ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਬਿਹਾਰ ਦੇ ਅਮਰਜੀਤ ਜੈਕਰ ਦੇ ਗੀਤ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੇ ਹਨ। ਉਨ੍ਹਾਂ ਦਾ ਇਹ ਗੀਤ ਅਦਾਕਾਰ ਸੋਨੂੰ ਸੂਦ ਤੱਕ ਵੀ ਪਹੁੰਚਿਆ ਤੇ ਸੋਨੂੰ ਸੂਦ ਨੇ ਉਸ ਦੀ ਕਾਫੀ ਤਾਰੀਫ਼ ਕੀਤੀ। ਉਸ ਨੂੰ ਮੁੰਬਈ ਮਿਲਣ ਲਈ ਵੀ ਬੁਲਾਇਆ ਗਿਆ ਤੇ ਵਾਇਰਲ ਬੁਆਏ ਅਮਰਜੀਤ ਨੇ ਮੁੰਬਈ ਪਹੁੰਚ ਕੇ ਸੋਨੂੰ ਸੂਦ ਨਾਲ ਮੁਲਾਕਾਤ ਕੀਤੀ ਹੈ।
ਦੱਸ ਦੇਈਏ ਕਿ ਸੋਨੂੰ ਸੂਦ ਦੀ ਫ਼ਿਲਮ ‘ਫਤਿਹ’ ’ਚ ਗਾਉਣ ਲਈ ਅਮਰਜੀਤ ਮੁੰਬਈ ਪਹੁੰਚ ਚੁੱਕੇ ਹਨ। ਸੋਨੂੰ ਸੂਦ ਨੇ ਟਵਿਟਰ ’ਤੇ ਅਮਰਜੀਤ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਸੋਨੂੰ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਭਰਾ ਬਿਹਾਰ ਦਾ ਨਾਂ ਉੱਚਾ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ 8 ਘੰਟੇ ਕੰਮ ਕਰਦੀ ਹੈ ਕੰਗਨਾ ਰਣੌਤ ਦੀ ਮਾਂ, ਅਦਾਕਾਰਾ ਨੇ ਲਿਖਿਆ, ‘ਲੋਕਾਂ ਨੂੰ ਸਮਝਣਾ ਚਾਹੀਦਾ...’
ਪਤਾ ਲੱਗਾ ਹੈ ਕਿ ਅਮਰਜੀਤ ਨੇ ਆਪਣੇ ਫੇਸਬੁੱਕ ’ਤੇ ਗੀਤ ‘ਦਿਲ ਦੇ ਦੀਆ ਹੈ’ ਪੋਸਟ ਕੀਤਾ ਸੀ, ਜੋ ਕਾਫੀ ਵਾਇਰਲ ਹੋਇਆ ਸੀ। ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਜਿਸ ਤੋਂ ਬਾਅਦ ਸੋਨੂੰ ਨੇ ਬੀਤੇ ਵੀਰਵਾਰ ਨੂੰ ਅਮਰਜੀਤ ਨੂੰ ਫੋਨ ਕਰਕੇ 27-28 ਫਰਵਰੀ ਨੂੰ ਮੁੰਬਈ ਬੁਲਾਇਆ।
![PunjabKesari](https://static.jagbani.com/multimedia/12_52_460963050sonu sood-ll.jpg)
ਅਮਰਜੀਤ ਜੈਕਰ ਦੀ ਉਮਰ 25 ਸਾਲ ਹੈ। ਉਹ ਜੀ. ਐੱਮ. ਆਰ. ਡੀ. ਕਾਲਜ ਮੋਹਨਪੁਰ ’ਚ ਬੀ. ਐੱਸ. ਸੀ. ਭਾਗ 2 ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਤੇ ਦਾਦਾ ਦੋਵੇਂ ਪਿੰਡ ’ਚ ਹੀ ਸੈਲੂਨ ਚਲਾਉਂਦੇ ਹਨ। ਅਮਰਜੀਤ ਨੇ ਦੱਸਿਆ ਕਿ ਇਹ ਸਾਡੇ ਸਾਰਿਆਂ ਦਾ ਕੰਮ ਹੈ। ਜਦੋਂ ਮੈਂ ਪੜ੍ਹਦਾ ਸੀ ਤਾਂ ਲੋਕ ਮੈਨੂੰ ਤਾਅਨੇ ਮਾਰਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਨੰਨਿਆ ਪਾਂਡੇ ਨੇ ਅਨ-ਟਾਈਟਲਡ ਥ੍ਰਿਲਰ ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ
NEXT STORY