ਅੱਬਾਸ ਧਾਲੀਵਾਲ.
ਮਾਲੇਰਕੋਟਲਾ ।
ਸੰਪਰਕ ਨੰਬਰ 9855259650
ਸਾਊਥ ਤੇ ਹਿੰਦੀ ਫਿਲਮਾਂ ਵਿਚ ਆਪਣੀ ਇਕ ਅਲੱਗ ਪਹਿਚਾਣ ਰੱਖਣ ਵਾਲੇ ਪ੍ਰਸਿੱਧ ਅਦਾਕਾਰ ਅਤੇ ਤਾਮਿਲਨਾਡੂ ਦੇ ਸੁਪਰ ਸਟਾਰ ਰਜਨੀਕਾਂਤ ਨੇ ਹੁਣ ਰਾਜਨੀਤੀ ਦੇ ਮੈਦਾਨ ਵਿੱਚ ਕੁੱਦਣ ਦਾ ਫ਼ੈਸਲਾ ਲਿਆ ਹੈ। ਇਥੇ ਵਰਨਣਯੋਗ ਹੈ ਕਿ ਕਰੀਬ ਪੱਚੀ ਸਾਲ ਤੋਂ ਰਾਜਨੀਤੀ ਮੈਦਾਨ ਵਿੱਚ ਆਉਣ ਦਾ ਮੰਨ ਬਣਾ ਰਹੇ ਰਜਨੀਕਾਂਤ ਨੇ ਆਖਰ ਬੀਤੀ ਵੀਰਵਾਰ ਨੂੰ ਸਿਆਸਤ ’ਚ ਆਉਣ ਦਾ ਫ਼ੈਸਲਾ ਲਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਉਹ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵੀ ਲੜਨਗੇ।
ਫ਼ਿਲਮੀ ਅਦਾਕਾਰਾਂ ਦਾ ਸਿਆਸਤ ’ਚ ਆਉਣ ਦਾ ਟਰੈਂਡ ਕਾਫ਼ੀ ਪੁਰਾਣਾ
ਜ਼ਿਕਰਯੋਗ ਹੈ ਕਿ ਦੱਖਣ ਵਿਚ ਫ਼ਿਲਮੀ ਅਦਾਕਾਰ ਅਤੇ ਅਦਾਕਾਰਾਵਾਂ ਦਾ ਸਿਆਸਤ ਦੇ ਮੈਦਾਨ ਵਿਚ ਆਉਣ ਦਾ ਟਰੈਂਡ ਕਾਫ਼ੀ ਪੁਰਾਣਾ ਹੈ। ਇਸ ਤੋਂ ਪਹਿਲਾਂ ਪ੍ਰਸਿੱਧ ਦ੍ਰਮੁਕ ਆਗੂ ਐੱਮ ਕਰੁਣਾਨਿਧੀ, ਐੱਮ.ਜੀ. ਰਾਮਾਚੰਦਰਨ (ਐੱਮ.ਜੀ.ਆਰ.) ਅਤੇ ਜੈਲਲਿਤਾ ਫ਼ਿਲਮਾਂ ਤੋਂ ਨਾ ਸਿਰਫ਼ ਸਿਆਸੀ ਮੈਦਾਨ ਵਿਚ ਆਏ ਸਗੋਂ ਇਸ ਖੇਤਰ ਵਿੱਚ ਆਪਣੀਆਂ ਸਫ਼ਲਤਾਵਾਂ ਦੇ ਝੰਡੇ ਵੀ ਗੱਡ। ਇਥੋਂ ਤਕ ਕਿ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਿੱਚ ਵੀ ਕਾਮਯਾਬ ਹੋਏ। ਇਹ ਕਿ ਤਾਮਿਲਨਾਡੂ ਦੇ ਉਕਤ ਦਿਗਜ ਰਾਜਨੀਤੀ ਆਗੂਆਂ ਜੈਲਲਿਤਾ ਅਤੇ ਐੱਮ. ਕਰੁਣਾਨਿਧੀ ਦੀ ਮੌਤ ਤੋਂ ਬਾਅਦ ਸੂਬੇ ਵਿਚ ਇਹ ਪਹਿਲਾ ਵਿਧਾਨ ਸਭਾ ਇਲੈਕਸ਼ਨ ਹੋਵੇਗਾ। ਇਸ ਤੋਂ ਭਾਵੇਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਸਿੱਧ ਐਕਟਰ ਕਮਲ ਹਸਨ ਨੇ ਵੀ ਸਿਆਸਤ ਵਿਚ ਐਂਟਰੀ ਮਾਰ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਖਾਸ ਸਫ਼ਲਤਾ ਨਹੀਂ ਮਿਲੀ ਸੀ ਫਿਰ ਵੀ ਉਨ੍ਹਾਂ ਦੀ ਪਾਰਟੀ ਐੱਮ.ਐੱਨ.ਐੱਮ.ਨੇ ਇਲੈਕਸ਼ਨਾਂ ’ਚ ਚਾਰ ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ।
