ਐਂਟਰਟੇਨਮੈਂਟ ਡੈਸਕ- ਜੇਪੀ ਦੱਤਾ ਦੀ ਇਤਿਹਾਸਕ ਫਿਲਮ 'ਬਾਰਡਰ' ਦਾ ਸੀਕਵਲ ‘ਬਾਰਡਰ 2’ ਕੁਝ ਹੀ ਦਿਨਾਂ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪੰਜਾਬੀ ਸਿਨੇਮਾ ਦੀ ਸਟਾਰ ਅਦਾਕਾਰਾ ਸੋਨਮ ਬਾਜਵਾ ਨੇ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਕੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

1970 ਦੇ ਦਹਾਕੇ ਦੀ ‘ਦੁਲਹਨ’
ਸਰੋਤਾਂ ਅਨੁਸਾਰ ਸੋਨਮ ਬਾਜਵਾ ਫਿਲਮ ਵਿੱਚ ਦਿਲਜੀਤ ਦੋਸਾਂਝ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਵਿੱਚ ਦੋਵਾਂ ਦੀ ਵਿਆਹ ਦਾ ਇੱਕ ਖ਼ਾਸ ਸੀਕਵੈਂਸ ਦਿਖਾਇਆ ਗਿਆ ਹੈ। ਕਿਉਂਕਿ ਫਿਲਮ ਦੀ ਕਹਾਣੀ 1970 ਦੇ ਦਹਾਕੇ 'ਤੇ ਅਧਾਰਤ ਹੈ, ਇਸ ਲਈ ਸੋਨਮ ਦਾ ਦੁਲਹਨ ਵਾਲਾ ਲੁੱਕ ਵੀ ਉਸੇ ਜ਼ਮਾਨੇ ਮੁਤਾਬਕ ਤਿਆਰ ਕੀਤਾ ਗਿਆ ਹੈ। ਲਾਲ ਜੋੜੇ ਵਿੱਚ ਸਜੀ ਸੋਨਮ ਡੋਲੀ ਵਿੱਚ ਬੈਠ ਕੇ ਵੱਖ-ਵੱਖ ਪੋਜ਼ ਦਿੰਦੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦਿਸ਼ਾ ਪਾਟਨੀ ਤੇ ਫੈਨਜ਼ ਨੇ ਲੁੱਟਿਆ ਪਿਆਰ
ਸੋਨਮ ਦਾ ਇਹ ਲੁੱਕ ਦੇਖ ਕੇ ਉਸ ਦੀ ਬੈਸਟ ਫ੍ਰੈਂਡ ਅਤੇ ਅਦਾਕਾਰਾ ਦਿਸ਼ਾ ਪਾਟਨੀ ਨੇ ਕਮੈਂਟ ਕਰਦਿਆਂ ਲਿਖਿਆ, ‘ਸਭ ਤੋਂ ਖੂਬਸੂਰਤ ਕੁੜੀ’। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਤਾਰੀਫ਼ ਵਿੱਚ ‘ਪਟੋਲਾ’ ਅਤੇ ‘ਮਾਸ਼ਾਅੱਲ੍ਹਾ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਸੋਨਮ-ਦਿਲਜੀਤ ਦੀ 6ਵੀਂ ਫਿਲਮ
ਖ਼ਾਸ ਗੱਲ ਇਹ ਹੈ ਕਿ ‘ਬਾਰਡਰ 2’ ਸੋਨਮ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਕੱਠਿਆਂ ਛੇਵੀਂ ਫਿਲਮ ਹੈ। ਇਸ ਤੋਂ ਪਹਿਲਾਂ ਉਹ ਪੰਜ ਪੰਜਾਬੀ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਸੋਨਮ ਲਈ ਇਹ ਸਾਲ ਬਹੁਤ ਸ਼ਾਨਦਾਰ ਰਿਹਾ ਹੈ, ਕਿਉਂਕਿ ਇੱਕ ਸਾਲ ਵਿੱਚ ਉਸ ਦੀ ਇਹ ਚੌਥੀ ਬਾਲੀਵੁੱਡ ਫਿਲਮ ਹੈ। ਇਸ ਤੋਂ ਪਹਿਲਾਂ ਉਹ ‘ਹਾਊਸਫੁੱਲ 5’, ‘ਬਾਗੀ 4’ ਅਤੇ ‘ਇੱਕ ਦੀਵਾਨੇ ਕੀ ਦੀਵਾਨੀਅਤ’ ਵਿੱਚ ਵੀ ਨਜ਼ਰ ਆ ਚੁੱਕੀ ਹੈ।
23 ਜਨਵਰੀ ਨੂੰ ਹੋਵੇਗੀ ਰਿਲੀਜ਼
ਦੱਸਣਯੋਗ ਹੈ ਕਿ ‘ਬਾਰਡਰ 2’ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਵਰੁਣ ਧਵਨ, ਅਹਾਨ ਸ਼ੈੱਟੀ, ਮੋਨਾ ਸਿੰਘ, ਆਨਿਆ ਸਿੰਘ ਅਤੇ ਮੇਧਾ ਰਾਣਾ ਵਰਗੇ ਕਈ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਗੋਵਿੰਦਾ ਦਾ ਹੋਣ ਜਾ ਰਿਹਾ ਤਲਾਕ ! ਵਿਆਹ ਦੇ 40 ਸਾਲ ਮਗਰੋਂ ਤਲਾਕ ਦੀਆਂ ਖ਼ਬਰਾਂ ਵਿਚਾਲੇ ਭਾਵੁਕ ਹੋਏ ਅਦਾਕਾਰ
NEXT STORY