ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਸੋਨਮ ਬਾਜਵਾ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਆਪਣੀ ਖੂਬਸੂਰਤੀ ਦੇ ਨਾਲ-ਨਾਲ ਆਪਣੀ ਫਿਟਨੈੱਸ ਲਈ ਵੀ ਜਾਣੀਆਂ ਜਾਂਦੀਆਂ ਹਨ।

ਸੋਨਮ ਨੇ ਇੰਸਟਾਗ੍ਰਾਮ ’ਤੇ ਹਾਲ ਹੀ ’ਚ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦੀਆਂ ਦਿਲਕਸ਼ ਅਦਾਵਾਂ ਦੇ ਨਾਲ-ਨਾਲ ਫਿਟਨੈੱਸ ਵੀ ਦੇਖਣ ਨੂੰ ਮਿਲ ਰਹੀ ਹੈ।

ਹਾਲ ਹੀ ’ਚ ਪ੍ਰਿੰਟਿਡ ਟਾਪ ਤੇ ਬਲੈਕ ਜੀਨਜ਼ ’ਚ ਸੋਨਮ ਨੇ ਬੈੱਡ ’ਤੇ ਪੋਜ਼ ਦਿੰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ, ‘ਇਕੱਲਿਆਂ ਰਹਿਣਾ ਤੇ ਇਕੱਲੇ ਰਹਿ ਕੇ ਇਕੱਲਿਆਂ ਹੋਣ ਦਾ ਅਹਿਸਾਸ ਨਾ ਹੋਣਾ ਵੀ ਇਕ ਵੱਖਰੀ ਤਾਕਤ ਹੁੰਦੀ ਹੈ।’

ਉਥੇ ਕੁਝ ਦਿਨ ਪਹਿਲਾਂ ਬੈੱਡ ’ਤੇ ਹੀ ਬਲੈਕ ਸ਼ਾਰਟ ਡਰੈੱਸ ’ਚ ਸੋਨਮ ਨੇ ਅਲੱਗ-ਅਲੱਗ ਪੋਜ਼ ਦਿੰਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਸੀ।

ਇਸ ਤਸਵੀਰ ਨਾਲ ਉਸ ਨੇ ਲਿਖਿਆ ਸੀ, ‘ਮੈਂ ਇਹ ਤਸਵੀਰਾਂ ਇਸ ਲਈ ਪਾਈਆਂ ਕਿਉਂਕਿ ਇਨ੍ਹਾਂ ’ਚੋਂ ਕਿਸੇ ਇਕ ਦੀ ਮੈਂ ਚੋਣ ਨਹੀਂ ਕਰ ਸਕੀ।’

ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਬੀਤੇ ਦਿਨੀਂ ਆਪਣੀ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ।

ਇਸ ਫ਼ਿਲਮ ’ਚ ਸੋਨਮ ਬਾਜਵਾ ਤੋਂ ਇਲਾਵਾ ਦਿਲਜੀਤ ਦੋਸਾਂਝ, ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਇਸੇ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਉਥੇ 2 ਅਪ੍ਰੈਲ, 2021 ਨੂੰ ਸੋਨਮ ਤੇ ਐਮੀ ਵਿਰਕ ਸਟਾਰਰ ਫ਼ਿਲਮ ‘ਪੁਆੜਾ’ ਰਿਲੀਜ਼ ਹੋਣੀ ਸੀ, ਜਿਸ ਨੂੰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ।

ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਸੀ।
ਨੋਟ– ਸੋਨਮ ਦੀਆਂ ਇਨ੍ਹਾਂ ਤਸਵੀਰਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮੀਕਾ ਸਿੰਘ ਨਾਲ ਅਕਾਂਕਸ਼ਾ ਪੁਰੀ ਦੇ ਵਿਆਹ ਦਾ ਸੱਚ! ਫੈਨਜ਼ ਨੇ ਕਿਹਾ 'ਤੁਸੀਂ ਪਾਰਸ ਛਾਬੜਾ ਨੂੰ ਦਿੱਤਾ ਵੱਡਾ ਝਟਕਾ'
NEXT STORY