ਐਂਟਰਟੇਨਮੈਂਟ ਡੈਸਕ- ਇਨਸਾਨੀਅਤ ਦੀ ਮਿਸਾਲ ਬਣੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਇਸ ਵਾਰ ਕਿਸੇ ਸਮਾਜਿਕ ਕੰਮ ਲਈ ਨਹੀਂ ਸਗੋਂ ਆਪਣੇ ਬਹੁਤ ਹੀ ਵਿਲੱਖਣ ਅਤੇ ਹੈਰਾਨੀਜਨਕ ਲੁੱਕ ਲਈ। ਸੋਨੂੰ ਨੇ ਹਾਲ ਹੀ ਵਿੱਚ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਅਤੇ ਸੈਲੇਬ੍ਰਿਟੀ ਦੋਵੇਂ ਹੈਰਾਨ ਹਨ।

ਇਨ੍ਹਾਂ ਪੁਰਾਣੀਆਂ ਤਸਵੀਰਾਂ ਵਿੱਚ ਸੋਨੂੰ ਸੂਦ ਦਾ ਲੁੱਕ ਬਿਲਕੁਲ ਕਿਸੇ ਕਲਪਨਾ ਜਾਂ ਕਾਮਿਕ ਕਿਤਾਬ ਦੇ ਕਿਰਦਾਰ ਵਰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਗ੍ਰੀਨ ਰੰਗ ਦੇ ਇਕ ਚਮਕਦਾਰ ਮੁਕਟ ਪਹਿਨਿਆ ਹੈ, ਜਿਸ ਦੀਆਂ ਅੱਖਾਂ ਦੀ ਥਾਂ ਲਾਲ ਰੰਗ ਦੀ ਚਮਚਦਾਰ ਲਾਈਟਸ ਲੱਗੀ ਹੈ। ਇਸ ਦੇ ਨਾਲ ਹੀ ਸੋਨੂੰ ਨੇ ਹਰੇ ਰੰਗ ਦੀ ਖੁੱਲ੍ਹੀ ਜੈਕੇਟ, ਜੀਨਸ ਅਤੇ ਹਰੇ ਰੰਗ ਦੇ ਚਮਕਦਾਰ ਜੁੱਤੇ ਪਾਏ ਹੋਏ ਹਨ। ਉਨ੍ਹਾਂ ਦੀ ਇਹ ਲੁੱਕ ਕਿਸੇ ਮਾਨਸਟਰ ਜਾਂ ਸੁਪਰਹੀਰੋ ਤੋਂ ਘੱਟ ਨਹੀਂ ਲੱਗ ਰਿਹਾ।
ਸੋਨੂੰ ਸੂਦ ਨੇ ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, "ਇੱਕ ਸਮੇਂ ਦੀ ਗੱਲ ਹੈ... ਇਹ ਸਭ ਇਸ ਤਰ੍ਹਾਂ ਸ਼ੁਰੂ ਹੋਇਆ ਸੀ।" ਸੋਨੂੰ ਨੂੰ ਇਸ ਲੁੱਕ ਵਿੱਚ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਅਤੇ ਯੂਜ਼ਰਸ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਬਾਲੀਵੁੱਡ ਕੋਰੀਓਗ੍ਰਾਫਰ ਫਰਾਹ ਖਾਨ ਕੁੰਦਰ ਨੇ ਟਿੱਪਣੀ ਕੀਤੀ, "ਸੋਨੂੰ ਤੁਸੀਂ ਇਸ ਲੁੱਕ ਵਿੱਚ ਮੇਟ ਗਾਲਾ ਵਿੱਚ ਸ਼ਾਮਲ ਹੋ ਸਕਦੇ ਹੋ!" ਤਾਂ ਇੱਕ ਪ੍ਰਸ਼ੰਸਕ ਨੇ ਲਿਖਿਆ, "ਪਹਿਲੀ ਤਸਵੀਰ ਵਿੱਚ ਉਹ ਆਪਣੇ ਪੁੱਤਰ ਦੀ ਤਰ੍ਹਾਂ ਲੱਗ ਰਹੇ ਹਨ।"
ਜਦੋਂ ਕਿ ਇੱਕ ਹੋਰ ਨੇ ਕਿਹਾ, "ਮੈਨੂੰ ਅਜੇ ਵੀ ਨਾਗਰਾਜ ਕਾਮਿਕਸ ਦਾ ਉਹ ਇਸ਼ਤਿਹਾਰ ਯਾਦ ਹੈ।" ਇਸ ਦੇ ਨਾਲ ਹੀ ਸੋਨੂੰ ਨੂੰ ਇਸ ਅੰਦਾਜ਼ ਵਿੱਚ ਦੇਖ ਕੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਆਪਣੇ ਪੁਰਾਣੇ ਕਾਲਜ ਦੇ ਦਿਨ ਯਾਦ ਆ ਗਏ।
ਐਸ਼ਵਰਿਆ ਰਾਏ ਦੀ 'ਕਾਨਸ ਲੁੱਕ' 'ਤੇ ਡੁੱਲ੍ਹੀ ਮਸ਼ਹੂਰ ਅਦਾਕਾਰਾ, ਬੰਨ੍ਹੇ ਤਾਰੀਫ਼ਾਂ ਦੇ ਪੁਲ
NEXT STORY