ਮੁੰਬਈ : ਨਵੇਂ ਸਾਲ ਦੇ ਮੌਕੇ 'ਤੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਆਪਣੇ ਰਿਸ਼ਤੇਦਾਰਾਂ ਨਾਲ ਵਿਦੇਸ਼ 'ਚ ਛੁੱਟੀਆਂ ਮਨਾਉਣ ਲਈ ਜਾ ਰਹੇ ਹਨ। ਇਸ ਮੌਕੇ ਜਿਥੇ ਇਕ ਪਾਸੇ ਬਿਪਾਸ਼ਾ ਬਸੁ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪਾਈਆਂ ਹਨ, ਉਥੇ ਦੂਜੇ ਪਾਸੇ ਸੋਨਮ ਨੇ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪਾ ਕੇ ਦੱਸਿਆ ਹੈ ਕਿ ਉਹ ਭਰਾ ਅਰਜੁਨ ਕਪੂਰ ਨਾਲ ਛੁੱਟੀਆਂ ਮਨਾ ਰਹੀ ਹੈ।
ਸੋਨਮ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਕ ਤਸਵੀਰ 'ਚ ਉਹ ਬਿਕਨੀ ਪਹਿਨੀਂ ਅਤੇ ਦੂਜੀ 'ਚ ਰਾਤ ਸਮੇਂ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਸੋਨਮ ਨੂੰ ਫਿਲਮ ਇੰਡਸਟਰੀ 'ਚ ਫੈਸ਼ਨ ਆਈਕਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਬੈਚਲਰ ਪਾਰਟੀ ਲਈ ਰਾਜਸਥਾਨ ਗਈ ਦੀਪਿਕਾ ਪਹੁੰਚੀ ਮੰਦਿਰ
NEXT STORY