ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਦੁਨੀਆ 'ਚ ਬੇਬਾਕ ਰਾਏ ਲਈ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਇਸ ਸਮੇਂ ਲੰਡਨ 'ਚ ਹੈ। ਕੋਰੋਨਾ ਵਾਇਰਸ ਆਫ਼ਤ ਦੌਰਾਨ ਸੋਨਮ ਨੇ ਆਪਣੇ ਪਤੀ ਆਨੰਦ ਆਹੂਜਾ ਨਾਲ ਭਾਰਤ ਤੋਂ ਬਾਹਰ ਜਾਣ ਦਾ ਫ਼ੈਸਲਾ ਲਿਆ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਤਾਲਾਬੰਦੀ 'ਚ ਆਮ ਆਦਮੀ ਵਾਂਗ ਫ਼ਿਲਮੀ ਸਿਤਾਰੇ ਵੀ ਘਰਾਂ 'ਚ ਬੰਦ ਰਹਿ ਕੇ ਪ੍ਰੇਸ਼ਾਨ ਹੋ ਚੁੱਕੇ ਹਨ।

ਦਰਅਸਲ, ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੋਨਮ ਕਪੂਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਤੀ ਨਾਲ ਫਲਾਈਟ 'ਚ ਮਾਸਕ ਪਹਿਨੀ ਨਜ਼ਰ ਆ ਰਹੀ ਹੈ। ਇੱਕ ਤਸਵੀਰ ਫਲਾਈਟ ਦੀ ਖਿੜਕੀ ਤੋਂ ਲਈ ਗਈ, ਜਿਸ ਨੂੰ ਸਾਂਝੀ ਕਰਦਿਆਂ ਸੋਨਮ ਨੇ ਲਿਖਿਆ, 'ਲੰਡਨ ਮੈਂ ਆ ਗਈ ਹਾਂ। ਇੰਨਾ ਸੁੰਦਰ।'

ਇਸ ਤੋਂ ਸੋਨਮ ਕਪੂਰ ਦਿੱਲੀ ਸਥਿਤ ਸਹੁਰੇ ਘਰ ਤਾਲਾਬੰਦੀ ਦੌਰਾਨ ਤਿੰਨ ਮਹੀਨੇ ਰਹੀ ਸੀ, ਜਿਸ ਤੋਂ ਬਾਅਦ ਉਹ 9 ਜੂਨ ਨੂੰ ਆਪਣੇ ਜਨਮਦਿਨ ਤੋਂ ਪਹਿਲਾ ਆਪਣੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਨਾਲ ਮੁੰਬਈ ਚਲੀ ਗਈ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਨੂੰ ਆਖਰੀ ਵਾਰ ਫ਼ਿਲਮ 'ਦਿ ਜੋਯਾ ਫੈਕਟਰ' 'ਚ ਦੇਖਿਆ ਗਿਆ ਸੀ।

ਅਮਿਤਾਭ ਤੇ ਅਭਿਸ਼ੇਕ ਦੀ ਸਿਹਤ ’ਚ ਆਈ ਤਬਦੀਲੀ, ਡਾਕਟਰਾਂ ਨੇ ਦਿੱਤੀ ਇਹ ਸਲਾਹ
NEXT STORY