ਪੜ੍ਹੋ ਇਹ ਵੀ ਖ਼ਬਰ - ਗਲਤੀ ਹੋਣ ਦੇ ਬਾਵਜੂਦ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਕਿਉਂ ਨਹੀਂ ਮੰਗਦੇ ਲੋਕ, ਜਾਣਨ ਲਈ ਪੜ੍ਹੋ ਇਹ ਖ਼ਬਰ

'ਅਧਿਆਤਮਕ ਰਾਜਨੀਤੀ' ਦੀ ਗੱਲ ਕਰਨ ਵਾਲੇ ਰਜਨੀਕਾਂਤ
ਸਿਆਸੀ ਮੈਦਾਨ ਵਿੱਚ ਕੁੱਦਣ ਦਾ ਐਲਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਨੀ ਕਾਂਤ ਨੇ ਆਖਿਆ ਕਿ ਤਾਮਿਲਨਾਡੂ ਦੀ ਹੋਣੀ ਦੁਬਾਰਾ ਲਿਖਣ ਦਾ ਵਕਤ ਆ ਗਿਆ ਹੈ। ਉਨ੍ਹਾਂ ਕਿਹਾ ਅੱਜ ਤਬਦੀਲੀ ਦੀ ਬਹੁਤ ਵੱਡੀ ਲੋੜ ਹੈ। ਹੁਣ ਨਹੀਂ ਤਾਂ ਕਦੇ ਨਹੀਂ ਵਾਲੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੱਤਾ ਵਿਚ ਆਏ ਤਾਂ ਅਸੀਂ ਸਭ ਕੁਝ ਬਦਲ ਦਿਆਂਗੇ।
ਇਸ ਤੋਂ ਪਹਿਲਾਂ 'ਅਧਿਆਤਮਕ ਰਾਜਨੀਤੀ' ਦੀ ਗੱਲ ਕਰਨ ਵਾਲੇ ਰਜਨੀਕਾਂਤ ਦੀ ਭਾਜਪਾ ਨਾਲ ਨੇੜਤਾ ਦੀਆਂ ਚਰਚਾਵਾਂ ਵੀ ਸੁਰਖੀਆਂ ਵਿਚ ਰਹੀਆਂ ਹਨ। ਰਜਨੀਕਾਂਤ ਨੇ ਆਪਣੀ ਨਵੀਂ ਪਾਰਟੀ ਦੇ ਵਿਚ ਅਰਜੁਨ ਮੂਰਤੀ 'ਚੀਫ ਕੋਆਰਡੀਨੇਟਰ' ਦੀ ਜ਼ਿੰਮੇਵਾਰੀ ਸੌਂਪੀ ਹੈ। ਜ਼ਿਕਰਯੋਗ ਹੈ ਕਿ ਮੂਰਤੀ ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾਈ ਬੁੱਧੀਜੀਵੀ ਸੈੱਲ ਦਾ ਮੁਖੀ ਰਹੇ ਹਨ। ਉਨ੍ਹਾਂ ਕੁਝ ਸਮਾਂ ਪਹਿਲਾਂ ਹੀ ਭਾਜਪਾ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਨੂੰ ਪਾਰਟੀ ਨੇ ਤੁਰੰਤ ਮਨਜ਼ੂਰ ਕਰ ਲਿਆ ਸੀ ।
ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਹਾਈ ਤੇ ਲੋਅ ਹੋਣ ਦੀ ਸਮੱਸਿਆ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਰਜਨੀਕਾਂਤ ਦੀ ਰੂਹਾਨੀ ਸਿਆਸਤ
