ਮੁੰਬਈ : ਬਾਲੀਵੁੱਡ ਅਦਾਕਰਾ ਸੋਨਮ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਨੀਰਜਾ' ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵੇਂਦਰ ਫੜਨਵੀਸ ਨਾਲ ਮੁੰਬਈ 'ਚ ਮੁਲਾਕਾਤ ਕੀਤੀ। ਰਾਮ ਮਾਧਵਾਨੀ ਦੇ ਨਿਰਦੇਸ਼ਨ ਤਹਿਤ ਬਣੀ ਇਸ ਫਿਲਮ 'ਚ ਸੋਨਮ ਕਪੂਰ 23 ਸਾਲਾ 'ਅਸ਼ੋਕ ਚੱਕਰ' ਜੇਤੂ ਨੀਰਜਾ ਭਨੋਟ ਦੀ ਭੂਮਿਕਾ 'ਚ ਨਜ਼ਰ ਆਵੇਗੀ।
ਇਹ ਫਿਲਮ ਨੀਰਜਾ ਦੇ ਜੀਵਨ 'ਤੇ ਅਧਾਰਿਤ ਹੈ, ਜਿਸ 'ਚ 1986 'ਚ ਲੀਬੀਆਈ ਅੱਤਵਾਦੀਆਂ ਵਲੋਂ ਕਰਾਚੀ 'ਚ ਅਗਵਾ ਕੀਤੇ ਗਏ 'ਪੈਨ ਐੱਮ. 73' ਜਹਾਜ਼ ਦੀ ਏਅਰ ਹੋਸਟੈੱਸ ਨੀਰਜਾ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ। ਨੀਰਜਾ ਨੇ ਆਪਣੀ ਜਾਨ ਗੁਆ ਕੇ 359 ਯਾਤਰੀਆਂ ਦੇ ਜੀਵਨ ਦੀ ਰੱਖਿਆ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸੋਨਮ ਕਪੂਰ ਤੋਂ ਇਲਾਵਾ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਮੁਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ 19 ਫਰਵਰੀ ਨੂੰ ਰਿਲੀਜ਼ ਹੋਵੇਗੀ।
ਅਕਸ਼ੈ ਕੁਮਾਰ ਨੇ 2017 ਲਈ ਸਾਈਨ ਕੀਤੀਆਂ 3 ਫ਼ਿਲਮਾਂ
NEXT STORY