਮੈਨੂੰ ਕੋਈ ਵੀ ਸੀਨ ਬਹੁਤ ਮੁਸ਼ਕਲ ਨਹੀਂ ਲੱਗਿਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਫਿਲਮ ਦੇ ਲਗਭਗ ਸਾਰੇ ਕਲਾਕਾਰ ਪਹਿਲਾਂ ਵੀ ਇਕ-ਦੂਜੇ ਨਾਲ ਕੰਮ ਕਰ ਚੁੱਕੇ ਸਨ। ਸਾਡੇ ਵਿਚਕਾਰ ਪਹਿਲਾਂ ਤੋਂ ਹੀ ਚੰਗੀ ਸਮਝ ਸੀ। ਮਾਹੌਲ ਇੰਨਾ ਸਹਿਜ ਸੀ ਕਿ ਅਸੀਂ ਹਰ ਦਿਨ ਸ਼ੂਟਿੰਗ 'ਤੇ ਆਉਣ ਦਾ ਇੰਤਜ਼ਾਰ ਕਰਦੇ ਸੀ। ਅਜਿਹਾ ਲੱਗਦਾ ਸੀ ਜਿਵੇਂ ਕਿਸੇ ਵੱਡੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹੋਈਏ।

ਰੋਜ਼ 800-900 ਲੋਕ ਹੁੰਦੇ ਸਨ, ਕਦੇ-ਕਦੇ ਲੱਗਦਾ ਸੀ ਕਿ ਵੈਨਿਟੀ ਵੈਨ ਦਾ ਇਲਾਕਾ ਸੈੱਟ ਤੋਂ ਵੀ ਵੱਡਾ ਹੋ ਗਿਆ ਹੈ : ਅਹਿਮਦ ਖ਼ਾਨ

Q. ਫਿਲਮ ਵਿਚ 30 ਤੋਂ ਵੱਧ ਕਲਾਕਾਰ ਹਨ। ਇੰਨੇ ਵੱਡੇ ਕਲਾਕਾਰਾਂ ਦੇ ਸਮੂਹ ਨੂੰ ਸੰਭਾਲਣ ਵਿਚ ਸਭ ਤੋਂ ਵੱਡੀ ਚੁਣੌਤੀ ਕੀ ਸੀ?

- ਅਸਲ ਚੁਣੌਤੀ ਇਹ ਨਹੀਂ ਸੀ ਕਿ ਕੌਣ ਪ੍ਰੇਸ਼ਾਨੀ ਦੇਵੇਗਾ ਸਗੋਂ ਇਹ ਸੀ ਕਿ ਸੈੱਟ 'ਤੇ ਸਾਰੇ ਇਕ-ਦੂਜੇ ਨੂੰ ਇੰਨੇ ਪਿਆਰ ਨਾਲ ਮਿਲਦੇ ਸਨ ਕਿ ‘ਗੁੱਡ ਮੌਰਨਿੰਗ’, ‘ਕਿਵੇਂ ਹੋ’, ‘ਕੀ ਚੱਲ ਰਿਹਾ ਹੈ’ ਵਿਚ ਹੀ ਅੱਧਾ-ਪੌਣਾ ਘੰਟਾ ਨਿਕਲ ਜਾਂਦਾ ਸੀ। ਜਦੋਂ ਸ਼ੂਟਿੰਗ ਸ਼ੁਰੂ ਹੁੰਦੀ ਸੀ ਉਦੋਂ ਸਾਰਿਆਂ ਦੀ ਕਾਮਿਕ ਟਾਈਮਿੰਗ ਦੇਖਣ ਲਾਇਕ ਹੁੰਦੀ ਸੀ। ਸੈੱਟ 'ਤੇ ਕਰੀਬ 32 ਕਲਾਕਾਰ ਸਨ। ਹਰ ਕਲਾਕਾਰ ਨਾਲ ਤਿੰਨ-ਚਾਰ ਸਟਾਫ ਮੈਂਬਰ ਹੁੰਦੇ ਸਨ। ਫਿਰ ਸਾਡੀ ਯੂਨਿਟ ਸੀ, ਫਾਈਟਰ ਸਨ, ਡਾਂਸਰ ਸਨ, ਜੂਨੀਅਰ ਆਰਟਿਸਟ ਸਨ। ਰੋਜ਼ਾਨਾ ਲਗਭਗ 800-900 ਲੋਕ ਸੈੱਟ 'ਤੇ ਮੌਜੂਦ ਰਹਿੰਦੇ ਸਨ। ਇਕ ਹੋਰ ਮਜ਼ੇਦਾਰ ਦਿੱਕਤ ਸੀ ਕਿ ਇੰਨੇ ਵੱਡੇ ਸੈੱਟ ਨਾਲ ਲਗਭਗ 50 ਵੈਨਿਟੀ ਵੈਨਾਂ ਖੜ੍ਹੀਆਂ ਹੁੰਦੀਆਂ ਸਨ। ਕਦੇ-ਕਦੇ ਲੱਗਦਾ ਸੀ ਕਿ ਵੈਨਿਟੀ ਵੈਨ ਦਾ ਇਲਾਕਾ ਸੈੱਟ ਤੋਂ ਵੀ ਵੱਡਾ ਹੋ ਗਿਆ ਹੈ।