ਰਜਨੀਕਾਂਤ ਦੇ ਸਿਆਸੀ ਮੈਦਾਨ ਵਿੱਚ ਆਉਣ ਨਾਲ ਡੀ.ਐੱਮ.ਕੇ. ਦੇ ਸਪੋਕਸਮੈਨ ਟੀ.ਕੇ. ਐੱਸ ਏਲੈਂਗੋਵਾਨ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹ ਜਕੋਤਕੀ ਵਿਚ ਸਨ। ਪਤਾ ਨਹੀਂ ਹੁਣ ਉਸ 'ਤੇ ਕਿਹੜਾ ਦਬਾਅ ਪੈ ਗਿਆ ਕਿ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡੀ.ਐੱਮ.ਕੇ. ਨੂੰ ਉਨ੍ਹਾਂ ਦੀ ਐਂਟਰੀ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਦਾ ਮੰਨਣਾ ਹੈ ਕਿ ਰਜਨੀਕਾਂਤ ਹੁਰਾਂ ਦੇ ਸਿਆਸਤ ਵਿਚ ਪ੍ਰਵੇਸ਼ ਕਰਨ ਨਾਲ ਸੱਤਾਧਾਰੀ ਅੰਨਾ ਡੀ.ਐੱਮ.ਕੇ ਦੀਆਂ ਵੋਟਾਂ ਨੂੰ ਹੀ ਖੌਰਾ ਲੱਗੇਗਾ, ਜਦੋਂਕਿ ਇਸ ਸੰਦਰਭ ਵੀ. ਸੀ. ਕੇ. ਦੇ ਆਗੂ ਥੋਲ ਤਿਰੁਮਵਲਾਵਨ ਅਨੁਸਾਰ ਰਜਨੀਕਾਂਤ ਦੀ ਰੂਹਾਨੀ ਸਿਆਸਤ ਦੇ ਆਈ.ਡੀ.ਏ ਵਿਚ ਕੋਈ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਰਅਸਲ ਇਹ ਆਈਡੀਆ ਕੌਮੀ ਸਤਹਿ ਤੇ ਬਹੁਗਿਣਤੀ-ਵਾਦੀ ਫਿਰਕੂ ਸਿਆਸਤ ਨਾਲ ਜੁੜਦਾ ਪ੍ਰਤੀਤ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਜਾਣੋ ਕੀ ਕਰੀਏ ਅਤੇ ਕੀ ਨਾ ਕਰੀਏ

ਤਾਮਿਲਨਾਡੂ ਦਾ ਰਾਜਨੀਤਿਕ ਇਤਿਹਾਸ
ਜਿਥੋਂ ਤੱਕ ਤਾਮਿਲਨਾਡੂ ਦਾ ਇਤਿਹਾਸ ਹੈ ਤਾਂ ਦੱਖਣ ਵਿਚ ਕਦੇ ਵੀ ਫਿਰਕੂਪੁਣੇ ਦੀ ਸਿਆਸਤ ਲਈ ਕੋਈ ਥਾਂ ਨਹੀਂ ਰਹੀ। ਤਾਮਿਲਨਾਡੂ ਦਾ ਰਾਜਨੀਤਿਕ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਉਥੇ ਹੁਣ ਤੱਕ ਦ੍ਰਾਵਿੜ ਪਾਰਟੀਆਂ ਤੇ ਅਗਾਂਹਵਧੂ ਖੱਬੀਆਂ ਤਾਕਤਾਂ ਦਾ ਹੀ ਅਸਰ ਵੇਖਣ ਨੂੰ ਮਿਲਿਆ ਹੈ। ਹਾਲ ਹੀ ਵਿੱਚ ਸੰਪਨ ਹੋਏ ਹੈਦਰਾਬਾਦ ਦੇ ਮਿਊਂਸਪਲ ਇਲੈਕਸ਼ਨਾਂ ਵਿੱਚ ਜਿਸ ਤਰ੍ਹਾਂ ਬੀ.ਜੇ.