ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਜਿਸ ਕਾਰਨ ਕਈ ਲੋਕਾਂ ਘਰ ਉਜੜ ਗਏ ਹਨ। ਇਸ ਔਖੇ ਸਮੇਂ ਵਿੱਚ ਆਮ ਜਨਤਾ ਤੋਂ ਲੈ ਕੇ ਪਾਲੀਵੁੱਡ ਅਤੇ ਬਾਲੀਵੁੱਡ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ। ਹੁਣ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਪੋਸਟ ਸਾਂਝੀ ਕਰ ਲਿਖਿਆ, 'ਇਸ ਮੁਸ਼ਕਲ ਸਮੇਂ ਵਿੱਚ, ਮੈਂ ਪੰਜਾਬ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ।
ਉੱਥੋਂ ਆ ਰਹੀਆਂ ਤਸਵੀਰਾਂ ਅਤੇ ਕਹਾਣੀਆਂ ਸੱਚਮੁੱਚ ਦਿਲ ਤੋੜਨ ਵਾਲੀਆਂ ਹਨ, ਪਰ ਜੋ ਚੀਜ਼ ਮੈਨੂੰ ਉਮੀਦ ਦਿੰਦੀ ਹੈ ਉਹ ਏਕਤਾ ਅਤੇ ਦ੍ਰਿੜਤਾ ਦੀ ਭਾਵਨਾ ਹੈ ਜੋ ਪੰਜਾਬ ਨੇ ਹਮੇਸ਼ਾ ਦਿਖਾਈ ਹੈ। ਮੈਂ ਉਨ੍ਹਾਂ ਸੰਗਠਨਾਂ ਨੂੰ ਦਾਨ ਦੇ ਕੇ ਆਪਣੇ ਵੱਲੋਂ ਮਦਦ ਕਰ ਰਹੀ ਹਾਂ ਜੋ ਜ਼ਮੀਨੀ ਪੱਧਰ 'ਤੇ ਬਚਾਅ ਟੀਮਾਂ ਵਜੋਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਅਤੇ ਮੈਂ ਤੁਹਾਨੂੰ ਵੀ ਨਿਮਰਤਾ ਨਾਲ ਯੋਗਦਾਨ ਪਾਉਣ ਦੀ ਬੇਨਤੀ ਕਰਦੀ ਹਾਂ। ਹਰ ਯੋਗਦਾਨ, ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਇਸ ਸਮੇਂ ਕਿਸੇ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ। ਆਓ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੇ ਹੋਈਏ।
ਪੰਜਾਬ ਪਹੁੰਚਿਆ ਬਾਲੀਵੁੱਡ ਦਾ ਨਾਮੀ ਅਦਾਕਾਰ, ਹੜ੍ਹ ਪੀੜਤਾਂ ਦੀ ਕੀਤੀ ਮਦਦ, ਸੁਣੀਆਂ ਸਮੱਸਿਆਵਾਂ
NEXT STORY