ਸੈੱਟ ’ਤੇ ਪਹੁੰਚਿਆ ਤਾਂ ਅਜਿਹਾ ਲੱਗਿਆ ਜਿਵੇਂ ਘਰ ਆ ਗਿਆ ਹਾਂ : ਜੈਕੀ ਸ਼ਰਾਫ਼

Q. ਕੀ ਸ਼ੂਟਿੰਗ ਦੌਰਾਨ ਸੱਚਮੁੱਚ ਅਜਿਹਾ ਲੱਗਿਆ ਕਿ ਇਕ ਪਰਿਵਾਰ ਬਣ ਗਿਆ ਹੈ?

- ਬਿਲਕੁਲ। ਪਹਿਲਾਂ ਤਾਂ ਮੈਂ ਸਿਰਫ਼ ਫਿਲਮ ਦਾ ਨਾਂ ਸੁਣ ਕੇ ਹੀ ਤਿਆਰ ਹੋ ਗਿਆ ਸੀ। ਫਿਰ ਅਹਿਮਦ ਖ਼ਾਨ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ। ਬਾਕੀ ਪੂਰੀ ਗੈਂਗ ਵੀ ਆਪਣੀ ਹੀ ਸੀ। ਪਹਿਲੇ ਦਿਨ ਸੈੱਟ 'ਤੇ ਪਹੁੰਚਿਆ ਤਾਂ ਅਜਿਹਾ ਲੱਗਿਆ ਜਿਵੇਂ ਘਰ ਆ ਗਿਆ ਹਾਂ। ਮੈਂ ਉਮਰ ਵਿਚ ਇਨ੍ਹਾਂ ਤੋਂ ਵੱਡਾ ਹਾਂ ਪਰ ਸਭ ਨੇ ਮੇਰਾ ਖ਼ਿਆਲ ਬੱਚੇ ਵਾਂਗ ਰੱਖਿਆ। ਅਸੀਂ ਬਹੁਤ ਮਜ਼ੇ ਕੀਤੇ। ਇੰਨੇ ਸ਼ਾਨਦਾਰ ਕਲਾਕਾਰਾਂ ਵਿਚਕਾਰ ਮੈਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਈ। ਸਭ ਲੋਕ ਆਪਣਾ ਕਮਾਲ ਦਿਖਾ ਰਹੇ ਸਨ ਅਤੇ ਮੈਂ ਉਸ ਦਾ ਆਨੰਦ ਲੈ ਰਿਹਾ ਸੀ।

Q. ਜੇ ਤੁਹਾਨੂੰ 80-90 ਦੇ ਦਹਾਕੇ ਦੀ ਫਿਲਮ ਇੰਡਸਟਰੀ ਦੀ ਕੋਈ ਇੱਕ ਚੀਜ਼ ਵਾਪਸ ਲਿਆਉਣ ਦਾ ਮੌਕਾ ਮਿਲੇ ਤਾਂ ਉਹ ਕੀ ਹੋਵੇਗੀ?

- ਮੈਂ ਵੱਡੇ ਸਿੰਗਲ-ਸਕਰੀਨ ਥੀਏਟਰ ਵਾਪਸ ਲਿਆਉਣਾ ਚਾਹਾਂਗਾ। ਮਰਾਠਾ ਮੰਦਰ, ਚੰਦਨ, ਰੂਪਮ, ਡਾਇਨਾ, ਅਪਸਰਾ ਵਰਗੇ ਸਿਨੇਮਾਘਰਾਂ ਦਾ ਆਪਣਾ ਵੱਖਰਾ ਹੀ ਜਾਦੂ ਸੀ। ਉੱਥੇ ਫਿਲਮ ਦੇਖਣਾ ਇਕ ਅਨੁਭਵ ਹੁੰਦਾ ਸੀ। ਅੱਜ ਮਲਟੀਪਲੈਕਸ ਦਾ ਦੌਰ ਹੈ ਪਰ ਉਨ੍ਹਾਂ ਵੱਡੇ ਥੀਏਟਰਾਂ ਦੀ ਗੱਲ ਹੀ ਕੁਝ ਹੋਰ ਸੀ।

