ਮੁੰਬਈ : ਅਵਿਨਾਸ਼ ਤਿਵਾਰੀ ਅਤੇ ਮੇਧਾ ਸ਼ੰਕਰ ਦੀ ਆਉਣ ਵਾਲੀ ਬਹੁ-ਚਰਚਿਤ ਫਿਲਮ 'ਗਿੰਨੀ ਵੈਡਸ ਸਨੀ 2' ਦਾ ਨਵਾਂ ਗੀਤ 'ਐ ਖੁਦਾ' ਰਿਲੀਜ਼ ਹੋ ਗਿਆ ਹੈ। ਇਹ ਗੀਤ ਫਿਲਮ ਦੀਆਂ ਡੂੰਘੀਆਂ ਭਾਵਨਾਵਾਂ ਅਤੇ ਦਿਲ ਦੇ ਅਹਿਸਾਸਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਸ ਗਾਣੇ ਨੂੰ ਉਸਮਾਨ ਖਾਨ ਵਲੋਂ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ। ਅਲਤਮਸ਼ ਫਰੀਦੀ ਨੇ ਆਪਣੀ ਦਮਦਾਰ ਆਵਾਜ਼ ਨਾਲ ਇਸ ਗੀਤ ਵਿੱਚ ਰੂਹ ਫੂਕ ਦਿੱਤੀ ਹੈ। ਗਾਣੇ ਦੇ ਪ੍ਰੋਡਿਊਸਰ ਆਮਿਰ ਖਾਨ ਹਨ।
ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਸੌਂਦਰਿਆ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਵਿਨੋਦ ਬੱਚਨ ਅਤੇ ਉਮੇਸ਼ ਕੁਮਾਰ ਬੰਸਲ ਵਲੋਂ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਨੂੰ ਪ੍ਰਸ਼ਾਂਤ ਝਾਅ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ 24 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਫਿਲਹਾਲ ਗੀਤ 'ਐ ਖੁਦਾ' ਸੋਨੀ ਮਿਊਜ਼ਿਕ ਅਤੇ ਹੋਰ ਸਾਰੇ ਮਿਊਜ਼ਿਕ ਪਲੇਟਫਾਰਮਾਂ 'ਤੇ ਉਪਲਬਧ ਹੈ।
ਧੁੰਰਦਰ ਦੀ ਸਫਲਤਾ ਵਿਚਾਲੇ ਮੁਸ਼ਕਲ 'ਚ ਫ਼ਸੇ ਰਣਵੀਰ ਸਿੰਘ ! ਹਾਈਕੋਰਟ ਨੇ ਦਿੱਤੇ ਮੁਆਫ਼ੀ ਮੰਗਣ ਦੇ ਆਦੇਸ਼
NEXT STORY