ਨਵੀਂ ਦਿੱਲੀ : ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਗੋਰਖਪੁਰ ਦੇ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਨੇ ਆਮ ਲੋਕਾਂ ਦੀ ਵੱਡੀ ਅਤੇ ਰੋਜ਼ਾਨਾ ਸਮੱਸਿਆ ਦਾ ਮੁੱਦਾ ਉਠਾਇਆ। ਸਦਨ ਵਿਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਢਾਬਿਆਂ, ਛੋਟੇ ਹੋਟਲਾਂ, ਰੈਸਟੋਰੈਂਟਾਂ ਅਤੇ ਪੰਜ ਤਾਰਾ ਹੋਟਲਾਂ ਵਿੱਚ ਮਿਲਣ ਵਾਲੇ ਕਈ ਤਰ੍ਹਾਂ ਦੇ ਭੋਜਨ ਦੀ ਗੁਣਵੱਤਾ, ਕੀਮਤ ਅਤੇ ਮਾਤਰਾ ਦਾ ਕੋਈ ਮਿਆਰ ਨਹੀਂ ਹੈ। ਉਹਨਾਂ ਕਿਹਾ ਕਿ ਕਿਤੇ ਸਮੋਸਾ ਵੱਡਾ ਹੈ, ਕਿਤੇ ਛੋਟਾ ਪਰ ਇਹਨਾਂ ਦੇ ਰੇਟ ਵੀ ਵੱਖੋ-ਵੱਖਰੇ ਹਨ। ਕਿਤੇ ਦਾਲ 100 ਰੁਪਏ ਵਿੱਚ ਮਿਲਦੀ ਹੈ ਅਤੇ ਕਿਤੇ ਉਹੀ ਦਾਲ 400 ਰੁਪਏ ਵਿੱਚ ਮਿਲਦੀ ਹੈ।
ਇਹ ਵੀ ਪੜ੍ਹੋ - 2, 3, 4, 5, 6 ਅਗਸਤ ਨੂੰ ਪਵੇਗਾ ਭਾਰੀ ਮੀਂਹ, IMD ਵਲੋਂ ਯੈਲੋ ਅਲਰਟ ਜਾਰੀ
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਉਹਨਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦਿਨੋਂ-ਦਿਨ ਮਹਿੰਗਾਈ ਵੱਧ ਰਹੀ ਹੈ, ਜਿਸ ਨਾਲ ਆਮ ਲੋਕ ਅਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਬੇਰੁਜ਼ਗਾਰੀ ਵਧ ਰਹੀ ਹੈ। ਸੜਕਾਂ ਦੀ ਹਾਲਤ ਖ਼ਰਾਬ ਹੈ, ਜਿਥੇ ਲੋਕਾਂ ਨੂੰ ਚੱਲਣ ਵਿਚ ਮੁਸ਼ਕਲ ਹੋ ਰਹੀ ਹੈ। ਆਏ ਦਿਨ ਪੁਲ ਟੁੱਟ ਰਹੇ ਹਨ। ਸਕੂਲਾਂ ਦੀਆਂ ਛੱਤਾਂ ਅਤੇ ਹਵਾਈ ਅੱਡਿਆਂ ਦੀਆਂ ਛੱਤਾਂ ਡਿੱਗ ਰਹੀਆਂ ਹਨ।
ਇਹ ਵੀ ਪੜ੍ਹੋ - ਮੀਂਹ ਨੇ ਕਰਾਈ ਤੋਬਾ! ਹੱਥਾਂ 'ਚ ਜੁੱਤੀਆਂ ਫੜ੍ਹ ਹਸਪਤਾਲ ਅੰਦਰ ਪਾਣੀ 'ਚ ਦਿਖਾਈ ਦਿੱਤੇ ਮਰੀਜ਼ (ਵੀਡੀਓ)
ਸਿਫ਼ਰ ਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਕਿ ਜਿਸ ਵਿਚ ਹਰ ਜਗ੍ਹਾਂ ਮਿਲਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦਰਾਂ, ਗੁਣਵੱਤਾ ਅਤੇ ਮਾਤਰਾ ਤੈਅ ਹੋਵੇ। ਉਹਨਾਂ ਕਿਹਾ ਕਿ ਮੁਆਫ਼ ਕਰਨਾ ਸਰ, ਸਭ ਤੋਂ ਜ਼ਿਆਦਾ ਦਵਾਈਆਂ ਅਤੇ ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਜੋ ਬਹੁਤ ਜ਼ਰੂਰੀ ਵੀ ਹੈ।
ਇਹ ਵੀ ਪੜ੍ਹੋ - ਸੈਰ ਕਰ ਰਹੀ ਔਰਤ 'ਤੇ ਪਾਲਤੂ ਕੁੱਤੇ ਨੇ ਕਰ 'ਤਾ ਹਮਲਾ, ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟੈਰਿਫ਼ ਐਲਾਨ ਮਗਰੋਂ ਟਰੰਪ ਨੇ ਮੁੜ ਚਲਾਏ ਜ਼ੁਬਾਨੀ ਤੀਰ ! ਭਾਰਤ ਤੇ ਰੂਸ ਨੂੰ ਦੱਸਿਆ Dead Economy
NEXT STORY