ਨਵੀਂ ਦਿੱਲੀ- ਤੁਸੀਂ ਫ਼ਿਲਮੀ ਸਿਤਾਰਿਆਂ ਦੇ ਕਈ ਫੈਂਸ ਨਾਲ ਜਾਣੂ ਹੋ ਚੁੱਕੇ ਹੋ ਪਰ ਅੱਜ ਅਸੀਂ ਤੁਹਾਨੂੰ ਸੋਨਾਕਸ਼ੀ ਸਿਨ੍ਹਾ ਦੇ ਇਕ ਫੈਨ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਮੁੰਬਈ ਦੇ ਮਹਿਬੂਬ ਸਟੂਡੀਓ 'ਚ ਕਾਫੀ ਦੇਰ ਤੋਂ ਸੋਨਾਕਸ਼ੀ ਦੀ ਉਡੀਕ ਰਿਹਾ ਸੀ। ਕੱਦ 'ਚ ਬੇਹੱਦ ਇਹ ਫੈਨ ਦੀ ਚਾਹਤ ਜਾਣ ਕੇ ਸੋਨਾਕਸ਼ੀ ਵੀ ਉਸ ਨੂੰ ਮਿਲਣ ਤੋਂ ਖੁਦ ਨੂੰ ਰੋਕ ਨਹੀਂ ਪਾਈ।
ਦਰਅਸਲ, ਸੋਨਾਕਸ਼ੀ ਮਹਿਬੂਬ ਸਟੂਡੀਓ 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਪੁੱਜੀ ਸੀ। ਉਨ੍ਹਾਂ ਦਾ ਇਹ ਫੈਨ ਸੋਨਾਕਸ਼ੀ ਕੋਲ ਪੁੱਜਿਆ ਅਤੇ ਆਪਣਾ ਫੋਨ ਸੋਨਾਕਸ਼ੀ ਨੂੰ ਦੇ ਕੇ ਬੋਲਿਆ,''ਇਸ 'ਚ ਆਪਣੀ ਇਕ ਫੋਟੋ ਕਲਿੱਕ ਕਰਕੇ ਸੈਵ ਕਰ ਦਿਓ।'' ਸੈਲਫੀ ਦੇ ਇਸ ਦੌਰ 'ਚ ਹਰ ਫੈਨ ਆਪਣੇ ਚਹੇਤੇ ਸਿਤਾਰੇ ਨਾਲ ਸੈਲਫੀ ਲੈਣਾ ਚਾਹੁੰਦਾ ਹੈ ਪਰ ਉਨ੍ਹਾਂ ਦੇ ਇਸ ਫੈਨ ਨੇ ਸੋਨਾਕਸ਼ੀ ਦੀ ਫੋਟੋ ਕਲਿੱਕ ਕੀਤੀ ਅਤੇ ਆਪਣੇ ਫੋਨ 'ਚ ਰੱਖ ਲਈ। ਸੋਨਾਕਸ਼ੀ ਵੀ ਕਾਫੀ ਸਮੇਂ ਤੱਕ ਉਸ ਫੈਨ ਨਾਲ ਖੜ੍ਹੀ ਹੋ ਕੇ ਗੱਲਬਾਤ ਕਰਦੀ ਰਹੀਂ।
ਤੁਹਾਨੂੰ ਦੱਸ ਦਈਏ ਕਿ ਸੋਨਾਕਸ਼ੀ ਇਨ੍ਹੀਂ ਦਿਨੀਂ ਫ਼ਿਲਮ 'ਫੋਰਸ 2' 'ਚ ਸ਼ੂਟਿੰਗ 'ਚ ਰੁਝੀ ਹੋਈ ਹੈ, ਜਿਸ 'ਚ ਉਨ੍ਹਾਂ ਨਾਲ ਜਾਨ ਅਬ੍ਰਾਹਮ ਵੀ ਹਨ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ ਜੋ ਕਿ ਸਾਲ 2011 'ਚਟ ਆਈ 'ਫੋਰਸ' ਦਾ ਸੀਕੁਅਲ ਹੈ।
ਕਾਮੇਡੀ ਫਿਲਮ 'ਚ ਕੰਮ ਕਰਨਾ ਚਾਹੁੰਦੇ ਹਨ ਅਰਜੁਨ ਕਪੂਰ
NEXT STORY