ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ‘ਨੋਟਬੁੱਕ’ ਫ਼ਿਲਮ ਅਦਾਕਾਰ ਜ਼ਹੀਰ ਇਕਬਾਲ ਨਾਲ ਰਿਸ਼ਤਾ ਕਾਫੀ ਸਮੇਂ ਤੋਂ ਸੁਰਖੀਆਂ ’ਚ ਹੈ। ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ ਹੈ। ਹਾਲ ਹੀ ’ਚ ਸੋਨਾਕਸ਼ੀ ਜ਼ਹੀਰ ਇਕਬਾਲ ਨਾਲ ਵਿਆਹ ’ਚ ਪਹੁੰਚੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਪੰਜਾਬ ਪੁਲਸ ਨੇ 6 ਸ਼ੱਕੀਆਂ ਨੂੰ ਦੇਹਰਾਦੂਨ ਤੋਂ ਲਿਆ ਹਿਰਾਸਤ ’ਚ
ਵੀਡੀਓ ’ਚ ਸੋਨਾਕਸ਼ੀ ਸਿਨਹਾ ਵਨ ਔਫ਼ ਸ਼ੋਲਡਰ ਸ਼ਿਮਰੀ ਬਲੈਕ ਡਰੈੱਸ ’ਚ ਨਜ਼ਰ ਆਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਹੀਲ ਪਾਈ ਹੋਈ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਜ਼ਹੀਰ ਇਕਬਾਲ ਬਲੈਕ ਪੈਂਟ ਸੂਟ ’ਚ ਨਜ਼ਰ ਆ ਰਹੇ ਹਨ। ਜਿਸ ’ਚ ਉਹ ਸਮਾਰਟ ਲੱਗ ਰਹੇ ਹਨ।

ਦੋਵੇਂ ਬਲੈਕ ਆਊਟਫ਼ਿਟ ’ਚ ਸ਼ਾਨਦਾਰ ਲੱਗ ਰਹੇ ਹਨ। ਤਸਵੀਰ ’ਚ ਦੇਖ ਸਕਦੇ ਹੋ ਕਿ ਸੋਨਾਕਸ਼ੀ ਅੱਗੇ ਤੁਰ ਰਹੀ ਹੈ ਅਤੇ ਜਹੀਰ ਪਿੱਛੇ ਚੱਲ ਰਹੇ ਹਨ।ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਹਸਪਤਾਲ 'ਚ ਰੋ-ਰੋ ਕੇ ਬੋਲੀ- ‘ਹੁਣ ਮੈਨੂੰ ਵੀ ਗੋਲੀ ਮਾਰ ਦਿਓ’
ਦੱਸ ਦੇਈਏ ਕਿ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਡਾਇਰੈਕਟਰ ਅਤੇ ਪ੍ਰੋਡਿਊਸਰ ਦਿਨਸ਼ ਵਿਜਾਨ ਦੀ ਭੈਣ ਪੂਜਾ ਵਿਜਾਨ ਦੀ ਵੈਡਿੰਗ ਰਿਸੈਪਸ਼ਨ ’ਚ ਸ਼ਾਮਲ ਹੋਏ। ਇਸ ਦੇ ਇਲਾਵਾ ਵੀ ਪਾਰਟੀ ’ਚ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹਨ। ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਦੰਬਗ’ ’ਚ ਸੋਨਾਕਸ਼ੀ ਨੇ ਡੈਬਿਊ ਕੀਤਾ ਸੀ। ਜਦ ਕਿ ਆਪਣੇ ਬਚਪਨ ਦੇ ਦੋਸਤ ਦੇ ਬੇਟੇ ਜ਼ਹੀਰ ਇਕਬਾਲ ਨੂੰ ਖੁਦ ਸਲਮਾਨ ਖ਼ਾਨ ਨੇ ਆਪਣੇ ਪ੍ਰੋਡਕਸ਼ਨ ਬੈਨਰ ਦੀ ਹੇਠ ਬਣੀ ਫ਼ਿਲਮ ‘ਨੋਟਬੁੱਕ’ ਨੂੰ ਬਾਲੀਵੁੱਡ ’ਚ ਲਾਂਚ ਕੀਤਾ ਹੈ। ਜਹੀਰ ਇਕਬਾਲ ਅਤੇ ਸੋਨਾਕਸ਼ੀ ਸਿਨਹਾ ਇਕ ਦੂਜੇ ਨੂੰ ਬਹੁਤ ਚਿਰ ਤੋਂ ਜਾਣਦੇ ਹਨ।

ਵੱਡੀ ਖ਼ਬਰ : ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਪੰਜਾਬ ਪੁਲਸ ਨੇ 6 ਸ਼ੱਕੀਆਂ ਨੂੰ ਦੇਹਰਾਦੂਨ ਤੋਂ ਲਿਆ ਹਿਰਾਸਤ ’ਚ
NEXT STORY