ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਮੇਸ਼ਾ ਹੀ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸੁਹਾਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਲੋਕਾਂ ਨੂੰ ਅਕਰਸ਼ਿਤ ਕਰ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਹਾਨਾ ਦਾ ਦਿਲਕਸ਼ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਸੁਹਾਨਾ ਦੀ ਗੱਲ ਕਰੀਏ ਤਾਂ ਉਸ ਨੂੰ ਸਟਾਰ ਕਿਡਜ਼ 'ਚੋਂ ਸਭ ਤੋਂ ਅਮੀਰ ਕਿਹਾ ਜਾਂਦਾ ਹੈ। ਸ਼ਾਹਰੁਖ ਅਤੇ ਗੌਰੀ ਖ਼ਾਨ ਦੀ ਇਕਲੌਤੀ ਧੀ ਸੁਹਾਨਾ ਨੇ ਬਹੁਤ ਛੋਟੀ ਉਮਰ 'ਚ ਹੀ ਪ੍ਰਸ਼ੰਸਕਾਂ ਨੂੰ ਇਕੱਠਾ ਕਰ ਲਿਆ ਹੈ।
ਸੁਹਾਨਾ ਘਰ 'ਚ ਇਕਲੌਤੀ ਲੜਕੀ ਹੈ ਅਤੇ ਆਰੀਅਨ ਅਤੇ ਅਬਰਾਮ ਉਸ ਦੇ ਪਿਆਰੇ ਭਰਾ ਹਨ।
ਸੁਹਾਨਾ ਨੇ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਸ ਦੇ ਨਾਲ ਹੀ ਗਲੈਮਰਸ ਦੁਨੀਆ ਦੀ ਗੱਲ ਕਰੀਏ ਤਾਂ ਸੁਹਾਨਾ ਤੋਂ ਅੱਗੇ ਕੋਈ ਨਜ਼ਰ ਨਹੀਂ ਆਉਂਦਾ।
ਸੁਹਾਨਾ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਹੀ ਕਰੋੜਪਤੀ ਬਣ ਚੁੱਕੀ ਸੀ। ਸੁਹਾਨਾ ਕੋਲ ਬਿਲਕੁਲ ਨਵੀਆਂ ਕਾਰਾਂ, ਕੱਪੜੇ, ਬੈਗ, ਸੈਂਡਲ ਦਾ ਬਹੁਤ ਵੱਡਾ ਕਲੈਕਸ਼ਨ ਹੈ। ਸੁਹਾਨਾ ਵਿਸ਼ਵ ਪ੍ਰਸਿੱਧ ਬਿਊਟੀ ਬ੍ਰਾਂਡ ਦੀ ਬ੍ਰਾਂਡ ਅੰਬੈਸਡਰ ਵੀ ਹੈ। ਸੁਹਾਨਾ ਹੁਣ ਇਨ੍ਹਾਂ ਬਿਊਟੀ ਬ੍ਰਾਂਡਸ ਦੀ ਮਸ਼ਹੂਰੀ ਕਰਕੇ ਕਰੋੜਾਂ ਰੁਪਏ ਕਮਾ ਰਹੀ ਹੈ।
Sara Gurpal ਦੀ Bold Video ਦੇਖ ਤੁਸੀਂ ਵੀ ਹੋ ਜਾਓਗੇ ਪਾਣੀ-ਪਾਣੀ!
NEXT STORY