ਪੀ. ਨੇ ਇਕ ਵਾਰ ਫਿਰ ਆਪਣੇ ਵਿਸ਼ੇਸ਼ ਏਜੰਡੇ ਨਾਲ ਜ਼ੋਰਦਾਰ ਦਸਤਕ ਦਿੰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਟੀ.ਆਰ.ਐੱਸ.ਦੇ ਵੋਟ ਬੈਂਕ ਵਿੱਚ ਸਫ਼ਲਤਾਪੂਰਵਕ ਸੇਂਧਮਾਰੀ ਹੈ। ਉਸ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਵਿੱਚ ਤਾਮਿਲਨਾਡੂ ਦੇ ਵੋਟਰਾਂ ਦੇ ਕੀ ਸਮੀਕਰਣ ਬਣਦੇ ਹਨ? ਕੀ ਉਕਤ ਪਾਰਟੀ ਉਥੇ ਵੀ ਕਿਸੇ ਸੂਬਾਈ ਪਾਰਟੀ ਨਾਲ ਰਲ ਕੇ ਅਜਿਹਾ ਹੀ ਕੁੱਝ ਕਰੇਗੀ? ਕੀ ਦੱਖਣ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਸਿਆਸੀ ਪਾਰਟੀਆਂ ਫਿਰਕੂ ਏਜੰਡਾ ਜਾਲ ਵਿੱਚ ਆਉਣਗੇ?
ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ
ਸਿਆਸੀ ਪਿੱਚ ’ਤੇ ਟਿਕ ਪਾਉਣਗੇ ਰਜਨੀਕਾਂਤ
ਇਹ ਉਹ ਸਵਾਲ ਹਨ, ਜਿਨ੍ਹਾਂ ਦੇ ਉਤਰ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ । ਹੁਣ ਵੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਫਿਲਮਾਂ ਵਿਚ ਆਪਣਾ ਜਾਦੂ ਬਿਖੇਰਨ ਵਾਲੇ ਰਜਨੀਕਾਂਤ ਅਤੇ ਕਮਲ ਹਾਸਨ ਆਉਣ ਵਾਲੇ ਸਮੇਂ ਵਿੱਚ ਸਿਆਸੀ ਪਿੱਚ ’ਤੇ ਆਪਣੀ ਪਾਰੀ ਕਿੰਨੀ ਕੁ ਮਜਬੂਤੀ ਨਾਲ ਖੇਡ ਪਾਉਂਦੇ ਹਨ ਅਤੇ ਕੀ ਇਹ ਜੈਲਲਿਤਾ ਅਤੇ ਕਰੁਣਾਨਿਧੀ ਦੀ ਮੌਤ ਕਾਰਨ ਸੂਬੇ ਵਿੱਚ ਪੈਦਾ ਹੋਏ ਸਿਆਸੀ ਖ਼ਲਾਅ ਨੂੰ ਪੁਰਾ ਕਰ ਪਾਉਣਗੇ! ਯਕੀਨਨ ਇਸ ਦਾ ਫ਼ੈਸਲਾ ਤਾਂ ਆਉਣ ਵਾਲਾ ਸਮਾਂ ਹੀ ਕਰੇਗਾ।

ਨੋਟ - ਫ਼ਿਲਮੀ ਪਰਦੇ ’ਤੇ ਧਾਕ ਜਮਾਉਣ ਵਾਲੇ ਰਜਨੀਕਾਂਤ ਸਿਆਸੀ ਪਿੱਚ ’ਤੇ ਟਿਕ ਪਾਉਣਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ...
ASI ਨੂੰ ਇਤਰਾਜ਼ਯੋਗ ਹਾਲਤ 'ਚ ਫੜ੍ਹਨ ਵਾਲੇ ਹੌਲਦਾਰ ਨਾਲ ਹੋਇਆ ਧੱਕਾ, ਦੁਖ਼ੀ ਹੋਏ ਨੇ ਚੁੱਕਿਆ ਵੱਡਾ ਕਦਮ
NEXT STORY