 

 

 

 

 

 

ਦਬਾਅ ਨਹੀਂ, ਜ਼ਿੰਮੇਵਾਰੀ ਮਹਿਸੂਸ ਹੋਈ : ਅਰਸ਼ਦ ਵਾਰਸੀ

ਤੁਸੀਂ ਅਤੇ ਸ਼੍ਰੇਅਸ ਤਲਪੜੇ ਫਿਲਮ ਵਿਚ ਅਜਿਹੇ ਕਿਰਦਾਰ ਨਿਭਾ ਰਹੇ ਹੋ, ਜਿਨ੍ਹਾਂ ਦੀ ਤੁਲਨਾ ਲੋਕ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਦੇ ਆਈਕਾਨਿਕ ਕਿਰਦਾਰਾਂ ਨਾਲ ਕਰਨਗੇ। ਕੀ ਇਹ ਦਬਾਅ ਮਹਿਸੂਸ ਹੋਇਆ?

ਅਸੀਂ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਦੀ ਜਗ੍ਹਾ ਭਰੀਏ। ਅਨਿਲ ਕਪੂਰ ਅਤੇ ਨਾਨਾ ਪਾਟੇਕਰ ਸ਼ਾਨਦਾਰ ਕਲਾਕਾਰ ਹਨ ਅਤੇ ਉਨ੍ਹਾਂ ਦੇ ਕਿਰਦਾਰ ਆਈਕਾਨਿਕ ਹਨ। ਅਸੀਂ ਸਾਰੇ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ। ਸੱਚ ਕਹਾਂ ਤਾਂ ਮੈਨੂੰ ਤਾਂ ਇਹ ਚੰਗਾ ਲੱਗਦਾ ਜੇ ਉਹ ਵੀ ਇਸ ਫਿਲਮ ਦਾ ਹਿੱਸਾ ਹੁੰਦੇ। ਅਸੀਂ ਬਸ ਆਪਣੇ ਵੱਲੋਂ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡਾ ਕੰਮ ਪਸੰਦ ਆਵੇਗਾ।

