ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਲੋਕ ਤੇਜ਼ੀ ਨਾਲ ਇਸ ਦੀ ਚਪੇਟ ਆ ਰਹੇ ਹਨ। ਇਸ ਖਤਰਨਾਕ ਵਾਇਰਸ ਨਾਲ ਕਈ ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਇਸ ਮੁਸ਼ਕਿਲ ਸਮੇਂ ’ਚ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਅਦਾਕਾਰ ਅਕਸ਼ੇ ਕੁਮਾਰ, ਸਲਮਾਨ ਖ਼ਾਨ ਅਤੇ ਪਿ੍ਰਯੰਕਾ ਚੋਪੜਾ ਨੇ ਮਦਦ ਦਾ ਹੱਥ ਵਧਾਇਆ ਹੈ। ਉੱਧਰ ਸੋਨੂੰ ਸੂਦ ਲੰਬੇ ਸਮੇਂ ਤੋਂ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ’ਚ ਲੱਗੇ ਹੋਏ ਹਨ। ਹਾਲ ਹੀ ’ਚ ਸੋਨੂੰ ਨੇ ਵੀਡੀਓ ਸਾਂਝੀ ਕਰਕੇ ਦਿਖਾਇਆ ਹੈ ਕਿ ਕਿਸ ਰਫ਼ਤਾਰ ਨਾਲ ਉਨ੍ਹਾਂ ਨੂੰ ਸਹਾਇਤਾ ਦੇ ਮੈਸੇਜ ਆ ਰਹੇ ਹਨ।
ਵੀਡੀਓ ’ਚ ਸੋਨੂੰ ਆਪਣੇ ਫੋਨ ਦੀ ਸਕ੍ਰੀਨ ਦਿਖਾ ਰਹੇ ਹਨ। ਅਸੀਂ ਦੇਖ ਸਕਦੇ ਹਾਂ ਕਿ ਕੁਝ ਸੈਕਿੰਡ ’ਚ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਹਨ ਜੋ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਕਿੰਨੀ ਤੇਜ਼ ਰਫਤਾਰ ਨਾਲ ਲੋਕ ਸੋਨੂੰ ਸੂਦ ਤੋਂ ਮਦਦ ਮੰਗ ਰਹੇ ਹਨ। ਅਦਾਕਾਰ ਲੋਕਾਂ ਦੇ ਇਨ੍ਹਾਂ ਮੈਸੇਜਾਂ ’ਤੇ ਨਜ਼ਰ ਬਣਾਏ ਹੋਏ ਹਨ ਅਤੇ ਸੋਨੂੰ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਇਆ ਹੈ। ਵੀਡੀਓ ਸਾਂਝੀ ਕਰਦੇ ਹੋਏ ਸੋਨੂੰ ਨੇ ਲਿਖਿਆ ਕਿ ‘ਇਸ ਤੇਜ਼ੀ ਨਾਲ ਸਾਨੂੰ ਦੇਸ਼ ਭਰ ਤੋਂ ਮਦਦ ਦੀ ਅਪੀਲ ਮਿਲਦੀ ਹੈ। ਹਰ ਕਿਸੇ ਤੱਕ ਪਹੁੰਚਣ ਦੀ ਮੇਰੀ ਪੂਰੀ ਕੋਸ਼ਿਸ਼ ਹੈ। ਸਭ ਲੋਕ... ਕ੍ਰਿਪਾ ਕਰਕੇ ਅੱਗੇ ਆਓ’। ਸਾਨੂੰ ਮਦਦ ਲਈ ਹੋਰ ਹੱਥਾਂ ਦੀ ਲੋੜ ਹੈ। ਆਪਣੀ ਸਮਰੱਥਾ ਦੀ ਸਭ ਤੋਂ ਚੰਗੀ ਵਰਤੋਂ ਕਰਨ ਲਈ ਪੂਰੀ ਕੋਸ਼ਿਸ਼ ਕਰੋ’। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਹਾਲ ਹੀ ’ਚ ਸੋਨੂੰ ਨੇ ਕੋਵਿਡ-19 ਹੈਲਪ ਐਪ ਲਾਂਚ ਕੀਤੀ ਹੈ। ਇਸ ਦੇ ਤਹਿਤ ਲੋਕ ਮੁਫ਼ਤ ’ਚ ਕੋਰੋਨਾ ਟੈਕਸ ਅਤੇ ਡਾਕਟਰ ਤੋਂ ਆਨਲਾਈਨ ਸਲਾਹ ਲੈ ਸਕਦੇ ਹਨ। ਸੋਨੂੰ ਆਪਣੇ ਖਰਚੇ ’ਤੇ ਪਿੰਡਾਂ ਅਤੇ ਸ਼ਹਿਰਾਂ ’ਚ ਵੈਕਸੀਨੇਸ਼ਨ ਕਰਵਾ ਰਹੇ ਹਨ। ਸੋਨੂੰ ਖ਼ੁਦ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਠੀਕ ਹੋਣ ਤੋਂ ਬਾਅਦ ਫਿਰ ਲੋਕਾਂ ਦੀ ਮਦਦ ’ਚ ਜੁੱਟ ਗਏ ਹਨ।
ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੇ ਅਜੇ ਦੇਵਗਨ, ਆਈ. ਸੀ. ਯੂ. ਦਾ ਪ੍ਰਬੰਧ ਕਰਨ ਲਈ ਦਿੱਤੇ ਇੰਨੇ ਕਰੋੜ
NEXT STORY