ਐਂਟਰਟੇਨਮੈਂਟ ਡੈਸਕ- ਅਦਾਕਾਰ ਅੱਲੂ ਅਰਜੁਨ ਨੂੰ 'ਪੁਸ਼ਪਾ 2' ਦੀ ਰਿਲੀਜ਼ ਵਾਲੇ ਦਿਨ ਸੰਧਿਆ ਥੀਏਟਰ 'ਚ ਮਚੀ ਭਗਦੜ ਲਈ ਹੈਦਰਾਬਾਦ ਪੁਲਸ ਨੇ ਤਲਬ ਕੀਤਾ ਸੀ ਅਤੇ ਫਿਲਹਾਲ ਉਹ ਪੁੱਛਗਿੱਛ ਲਈ ਥਾਣੇ 'ਚ ਮੌਜੂਦ ਹੈ। ਪੁਲਸ ਨੇ ਅੱਲੂ ਅਰਜੁਨ ਨੂੰ 13 ਦਸੰਬਰ ਨੂੰ ਸੰਧਿਆ ਥੀਏਟਰ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹੀਂ ਦਿਨੀਂ ਉਹ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ 'ਤੇ ਬਾਹਰ ਹੈ। ਇਸ ਸਭ ਦੇ ਵਿਚਕਾਰ ਕਾਂਗਰਸ ਨੇਤਾ ਦੀ ਸ਼ਿਕਾਇਤ ਤੋਂ ਬਾਅਦ 'ਪੁਸ਼ਪਾ 2' ਦੇ ਨਿਰਮਾਤਾ ਅਤੇ ਨਿਰਦੇਸ਼ਕ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਦਾ ਫਿਲਮ ਦੇ ਨਿਰਦੇਸ਼ਕ ਸੁਕੁਮਾਰ 'ਤੇ ਡੂੰਘਾ ਅਸਰ ਪਿਆ ਹੈ।
SHOCKING: Sukumar wants to LEAVE Cinema🎬 pic.twitter.com/ZtbqV5I3JA
— Manobala Vijayabalan (@ManobalaV) December 24, 2024
ਹਾਲ ਹੀ 'ਚ ਨਿਰਦੇਸ਼ਕ ਸੁਕੁਮਾਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਫਿਲਮਾਂ ਛੱਡਣਾ ਚਾਹੁੰਦੇ ਹਨ। ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ। 'ਪੁਸ਼ਪਾ 2' ਦੇ ਨਿਰਦੇਸ਼ਕ ਇਕ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਚੀਜ਼ ਛੱਡਣਾ ਚਾਹੁੰਦੇ ਹਨ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ 'ਫਿਲਮਾਂ' ਕਹਿ ਕੇ ਉੱਥੇ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Mohammad Siraj ਤੇ ਸ਼ਰਧਾ ਕਪੂਰ ਨੇ ਰਚਾਇਆ ਵਿਆਹ! ਜਾਣੋ ਵਾਇਰਲ ਤਸਵੀਰ ਦੀ ਸੱਚਾਈ
NEXT STORY