ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਵੈੱਬ ਸੀਰੀਜ਼ ‘ਦਹਾੜ’ ਨਾਲ ਆਪਣਾ ਓ. ਟੀ. ਟੀ. ਡੈਬਿਊ ਕੀਤਾ ਹੈ, ਜਿਸ ’ਚ ਉਹ ਮਹਿਲਾ ਪੁਲਸ ਦੀ ਭੂਮਿਕਾ ’ਚ ਨਜ਼ਰ ਆ ਰਹੀ ਹੈ। ਐਕਸਲ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਫਿਲਮਜ਼ ਦੁਆਰਾ ਨਿਰਮਿਤ ਤੇ ਰੀਮਾ ਕਾਗਤੀ ਤੇ ਰੁਚਿਕਾ ਓਬਰਾਏ ਦੁਆਰਾ ਨਿਰਦੇਸ਼ਿਤ ਸੀਰੀਜ਼ ਹਾਲ ਹੀ ’ਚ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਪ੍ਰੀਮੀਅਰ ਕੀਤੀ ਗਈ ਸੀ।

ਫ਼ਿਲਮ ਫੈਸਟੀਵਲ ’ਚ ਸਕ੍ਰੀਨਿੰਗ ਤੋਂ ਬਾਅਦ ਸੋਨਾਕਸ਼ੀ ਦੇ ਪ੍ਰਦਰਸ਼ਨ ਨੂੰ ਦਰਸ਼ਕਾਂ ਨੇ ਕਾਫੀ ਸਰਾਹਿਆ ਸੀ। ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਸੋਨਾਕਸ਼ੀ ਕਹਿੰਦੀ ਹੈ, ‘‘ਪ੍ਰਤੀਕਿਰਿਆ ਬਹੁਤ ਵਧੀਆ ਰਹੀ ਹੈ, ਇਹ ਇਕ ਅਜਿਹਾ ਪ੍ਰਾਜੈਕਟ ਹੈ, ਜਿਸਦਾ ਹਿੱਸਾ ਹੋਣ ’ਤੇ ਮੈਨੂੰ ਮਾਣ ਹੈ।

‘ਦਹਾੜ’ ਇਕ ਕ੍ਰਾਈਮ-ਥ੍ਰਿਲਰ ਸੀਰੀਜ਼ ਹੈ, ਜੋ ਇਕ ਨਿਡਰ ਪੁਲਸ ਅਫਸਰ ਅੰਜਲੀ ਭਾਟੀ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਸ਼ੋਅ ’ਚ ਵਿਜੇ ਵਰਮਾ, ਗੁਲਸ਼ਨ ਦੇਵਈਆ ਤੇ ਸੋਹਮ ਸ਼ਾਹ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੁੱਖ ਭੂਮਿਕਾਵਾਂ ’ਚ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਪੋਤਾ ਹੋਣ ਮਗਰੋਂ ਗੁਰਦਾਸ ਮਾਨ ਪਹੁੰਚੇ 'ਡੇਰਾ ਬਾਬਾ ਮੁਰਾਦ ਸ਼ਾਹ ਜੀ' ਦੇ ਦਰਬਾਰ, ਵੇਖੋ ਤਸਵੀਰਾਂ
NEXT STORY