ਮੁੰਬਈ (ਬਿਊਰੋ)– ਸਟਾਰ ਪਲੱਸ ਆਪਣੇ ਦਰਸ਼ਕਾਂ ਲਈ ਲੈ ਕੇ ਆਇਆ ਹੈ ਇਕ ਵਿਲੱਖਣ ਤੇ ਪਹਿਲਾਂ ਕਦੇ ਨਾ ਵੇਖੀ ਗਈ ਪ੍ਰੇਮ ਕਹਾਣੀ ‘ਤਿਤਲੀ’। ਨੇਹਾ ਸੋਲੰਕੀ ‘ਤਿਤਲੀ’ ਦਾ ਟਾਈਟਲ ਰੋਲ ਨਿਭਾਉਂਦੀ ਨਜ਼ਰ ਆਵੇਗੀ।
‘ਤਿਤਲੀ’ ਇਕ ਟਵਿਸਟਿਡ ਲਵ ਸਟੋਰੀ ਹੈ, ਜਿਥੇ ਤਿਤਲੀ ਨਾਮ ਦੀ ਇਕ ਖ਼ੁਸ਼ਮਿਜਾਜ਼ ਤੇ ਜੋਸ਼ੀਲੀ ਲੜਕੀ ਆਪਣੇ ਆਈਡੀਅਲ ਪਾਰਟਨਰ ਨੂੰ ਲੱਭਣ ਤੇ ਉਸ ਦੇ ਨਾਲ ਇਕ ਪਰੀ ਕਹਾਣੀ ਵਾਲੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
ਹਾਲ ਹੀ ’ਚ ਪ੍ਰਸ਼ੰਸਕਾਂ ਨੂੰ ‘ਤਿਤਲੀ’ ਦੇ ਸੈੱਟ ਤੋਂ ਬਿਹਾਇੰਡ ਦਿ ਸੀਨ ਵੀਡੀਓ ਦੇਖਣ ਨੂੰ ਮਿਲੀ, ਜਿਸ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਅਵਿਨਾਸ਼ ਮਿਸ਼ਰਾ ਇਕ ਸੀਨ ਲਈ ਨੇਹਾ ਸੋਲੰਕੀ ਨੂੰ ਚੁੱਕਦਿਆਂ ਦਿਖਾਈ ਦੇ ਰਹੇ ਹਨ।
ਇਹ ਸੀਨ ਸੁਪਰਹਿੱਟ ਫ਼ਿਲਮ ‘ਚੇਨਈ ਐਕਸਪ੍ਰੈੱਸ’ ਦੇ ਸ਼ਾਹਰੁਖ਼ ਖਾਨ-ਦੀਪਿਕਾ ਪਾਦੁਕੋਣ ਦੇ ਸੀਨ ਨਾਲ ਬਹੁਤ ਮਿਲਦਾ-ਜੁਲਦਾ ਹੈ, ਜਿਸ ਨੂੰ ਨੇਹਾ ਤੇ ਅਵਿਨਾਸ਼ ਨੇ ਸੀਰੀਅਲ ਲਈ ਰੀਕ੍ਰਿਏਟ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
30 ਤੋਂ ਵੱਧ ਕੋਰਸ ਗਾਇਕਾਂ ਨਾਲ ਅਜੇ-ਅਤੁਲ ‘ਅਦਿਪੁਰਸ਼’ ਦੇ ਗੀਤ ‘ਜੈ ਸ਼੍ਰੀ ਰਾਮ’ ’ਤੇ ਕਰਨਗੇ ਲਾਈਵ ਆਰਕੈਸਟਰਾ
NEXT STORY