  • films
  • Welcome to the Jungle
  • Akshay Kumar
  • Director Ahmed Khan

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

NEXT STORY

Stories You May Like

  • actor viineet kumar singh  s entry in akshay kumar  s film   samuk
    ਅਕਸ਼ੈ ਕੁਮਾਰ ਦੀ ਫਿਲਮ 'ਸਮੁਕ' 'ਚ ਅਦਾਕਾਰ ਵਿਨੀਤ ਕੁਮਾਰ ਸਿੰਘ ਦੀ ਐਂਟਰੀ !
  • golmaal 5 will be released on this day
    "ਗੋਲਮਾਲ 5" 'ਚ ਅਜੇ ਦੇਵਗਨ ਦੇ ਨਾਲ ਅਕਸ਼ੈ ਕੁਮਾਰ ਵੀ ਪਵਾਉਣਗੇ ਢਿੱਡੀ ਪੀੜਾਂ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
  • bhuvneshwar kumar opens up about the pain of being out of the team
    ਭੁਵਨੇਸ਼ਵਰ ਕੁਮਾਰ ਨੇ ਦੱਸਿਆ ਟੀਮ ਤੋਂ ਬਾਹਰ ਹੋਣ ਦਾ ਦਰਦ- ਬੋਲੇ- 'ਇਹ ਆਸਾਨ ਨਹੀਂ ਸੀ'
  • no trailer release for  the paradise
    ਨਹੀਂ ਰਿਲੀਜ਼ ਹੋਵੇਗਾ "ਦਿ ਪੈਰਾਡਾਈਜ਼" ਦਾ ਟ੍ਰੇਲਰ
  • bowler bhuvneshwar kumar invests in iit delhi  s fitt
    ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ IIT ਦਿੱਲੀ ਦੇ FITT 'ਚ ਕੀਤਾ ਨਿਵੇਸ਼
  • crude oil crosses  100 per barrel after fresh attacks in west asia
    ਪੱਛਮੀ ਏਸ਼ੀਆ ’ਚ ਤਾਜ਼ਾ ਹਮਲਿਆਂ ਤੋਂ ਬਾਅਦ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ
  • no charge on upi payments  mdr on larger amounts yet to be decided
    2,000 ਰੁਪਏ ਤੱਕ ਦੇ UPI ਭੁਗਤਾਨ ’ਤੇ ਕੋਈ ਚਾਰਜ ਨਹੀਂ, ਵੱਡੀ ਰਕਮ ’ਤੇ MDR ਅਜੇ ਤੈਅ ਨਹੀਂ
  • neelam kothari breaks silence on her relationship with govinda
    'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ ਨੇ ਅਦਾਕਾਰ ਨਾਲ ਰਿਸ਼ਤੇ 'ਤੇ ਤੋੜੀ...
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • anupam kher receives commendation from georgia governor
      "ਮੈਂ ਇਸ ਪਲ ਨੂੰ ਹਮੇਸ਼ਾ ਯਾਦ ਰੱਖਾਂਗਾ": ਅਨੁਪਮ ਖੇਰ ਨੂੰ ਜਾਰਜੀਆ ਦੇ ਗਵਰਨਰ ਤੋਂ...
    • randeep hooda dedicates national award to daughter nyomika  family
      ਰਣਦੀਪ ਹੁੱਡਾ ਨੇ ਧੀ ਨਿਓਮਿਕਾ, ਪਰਿਵਾਰ ਤੇ ਫਿਲਮ ਦੀ ਟੀਮ ਨੂੰ ਸਮਰਪਿਤ ਕੀਤਾ...
    • kartik aaryan visits lalbaugcha raja with national award
      ਰਾਸ਼ਟਰੀ ਪੁਰਸਕਾਰ ਲੈ ਕੇ ਲਾਲਬਾਗਚਾ ਰਾਜਾ ਦੇ ਦਰਬਾਰ ਪਹੁੰਚੇ ਕਾਰਤਿਕ ਆਰੀਅਨ
    • learned from neena gupta do what you love  sandeepa dhar
      ਨੀਨਾ ਗੁਪਤਾ ਤੋਂ ਸਿੱਖਿਆ-ਜੋ ਪਸੰਦ ਹੈ ਕਰੋ, ਆਪਣਾ ਰਸਤਾ ਖ਼ੁਦ ਬਣਾਓ : ਸੰਦੀਪਾ ਧਰ
    • famous actor  s health deteriorates  admitted to the icu
      ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...
    • the star cast of   tut paini english ne   arrives at jag bani  s office
      ਜਗ ਬਾਣੀ’ ਦੇ ਵਿਹੜੇ ਪਹੁੰਚੀ ‘ਟੁੱਟ ਪੈਣੀ ਇੰਗਲਿਸ਼ ਨੇ’ ਦੀ ਸਟਾਰਕਾਸਟ ; ਕਿਹਾ-...
    • rs 200 crore extortion case  court rejects plea to name jacqueline as an accused
      200 ਕਰੋੜ ਦੀ ਵਸੂਲੀ ਦਾ ਮਾਮਲਾ; ਜੈਕਲੀਨ ਨੂੰ ਮੁਲਜ਼ਮ ਬਣਾਉਣ ਦੀ ਮੰਗ ਅਦਾਲਤ ਨੇ...
    • one night stand with shah rukh khan govinda s wife sunita
      ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...
    • president droupadi murmu advertisement artist
      'ਉਨ੍ਹਾਂ ਚੀਜ਼ਾਂ ਦਾ ਪ੍ਰਮੋਸ਼ਨ ਨਾ ਕਰੋ, ਜਿਨ੍ਹਾਂ ਨਾਲ ਸਿਹਤ ਖਰਾਬ ਹੋਵੇ'..!...
    • big blow to malayalam cinema
      ਮਲਿਆਲਮ ਸਿਨੇਮਾ ਨੂੰ ਵੱਡਾ ਝਟਕਾ: ਮਸ਼ਹੂਰ ਅਭਿਨੇਤਰੀ ਦਾ 85 ਸਾਲ ਦੀ ਉਮਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +