ਕਰਨਾਲ (ਰਾਹੁਲ ਕਾਲਾ)– ਪੰਜਾਬੀ ਅਦਾਕਾਰਾ ਸੋਨੀਆ ਮਾਨ ਅੱਜ ਕਰਨਾਲ ਵਿਖੇ ਧਰਨੇ ’ਤੇ ਪਹੁੰਚੀ। ਇਸ ਦੌਰਾਨ ਉਸ ਨੇ ਹਰਿਆਣਾ ਸਰਕਾਰ ’ਤੇ ਖੂਬ ਭੜਾਸ ਕੱਢੀ। ‘ਜਗ ਬਾਣੀ’ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੋਨੀਆ ਮਾਨ ਨੇ ਕਿਹਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕਿਸਾਨਾਂ ਦੀ ਜਾਂਚ ਕਰਵਾਉਣ ਨੂੰ ਲੈ ਕੇ ਸਵਾਲ ਉਠਾ ਰਹੇ ਹਨ ਪਰ ਉਹ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹੈ ਕਿ ਜਿਹੜੇ ਉਹ ਕਿਸਾਨਾਂ ਤੇ ਉਸ ’ਤੇ ਝੂਠੇ ਪਰਚੇ ਦਰਜ ਕਰਦੇ ਹਨ, ਕੀ ਉਨ੍ਹਾਂ ਦੇ ਖ਼ਿਲਾਫ਼ ਜਾਂਚ ਨਹੀਂ ਬਿਠਾਉਣੀ ਚਾਹੀਦੀ?
ਸੋਨੀਆ ਮਾਨ ਨੇ ਅੱਗੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਖ਼ਿਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਏਗੀ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੀ ਕੰਗਨਾ ਰਣੌਤ, ਪੁੱਛੇ ਅਜਿਹੇ ਸਵਾਲ, ਹੋ ਗਈ ਸ਼ਰਮਿੰਦਾ
ਦੱਸ ਦੇਈਏ ਕਿ ਸੋਨੀਆ ਮਾਨ ਦਾ ਅੱਜ ਜਨਮਦਿਨ ਵੀ ਹੈ ਤੇ ਇਸ ਮੌਕੇ ਉਹ ਕਰਨਾਲ ਧਰਨੇ ’ਚ ਪਹੁੰਚੀ। ਇਥੇ ਗੁਰਨਾਮ ਸਿੰਘ ਚੜੂਨੀ ਦੀ ਜਥੇਬੰਦੀ ਨੇ ਸੋਨੀਆ ਮਾਨ ਦਾ ਭਰਵਾਂ ਸਵਾਗਤ ਕੀਤਾ ਤੇ ਪੰਡਾਲ ’ਚ ਕੇਕ ਵੀ ਕੱਟਿਆ।
ਜ਼ਿਕਰਯੋਗ ਹੈ ਕਿ ਸੋਨੀਆ ਮਾਨ ਵੱਧ-ਚੜ੍ਹ ਕੇ ਕਿਸਾਨੀ ਸੰਘਰਸ਼ ’ਚ ਹਿੱਸਾ ਲੈਂਦੀ ਆਈ ਹੈ। ਕਿਸਾਨੀ ਅੰਦੋਲਨ ਦਾ ਸ਼ੁਰੂ ਤੋਂ ਸਾਥ ਦੇਣ ਵਾਲੇ ਕਲਾਕਾਰਾਂ ’ਚ ਸੋਨੀਆ ਮਾਨ ਦਾ ਨਾਂ ਮੋਹਰੀ ਕਲਾਕਾਰਾਂ ’ਚ ਆਉਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਸਿੰਗਾ ਨੇ ਕੀਤਾ ਆਪਣੇ ਅਗਲੇ ਪ੍ਰਾਜੈਕਟ ਦਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ
NEXT STORY