ਮੁੰਬਈ : ਬਾਲੀਵੁੱਡ ਫਿਲਮ 'ਹੀਰੋ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਸੂਰਜ ਪੰਚੋਲੀ ਬੀਤੇ ਦਿਨੀਂ ਇਕ ਲੜਕੀ ਨਾਲ ਨਜ਼ਰ ਆਏ। ਜਾਣਕਾਰੀ ਅਨੁਸਾਰ ਉਹ ਰਾਤ 10 ਵਜੇ ਮੁੰਬਈ ਦੇ ਇਕ ਰੈਸਟੋਰੈਂਟ 'ਚ ਡਿਨਰ ਕਰਨ ਗਏ ਸਨ। ਇਸ ਦੌਰਾਨ ਫੋਟੋਗਰਾਫਰਜ਼ ਤੋਂ ਸੂਰਜ ਨਾਲ ਨਜ਼ਰ ਆਈ ਲੜਕੀ ਆਪਣਾ ਮੁੰਹ ਲੁਕਾਉਂਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਸੂਰਜ ਪੰਚੋਲੀ ਦਾ ਨਾਂ ਉਸ ਸਮੇਂ ਚਰਚਾ 'ਚ ਆਇਆ ਜਦੋਂ ਬਾਲੀਵੁੱਡ ਅਦਾਕਾਰਾ-ਮਾਡਲ ਜੀਆ ਖਾਨ ਨੇ ਆਤਮ-ਹੱਤਿਆ ਕਰ ਲਈ ਸੀ। ਜੀਆ ਨੇ ਆਪਣੇ ਸੁਸਾਈਡ ਨੋਟ 'ਚ ਦੱਸਿਆ ਸੀ ਕਿ ਉਹ ਸੂਰਜ ਨੂੰ ਡੇਟ ਕਰ ਰਹੀ ਸੀ। ਹੁਣ ਪਹਿਲੀ ਵਾਰ ਸੂਰਜ ਪੰਚੋਲੀ ਇਸ ਲੜਕੀ ਨਾਲ ਨਜ਼ਰ ਆਏ ਹਨ।
'ਹਮ' ਦੇ ਪੂਰੇ ਹੋਏ 25 ਸਾਲ, ਯਾਦਾਂ 'ਚ ਗੁਆਚੇ ਬਿਗ ਬੀ
NEXT STORY