ਮੁੰਬਈ- ਦੇਸ਼ 'ਚ ਸਾਲ 2020 ਤੋਂ ਚੱਲ ਰਹੀ ਮਹਾਮਾਰੀ ਕੋਵਿਡ-19 ਦੌਰਾਨ ਸੋਨੂੰ ਸੂਦ ਆਪਣੇ ਪਰੋਪਕਾਰੀ ਕੰਮਾਂ ਨਾਲ ਲੋਕਾਂ ਦੇ ਦਿਲ 'ਚ ਵੱਸ ਗਏ ਹਨ। ਉਹ ਕਿਸੇ ਨੂੰ ਵੀ ਦਰਦਨਾਕ ਹਾਲਤ 'ਚ ਨਹੀਂ ਦੇਖ ਪਾਉਂਦੇ ਹਨ ਅਤੇ ਜਲਦ ਹੀ ਮਦਦ ਲਈ ਆ ਜਾਂਦੇ ਹਨ।

ਹੁਣ ਹਾਲ ਹੀ 'ਚ ਸੋਨੂੰ ਸੂਦ ਨੇ ਇਕ ਵਾਰ ਫਿਰ ਹੜ੍ਹ ਨਾਲ ਪ੍ਰਭਾਵਿਤ ਮਹਾਰਾਸ਼ਟਰ ਦੇ ਮਹਾਡ ਅਤੇ ਚਿਪਲੂਨ ਦੇ ਲੋਕਾਂ ਨੂੰ ਰਾਹਤ ਪੈਕੇਜ ਭੇਜੇ ਹਨ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਖੁਦ ਟਵਿੱਟਰ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਸੋਨੂੰ ਸੂਦ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਜਿਸ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਪੈਕੇਜ ਨਾਲ ਭਰੇ ਟਰੱਕ ਭਿੱਜਵਾਏ ਜਾ ਰਹੇ ਹਨ। ਵੀਡੀਓ ਦੇ ਅੰਤ 'ਚ ਲੋਕਾਂ ਦੇ ਹੱਸਦੇ ਹੋਏ ਚਿਹਰੇ ਵੀ ਦਿਖਾਏ ਗਏ ਜੋ ਖਾਣੇ ਦਾ ਸਾਮਾਨ ਅਤੇ ਜ਼ਰੂਰੀ ਚੀਜ਼ਾਂ ਪਾ ਕੇ ਖੁਸ਼ ਸਨ। ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰ ਨੇ ਲਿਖਿਆ ਕਿ 'ਆਖਿਰਕਾਰ! ਮਹਾਰਾਸ਼ਟਰ 'ਚ ਮਹਾਡ ਅਤੇ ਚਿਪਲੂਨ ਲਈ ਹੋਰ ਰਾਹਤ! ਅਸੀਂ ਹਮੇਸ਼ਾ ਤੁਹਾਡੇ ਲਈ ਹਾਂ।
— sonu sood (@SonuSood) September 8, 2021
ਦੇਸ਼ 'ਚ ਸਾਲ 2020 ਤੋਂ ਚੱਲ ਰਹੀ ਮਹਾਮਾਰੀ ਕੋਵਿਡ-19 ਦੌਰਾਨ ਸੋਨੂੰ ਸੂਦ ਆਪਣੇ ਪਰੋਪਕਾਰੀ ਕੰਮਾਂ ਨਾਲ ਲੋਕਾਂ ਦੇ ਦਿਲ 'ਚ ਵੱਸ ਗਏ ਹਨ। ਉਹ ਕਿਸੇ ਨੂੰ ਵੀ ਦਰਦਨਾਕ ਹਾਲਤ 'ਚ ਨਹੀਂ ਦੇਖ ਪਾਉਂਦੇ ਹਨ ਅਤੇ ਜਲਦ ਹੀ ਮਦਦ ਲਈ ਆ ਜਾਂਦੇ ਹਨ। ਹੜ੍ਹ ਪੀੜਤਾਂ ਦੇ ਬਾਰੇ 'ਚ ਗੱਲ ਕਰਦੇ ਹੋਏ ਸੋਨੂੰ ਸੂਦ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਇਹ ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਇਹ ਸਾਰੇ ਰਾਜਮਾਰਗਾਂ ਤੋਂ 20-30 ਕਿਲੋਮੀਟਰ ਦੂਰ ਹੈ। ਇਸ ਲਈ ਰਾਹਤ ਸਮੱਗਰੀ ਉਥੇ ਨਹੀਂ ਪਹੁੰਚ ਪਾਈ ਹੈ। ਅਸੀਂ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਪਹਿਲਾਂ ਹੀ ਗੱਲ ਕਰ ਲਈ ਹੈ। ਬਾਲਟੀ, ਗਲਾਸ, ਭਾਂਡੇ, ਚਟਾਈ, ਕੱਪੜੇ ਅਤੇ ਇਥੇ ਤੱਕ ਕਿ ਖਾਧ ਸਮੱਗਰੀ ਵਰਗੀਆਂ ਬੁਨਿਆਦੀ ਜ਼ਰੂਰਤਾਂ-ਸਭ ਭੇਜੀਆਂ ਜਾ ਰਹੀਆਂ ਹਨ। ਮੇਰੀ ਟੀਮ ਉਨ੍ਹਾਂ ਪਰਿਵਾਰਾਂ ਦੇਣ ਲਈ ਉਥੇ ਹੋਵੇਗੀ। ਕੁਝ ਟਰੱਕ ਕੱਲ ਪਹੁੰਚਣਗੇ ਅਤੇ ਕੁਝ ਹੋਰ ਇਕ ਦਿਨ ਬਾਅਦ ਪਹੁੰਚਣਗੇ।

ਦੱਸ ਦੇਈਏ ਕਿ ਸੋਨੂੰ ਸੂਦ ਇਸ ਤੋਂ ਪਹਿਲਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਚੁੱਕੇ ਹਨ। ਉਨ੍ਹਾਂ ਨੇ ਮੁੰਬਈ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਵੀ ਬਹੁਤ ਸਾਰੀ ਰਾਹਤ ਸਮੱਗਰੀ ਭੇਜੀ ਸੀ। ਉਹ ਟੀਮ ਦੀ ਮਦਦ ਤੋਂ ਖੇਤਰਪਾਲ, ਰੂਦਰਾਨੀ, ਦੋਂਡਾਸ਼ੀ ਅਤੇ ਕਈ ਹੋਰ ਪਿੰਡਾਂ ਵਰਗੇ ਹੋਰ ਪਿੰਡਾਂ ਦੀ ਮਦਦ ਕਰ ਚੁੱਕੇ ਹਨ।
ਸਤਿੰਦਰ ਸਰਤਾਜ ਦਾ ਇਸ ਫੈਨ ਨੇ ਖ਼ਾਸ ਅੰਦਾਜ਼ 'ਚ ਜਿੱਤਿਆ ਦਿਲ, ਵੇਖੋ ਵੀਡੀਓ
NEXT STORY