ਚੰਡੀਗੜ੍ਹ (ਬਿਊਰੋ) - ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਵਿਲੱਖਣ ਗਾਇਕੀ ਤੇ ਲੇਖਣੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤ ਹਰੇਕ ਦੇ ਦਿਲ ਨੂੰ ਛੂਹ ਲੈਂਦੇ ਹਨ। ਹਰ ਉਮਰ ਦੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ। ਅਜਿਹਾ ਹੀ ਇੱਕ ਖ਼ਾਸ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਫੈਨ ਦਾ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਦਾ ਫੈਨ ਵੱਖਰੇ ਸਟਾਈਲ ਨਾਲ ਪੇਂਟਿੰਗ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਫਿਰ ਉਹ ਕੁਝ ਪਾਊਡਰ ਬਣਾਈ ਹੋਈ ਪੈਂਟਿੰਗ 'ਤੇ ਪਾਉਂਦਾ ਹੈ ਤਾਂ ਸਤਿੰਦਰ ਸਰਤਾਜ ਦਾ ਚਿਹਰਾ ਉੱਭਰ ਕੇ ਸਾਹਮਣੇ ਆਉਂਦਾ ਹੈ। ਇਹ ਵੀਡੀਓ ਜਦੋਂ ਸਤਿੰਦਰ ਸਰਤਾਜ ਕੋਲ ਪਹੁੰਚੀ ਤਾਂ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ, ''ਸਦਕੇ..Shukraaney..Nawazisha’n..🤍ਨਿਗ੍ਹਾ ਜਿਸ 'ਤੇ ਸਵੱਲੀ ਹੋਵੇ...🤲🏽 #Sartaaj।'' ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਫੈਨਜ਼ ਵੀ ਕੁਮੈਂਟ ਕਰਕੇ ਇਸ ਖ਼ਾਸ ਪੇਂਟਿੰਗ ਦੀ ਤਾਰੀਫ਼ ਕਰ ਰਹੇ ਹਨ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਹ ਅਜਿਹੇ ਗਾਇਕ ਹਨ, ਜੋ ਪੰਜਾਬੀ ਮਿਊਜ਼ਿਕ 'ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਉਂਦੇ ਵੀ ਰਹੇ ਹਨ। ਗਾਇਕੀ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਫ਼ੀ ਐਕਟਿਵ ਹਨ। ਆਉਣ ਵਾਲੇ ਸਮੇਂ 'ਚ ਉਹ ਕਲੀ ਜੋਟਾ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਰਣਦੀਪ ਹੁੱਡਾ ਨੇ ਭਾਣਜੇ ਲਈ ਸਾਂਝੀ ਕੀਤੀ ਖ਼ਾਸ ਤਸਵੀਰ, ਸਰਦਾਰੀ ਲੁੱਕ 'ਚ ਨਜ਼ਰ ਆਏ ਮਾਮਾ-ਭਾਣਜਾ
NEXT STORY