ਫਤਿਹਗੜ੍ਹ ਸਾਹਿਬ - ਫਤਿਹਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ 'ਪਿੱਟ ਸਿਆਪਾ' ਦੀ ਕੀਤੀ ਗਈ ਸ਼ੂਟਿੰਗ ਨੂੰ ਲੈ ਕੇ ਵਧੇ ਵਿਵਾਦ ਮਗਰੋਂ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਮੁਲਾਕਾਤ ਕਰਕੇ ਸ਼ਾਹੀ ਇਮਾਮ ਕੋਲੋਂ ਹੱਥ ਜੋੜ ਕੇ ਅਤੇ ਲਿਖਤੀ ਵਿਚ ਮਾਫੀ ਮੰਗ ਲਈ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੌਰਡਨ ਸੰਧੂ ਦੇ ਘਰ ਆਈਆਂ ਖੁਸ਼ੀਆਂ, ਬਣੇ ਮੁੰਡੇ ਦੇ ਪਿਤਾ
ਪ੍ਰੋਡਿਊਸਰ ਨੇ ਮੰਗੀ ਤਹਿ ਦਿਲੋਂ ਮੁਆਫ਼ੀ
ਪ੍ਰੋਡਿਊਸਰ ਬਲਵਿੰਦਰ ਸਿੰਘ ਜੰਜੂਆ ਨੇ ਮੰਨਿਆ ਕਿ ਉਨ੍ਹਾਂ ਤੋਂ ਅਣਜਾਣੇ ਵਿੱਚ ਗਲਤੀ ਹੋਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਤਿਹਗੜ੍ਹ ਸਾਹਿਬ ਵਿੱਚ ਜਿਸ ਜਗ੍ਹਾ 'ਤੇ ਉਨ੍ਹਾਂ ਨੇ ਸ਼ੂਟ ਕੀਤਾ, ਉਹ ਇੱਕ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਜਗ੍ਹਾ ਹੈ, ਅਤੇ ਉੱਥੇ ਸ਼ੂਟਿੰਗ ਨਹੀਂ ਕਰਨੀ ਚਾਹੀਦੀ ਸੀ। ਜੰਜੂਆ ਨੇ ਆਪਣੇ ਵੱਲੋਂ ਅਤੇ ਫਿਲਮ ਦੀ ਪੂਰੀ ਯੂਨਿਟ ਵੱਲੋਂ ਮੁਆਫ਼ੀ ਮੰਗਦਿਆਂ ਕਿਹਾ, "ਜੇ ਸਾਡੇ ਕਾਰਨ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ।" ਉਨ੍ਹਾਂ ਨੇ ਇਮਾਮ ਸਾਹਿਬ ਅਤੇ ਪੂਰੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਮਾਫ਼ ਕਰਨ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਖੂਬਸੂਰਤ ਹਸੀਨਾ ਨੂੰ ਡੇਟ ਕਰ ਰਿਹਾ ਇਹ ਕ੍ਰਿਕਟ ਹੋਸਟ, ਦੋਹਾਂ ਨੇ ਰਿਸ਼ਤੇ 'ਤੇ ਲਾਈ ਮੋਹਰ

ਦੱਸ ਦੇਈਏ ਕਿ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਸ ਤੋਂ ਮੰਗ ਕੀਤੀ ਸੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਤੁਰੰਤ ਕੋਈ ਐਕਸ਼ਨ ਲਿਆ ਜਾਵੇ। ਸ਼ਾਹੀ ਇਮਾਮ ਨੇ ਕਿਹਾ ਸੀ ਕਿ ਭਗਤ ਸਦਨਾ ਦੇ ਨਾਮ 'ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ। ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਤੇ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ। ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: 40 ਸਾਲ ਦਾ ਮਸ਼ਹੂਰ ਅਦਾਕਾਰ ਪਤਨੀ ਨਾਲ ਸ਼ਰੇਆਮ ਹੋਇਆ ਰੋਮਾਂਟਿਕ, ਲਿਪਲੌਕ ਕਰਦਿਆਂ ਤਸਵੀਰ ਕੀਤੀ ਸਾਂਝੀ
ਜਿਵੇਂ ਇਹ ਵਿਵਾਦ ਵਧਿਆ ਅਦਾਕਾਰਾ ਅਤੇ ਪ੍ਰੋਡਿਊਸਰ ਦੋਹਾਂ ਵੱਲੋਂ ਸ਼ਾਹੀ ਇਮਾਮ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਲਿਖਤ ਵਿਚ ਮਾਫ਼ੀ ਮੰਗ ਲਈ ਗਈ ਹੈ। ਇੱਥੋਂ ਤੱਕ ਕਿ ਮਸਜਿਦ ਭਗਤ ਸਦਨਾ ਕਸਾਈ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਨੂੰ ਵੀ ਕੱਟਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗੀ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ 'ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ, ਜਿਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚੇ।
ਇਹ ਵੀ ਪੜ੍ਹੋ : ਮਾਂ ਬਣਨ ਮਗਰੋਂ ਪਹਿਲੀ ਵਾਰ ਦਿਖੀ ਕੈਟਰੀਨਾ ਦੀ ਝਲਕ, ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਪਤੀ ਵਿੱਕੀ ਨੇ ਸਾਂਝੀ ਕੀਤੀ ਤਸਵੀਰ
"ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" 'ਚ ਸ਼ਿਰਕਤ ਕਰੇਗੀ ਪ੍ਰਿਯੰਕਾ ਚੋਪੜਾ !
NEXT STORY