ਜਲੰਧਰ (ਬਿਊਰੋ) - ਬੀਤੇ ਦਿਨੀਂ ਖ਼ਬਰ ਆਈ ਸੀ ਕਿ ਗਾਇਕ ਗੁਰਦਾਸ ਮਾਨ ਦਾਦਾ ਬਣ ਗਏ ਹਨ। ਜੀ ਹਾਂ, ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਦੀ ਪਤਨੀ ਸਿਮਰਨ ਕੌਰ ਮੁੰਡੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਪ੍ਰਸ਼ੰਸਕਾਂ ਵੱਲੋਂ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਗੁਰਿਕ ਮਾਨ ਜਾਂ ਸਿਮਰਨ ਕੌਰ ਮੁੰਡੀ ਵੱਲੋਂ ਇਸ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।

ਹਾਲ ਹੀ 'ਚ ਗੁਰਦਾਸ ਮਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡੇਰਾ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਪਹੁੰਚੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਡੇਰਾ ਬਾਬਾ ਮੁਰਾਦ ਸ਼ਾਹ ਦੇ ਦਰਬਾਰ 'ਤੇ ਘਰ 'ਚ ਦਿੱਤੀਆਂ ਖ਼ੁਸ਼ੀਆਂ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ।

ਇਸ ਦੌਰਾਨ ਗੁਰਦਾਸ ਮਾਨ ਨੇ ਬਜਰੁਗ ਬੇਬੇ ਨੂੰ ਵੀ ਬੁਲਾਇਆ ਅਤੇ ਬਾਅਦ 'ਚ ਉਹ ਮੱਥਾ ਟੇਕਣ ਲਈ ਅੱਗੇ ਵਧ ਗਏ। ਇਸ ਦੌਰਾਨ ਗੁਰਦਾਸ ਮਾਨ ਦੇ ਪ੍ਰਸ਼ੰਸਕ ਵੀ ਭਾਰੀ ਗਿਣਤੀ 'ਚ ਨਾਲ ਨਜ਼ਰ ਆਏ।

ਦੱਸ ਦਈਏ ਕਿ ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਦਾ ਵਿਆਹ ਪਟਿਆਲਾ 'ਚ ਬੜੇ ਹੀ ਸ਼ਾਹੀ ਅੰਦਾਜ਼ ‘ਚ ਹੋਇਆ ਸੀ । ਇਸ ਵਿਆਹ ‘ਚ 100 ਤੋਂ ਜ਼ਿਆਦਾ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਹ ਮਹਿਮਾਨ ਦੋ ਦਿਨ ਪਟਿਆਲਾ ‘ਚ ਰਹੇ ਸਨ।

ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਵੀ ਮਨਾਈ ਸੀ। ਦੱਸ ਦਈਏ ਕਿ ਸਿਮਰਨ ਕੌਰ ਦਾ ਸਬੰਧ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੇ ਨਾਲ ਹੈ। ਉਹ ਫ਼ਿਲਮਾਂ ਅਤੇ ਮਾਡਲਿੰਗ ਦੇ ਖੇਤਰ ‘ਚ ਕੰਮ ਕਰ ਚੁੱਕੀ ਹੈ ।ਜਦੋਂਕਿ ਗੁਰਿਕ ਮਾਨ ਵੀਡੀਓ ਡਾਇਰੈਕਟਰ ਹੈ।

ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 40 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਇੰਨਾਂ ਹੀ ਨਹੀਂ ਗੁਰਦਾਸ ਮਾਨ ਬਿਹਤਰੀਨ ਅਦਾਕਾਰ ਵੀ ਹਨ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਮਾਨ ਦਾ ਗੀਤ 'ਚਿੰਤਾ ਨਾ ਕਰ ਯਾਰ' ਹਾਲ ਹੀ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਗਾਇਕ ਗੁਰਦਾਸ ਮਾਨ ਬਣੇ ਦਾਦਾ, ਨੂੰਹ ਸਿਮਰਨ ਕੌਰ ਮੁੰਡੀ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY