ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਘੁੰਮਣ ਦੀ ਬਹੁਤ ਸ਼ੌਕੀਨ ਹੈ। ਗਰਮੀਆਂ ਸ਼ੁਰੂ ਹੁੰਦੇ ਹੀ ਉਹ ਹੁਣ ਮਾਲਦੀਵ ਛੁੱਟੀਆਂ 'ਤੇ ਪਹੁੰਚ ਗਈ ਹੈ। ਉਧਰ ਪਹੁੰਚਦੇ ਹੀ ਅਦਾਕਾਰਾ ਬਿਕਨੀ ਲੁੱਕ 'ਚ ਨਜ਼ਰ ਆਈ ਹੈ। ਹਾਲ ਹੀ 'ਚ ਮਾਲਦੀਵ ਤੋਂ ਉਨ੍ਹਾਂ ਨੇ ਆਪਣੀ ਬੋਲਡ ਲੁੱਕ ਦੀਆਂ ਕੁਝ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਦੇਖੋ ਤਸਵੀਰਾਂ...
ਇਨ੍ਹਾਂ ਤਸਵੀਰਾਂ 'ਚ ਸੋਨਾਕਸ਼ੀ ਮਾਲਦੀਵ ਦੇ ਸਮੁੰਦਰ 'ਚ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਖੂਬਸੂਰਤ ਲੋਕੇਸ਼ਨ ਦੇ ਵਿਚਾਲੇ ਜ਼ਬਰਦਸਤ ਪੋਜ਼ ਦੇ ਰਹੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਾਕਸ਼ੀ ਬਿਕਨੀ ਦੇ ਉਪਰ ਤੋਂ ਰੰਗ ਬਿਰੰਗੇ ਸਿਤਾਰਿਆਂ ਵਾਲਾ ਟਰਾਂਸਪੈਰੇਂਟ ਟਾਪ ਪਹਿਨੇ ਬਹੁਤ ਬੋਲਡ ਦਿਖ ਰਹੀ ਹੈ। ਕੁਝ ਤਸਵੀਰਾਂ 'ਚ ਉਹ ਪਾਣੀ ਦੇ ਨਾਲ ਅਠਲੇਖੀਆਂ ਕਰਦੀ ਨਜ਼ਰ ਆ ਰਹੀ ਹੈ ਤਾਂ ਕਈਆਂ 'ਚ ਬੀਚ ਕਿਨਾਰੇ ਕਾਤਿਲਾਨਾ ਜਲਵੇ ਫਲਾਂਟ ਕਰ ਰਹੀ ਹੈ।
ਇਕ ਤਸਵੀਰ 'ਚ ਅਦਾਕਾਰਾ ਸਮੁੰਦਰ ਦੇ ਵਿਚਾਲੇ ਬਣੇ ਖੂਬਸੂਰਤ ਜਿਹੇ ਘਰ ਦੀ ਟੈਰਿਸ 'ਤੇ ਜ਼ਬਰਦਸਤ ਪੋਜ਼ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ 'ਚ ਲਿਖਿਆ-'Mermaid spotting.ਮਾਲਦੀਵ ਦੇ ਨਾਲ ਮੇਰਾ ਪਿਆਰਾ ਸਬੰਧ ਹਰ ਟਰਿੱਪ ਦੇ ਨਾਲ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਇਸ ਵਾਰ ਹੋਰ ਵੀ ਜ਼ਿਆਦਾ ਕਿਉਂਕਿ @vakkarumaldives'ਤੇ ਸਭ ਤੋਂ ਅਮੇਜ਼ਿੰਗ ਰਹਿਣ ਦਾ ਪ੍ਰਬੰਧ @travelnlivingin ਵਲੋਂ ਕਿਊਰੇਟ ਕੀਤਾ ਗਿਆ ਹੈ'।
ਇਸ ਦੇ ਨਾਲ ਹੀ ਅਦਾਕਾਰਾ ਨੇ ਇਨ੍ਹਾਂ ਖੂਬਸੂਰਤ ਤਸਵੀਰਾਂ ਦੇ ਲਈ @yashlightroom ਨੂੰ ਧੰਨਵਾਦ ਵੀ ਕੀਤਾ ਹੈ।
ਉਧਰ ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਅਦਾਕਾਰਾ ਹੁਮਾ ਕੁਰੈਸ਼ੀ ਦੇ ਨਾਲ ਫਿਲਮ 'ਡਬਲ ਐਕਸਐੱਲ' ਅਤੇ ਰਿਤੇਸ਼ ਦੇਸ਼ਮੁੱਖ ਅਤੇ ਸਾਕਿਬ ਸਲੀਮ ਦੇ ਨਾਲ 'Kakuda''ਚ ਨਜ਼ਰ ਆਵੇਗੀ।
ਯੂ. ਐੱਨ. ਡੀ. ਪੀ. ਨੇ ਮਾਨੁਸ਼ੀ ਛਿੱਲਰ ਨੂੰ ਵਰਲਡ ਹੈਲਥ ਡੇਅ ਲਈ ਨਿਯੁਕਤ ਕੀਤਾ
NEXT STORY