ਐਂਟਰਟੇਨਮੈਂਟ ਡੈਸਕ- ਹਰਿਆਣਾ ਦੇ ਗੁਰੂਗ੍ਰਾਮ 'ਚ ਰਾਜ ਪੱਧਰੀ ਟੈਨਿਸ ਖਿਡਾਰਣ ਰਾਧਿਕਾ ਯਾਦਵ (ਉਮਰ 25 ਸਾਲ) ਦਾ ਲੰਘੇ ਵੀਰਵਾਰ ਨੂੰ ਉਸਦੇ ਪਿਤਾ ਦੀਪਕ ਯਾਦਵ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਅਨੁਸਾਰ, ਪਿਤਾ ਨੇ ਰਾਧਿਕਾ 'ਤੇ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ 4 ਲੱਗੀਆਂ — ਇੱਕ ਮੌਢੇ 'ਤੇ ਅਤੇ 3 ਪਿੱਠ 'ਚ। ਇੱਕ ਗੋਲੀ ਮਿਸ ਹੋ ਗਈ। ਰਾਧਿਕਾ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੀ। ਕਤਲ ਤੋਂ ਬਾਅਦ, ਪਿਤਾ ਨੇ ਖੁਦ ਹੀ ਕਬੂਲ ਕਰ ਲਿਆ ਕਿ ਉਸਨੇ ਆਪਣੀ ਧੀ ਨੂੰ ਮਾਰ ਦਿੱਤਾ ਹੈ। ਪੁਲਸ ਨੇ ਮੌਕੇ 'ਤੇ ਹੀ ਦੀਪਕ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਗਾਇਕ ਜੱਸਾ ਢਿੱਲੋਂ ਵਲੋਂ ਸ਼ਰਧਾਂਜਲੀ
ਇਸ ਦਰਦਨਾਕ ਕਤਲ ਤੋਂ ਬਾਅਦ, ਮਸ਼ਹੂਰ ਪੰਜਾਬੀ ਗਾਇਕ ਜਸਪਾਲ ਸਿੰਘ ਢਿੱਲੋਂ (ਜੱਸਾ ਢਿੱਲੋਂ) ਨੇ ਰਾਧਿਕਾ ਯਾਦਵ ਦੀ ਮੌਤ 'ਤੇ ਡੂੰਘੀ ਹਮਦਰਦੀ ਜਤਾਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, "RIP ਰਾਧਿਕਾ, ਤੁਸੀਂ ਹਮੇਸ਼ਾ ਕਹਿੰਦੇ ਸੀ ਕਿ 'ਮੈਂ ਇਸ ਥਾਂ ਤੋਂ ਬਾਹਰ ਨਿਕਲਣਾ ਚਾਹੁੰਦੀ ਹਾਂ। ਕਾਸ਼ ਤੁਹਾਨੂੰ ਆਪਣੀਆਂ ਸ਼ਰਤਾਂ 'ਤੇ ਜਿਊਣ ਦਾ ਅਤੇ ਜਾਣ ਦਾ ਮੌਕਾ ਮਿਲਦਾ। ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਸੀ। ਰੈਸਟ ਇਜ਼ੀ ਚੈਂਪ।"
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਟੈਨਿਸ ਦੀ ਚਮਕਦੀ ਹੋਈ ਸਟਾਰ
ਰਾਧਿਕਾ ਯਾਦਵ ਇੱਕ ਉਭਰਦੀ ਹੋਈ ਜੂਨੀਅਰ ਇੰਟਰਨੈਸ਼ਨਲ ਟੈਨਿਸ ਖਿਡਾਰਣ ਸੀ। ਉਹ ਕਈ ਰਾਜ ਅਤੇ ਰਾਸ਼ਟਰੀ ਪੱਧਰੀ ਮੁਕਾਬਲਿਆਂ 'ਚ ਭਾਗ ਲੈ ਚੁੱਕੀ ਸੀ। ਖੇਡ ਦੀ ਦੁਨੀਆ ਵਿੱਚ ਉਸਦੇ ਭਵਿੱਖ ਨੂੰ ਲੈ ਕੇ ਕਾਫੀ ਉਮੀਦਾਂ ਸਨ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀਮ ਇੰਡੀਆ ਤੋਂ ਬਾਹਰ ਹੋਣਗੇ ਇਹ ਖਿਡਾਰੀ, ਲਾਰਡਜ਼ ਟੈਸਟ ਦੀ ਹਾਰ ਤੋਂ ਬਾਅਦ ਹੋਵੇਗਾ ਬਦਲਾਅ!
NEXT STORY