ਮੁੰਬਈ- ਬਿਗ ਬੌਸ 7 'ਚ ਨਜ਼ਰ ਆ ਚੁੱਕੀ ਅਦਾਕਾਰਾ ਸੋਫੀਆ ਹਯਾਤ ਨੇ ਹਾਲ ਹੀ 'ਚ ਬਿਗ ਬੌਸ ਓਟੀਟੀ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਬਿਗ ਬੌਸ ਓਟੀਟੀ ਦੇ ਹੋਸਟ ਕਰਨ ਜ਼ੌਹਰ ਨੂੰ ਸਲਮਾਨ ਖਾਨ ਤੋਂ ਵੀ ਬੁਰਾ ਹੋਸਟ ਦੱਸਿਆ ਹੈ। ਉਹ ਬਿਗ ਬੌਸ ਓਟੀਟੀ 'ਚ ਕਰਨ ਦੀ ਹੋਸਟਿੰਗ ਤੋਂ ਨਾਖੁਸ਼ ਹੈ। ਸੋਫੀਆ ਨੇ ਹਾਲ ਹੀ 'ਚ ਕਰਨ ਜੌਹਰ ਦੀ ਤੁਲਨਾ ਸਲਮਾਨ ਖ਼ਾਨ ਨਾਲ ਕਰਦੇ ਹੋਏ ਕਿਹਾ ਕਿ ਉਹ ਸਲਮਾਨ ਤੋਂ ਵੀ ਬੁਰੇ ਹੋਟਸ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨ ਸ਼ੋਅ 'ਚ ਸਿਰਫ ਹਿੰਸਾ ਅਤੇ ਭਤੀਜਾਵਾਦ ਨੂੰ ਵਾਧਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਜੇਕਰ ਇਹ ਸ਼ੋਅ ਯੂਕੇ 'ਚ ਚੱਲ ਰਿਹਾ ਹੁੰਦਾ ਤਾਂ ਹੁਣ ਤੱਕ ਬੰਦ ਹੋ ਚੁੱਕਾ ਹੁੰਦਾ। ਕਰਨ ਜਾਣ-ਬੁੱਝ ਕੇ ਸ਼ੋਅ 'ਚ ਆਏ ਲੋਕਾਂ ਨੂੰ ਬੇਇੱਜਤ ਕਰ ਰਹੇ ਹਨ ਤਾਂ ਜੋ ਉਹ ਉਸ ਨਾਲ ਟੀ.ਆਰ.ਪੀ ਬਟੋਰ ਸਕਣ।
ਸੋਫੀਆ ਨੇ ਅੱਗੇ ਕਿਹਾ- 'ਭਾਰਤ ਅਧਿਆਤਮਿਕਤਾ ਭੂਮੀ ਹੈ, ਜਿਥੇ ਧਰਮ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਕਰਨ ਅਤੇ ਬਿਗ ਬੌਸ ਇਸ ਧਰਮ ਦੇ ਵਿਰੁੱਧ ਜਾ ਰਹੇ ਹਨ। ਉਹ ਇਸ ਦੇਵਭੂਮੀ ਨੂੰ ਅਪਮਾਨਿਤ ਕਰ ਰਹੇ ਹਨ। ਉਹ ਸ਼ੋਅ 'ਚ ਹਿੰਸਾ, ਭਤੀਜਾਵਾਦ ਅਤੇ ਅਸ਼ਲੀਲਤਾ ਨੂੰ ਵਾਧਾ ਦੇ ਰਹੇ ਹਨ। ਉਹ ਲੋਕਾਂ ਦੀਆਂ ਮਜਬੂਰੀਆਂ 'ਤੇ ਹੱਸ ਰਹੇ ਹਨ। ਮੈਂ ਅਜਿਹੇ ਸ਼ੋਅ 'ਚ ਦੁਬਾਰਾ ਨਹੀਂ ਜਾਵਾਂਗੀ। ਉਹ ਨੈਗੇਟਿਵ ਪ੍ਰੋਗਰਾਮ ਬਣਾ ਰਹੇ ਹਨ। ਭਾਰਤ ਦੇ ਬੱਚਿਆਂ 'ਤੇ ਇਸ ਦਾ ਕੀ ਅਸਰ ਪਵੇਗਾ। ਮੇਰਾ ਮੰਨਣਾ ਹੈ ਕਿ ਅਜਿਹੇ ਸ਼ੋਅ ਦੇ ਕਾਰਨ ਹੋਣ ਵਾਲੇ ਪ੍ਰਭਾਵ ਦੇ ਬਾਰੇ 'ਚ ਸੋਚਣਾ ਚਾਹੀਦਾ'।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਫੀਆ ਹਯਾਤ ਨੇ ਸਲਮਾਨ ਖ਼ਾਨ ਨੂੰ ਘਟੀਆ ਦੱਸਿਆ ਸੀ ਅਤੇ ਕਿਹਾ ਸੀ ਕਿ ਸਲਮਾਨ ਖਾਨ ਨੂੰ ਬਿਗ ਬੌਸ ਦੀ ਹੋਸਟਿੰਗ ਤੋਂ ਰਿਟਾਇਰ ਹੋ ਜਾਣਾ ਚਾਹੀਦਾ। ਉਹ ਸ਼ੋਅ 'ਚ ਓਵਰ ਰਿਐਕਟ ਕਰਨੇ ਨਜ਼ਰ ਆਉਂਦੇ ਹਨ।
ਪਰਮੀਸ਼ ਵਰਮਾ ਦਾ ਪ੍ਰਸ਼ੰਸਕਾਂ ਲਈ ਖ਼ਾਸ ਸਰਪ੍ਰਾਈਜ਼, ਵੇਖ ਕੇ ਆਵੇਗਾ ਚਿਹਰੇ 'ਤੇ ਨੂਰ
NEXT STORY