ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਦੀ ਰਿਲੀਜ਼ ਨੂੰ ਸਿਰਫ ਇਕ ਮਹੀਨਾ ਬਚਿਆ ਹੈ। ਇਸੇ ਦੇ ਚਲਦਿਆਂ ਸ਼ਾਹਰੁਖ ਖ਼ਾਨ ਵਲੋਂ ਅੱਜ ਫ਼ਿਲਮ ਦਾ ਇਕ ਨਵਾਂ ਪੋਸਟਰ ਸਾਂਝਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ
ਪੋਸਟਰ ’ਚ ਸ਼ਾਹਰੁਖ ਖ਼ਾਨ ਦੀ ਬਾਲਡ ਲੁੱਕ ਨਜ਼ਰ ਆ ਰਹੀ ਹੈ। ਹੱਥ ’ਚ ਬੰਦੂਕ ਫੜੀ ਸ਼ਾਹਰੁਖ ਖ਼ਾਨ ਕਿੱਲਰ ਪੋਜ਼ ਦੇ ਰਹੇ ਹਨ। ਇਸ ਦੇ ਨਾਲ ਹੀ ਪੋਸਟਰ ਦੀ ਬੈਕਗਰਾਊਂਡ ’ਤੇ ਸ਼ਾਹਰੁਖ ਖ਼ਾਨ ਪੱਟੀਆਂ ’ਚ ਬੰਨ੍ਹੇ ਨਜ਼ਰ ਆ ਰਹੇ ਹਨ।
ਸ਼ਾਹਰੁਖ ਖ਼ਾਨ ਨੇ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਮੈਂ ਚੰਗਾ ਹਾਂ ਜਾਂ ਮਾੜਾ ਹਾਂ, 30 ਦਿਨਾਂ ’ਚ ਪਤਾ ਲੱਗੇਗਾ। ਤਿਆਰ ਹੋ?’’
ਦੱਸ ਦੇਈਏ ਕਿ ‘ਜਵਾਨ’ ਫ਼ਿਲਮ 7 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਐਟਲੀ ਕੁਮਾਰ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ‘ਜੇਲਰ’ ਦੇ ਟਰੇਲਰ ਨੇ ਵਧਾਇਆ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ
NEXT STORY