ਮੁੰਬਈ—ਦੀਪਿਕਾ ਪਾਦੁਕੋਣ ਲਈ ਇਹ ਸਾਲ ਬਹੁਤ ਹੀ ਚੰਗਾ ਰਿਹਾ। ਇਕ ਪਾਸੇ ਜਿੱਥੇ ਉਹ ਨਿੱਜੀ ਜ਼ਿੰਦਗੀ ਵਿਚ ਰਣਵੀਰ ਸਿੰਘ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਰਹੀ, ਉਥੇ ਦੂਸਰੇ ਪਾਸੇ ਪ੍ਰੋਫੈਸ਼ਨਲ ਲਾਈਫ ਵਿਚ ਉਸਨੇ 'ਪੀਕੇ' ਅਤੇ 'ਬਾਜੀਰਾਵ ਮਸਤਾਨੀ' ਵਰਗੀਆਂ ਦਮਦਾਰ ਫਿਲਮਾਂ ਦਿੱਤੀਆਂ।
ਹਾਲ ਹੀ ਵਿਚ ਦੀਪਿਕਾ ਰਾਜਸਥਾਨ ਦੇ ਉਦੈਪੁਰ ਵਿਚ ਰਨਕਪੁਰ ਨੇੜੇ ਇਕ ਜੈਨ ਮੰਦਿਰ ਵਿਚ ਨਜ਼ਰ ਆਈ। ਅੱਖੀਂ ਦੇਖਣ ਵਾਲਿਆਂ ਮੁਤਾਬਕ ਦੀਪਿਕਾ ਲੋਕਲ ਟੂਰਿਸਟ ਗਾਈਡ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਦੇਖੀ ਗਈ। ਸਵਾਲ ਇਹ ਹੈ ਕਿ ਦੀਪਿਕਾ ਰਾਜਸਥਾਨ ਗਈ ਸੀ ਬੈਚਲਰ ਪਾਰਟੀ ਲਈ ਪਰ ਮੰਦਿਰ ਕਿਵੇਂ ਪਹੁੰਚ ਗਈ।
ਬੁਰੀ ਖ਼ਬਰ, ਸਲਮਾਨ ਖਿਲਾਫ ਹੋ ਸਕਦੈ ਇਕ ਹੋਰ ਮੁਕੱਦਮਾ
NEXT STORY