ਮੁੰਬਈ: ਟੀ.ਵੀ. ਸੀਰੀਅਲ ‘ਦਿ ਕਪਿਲ ਸ਼ਰਮਾ’ ਸ਼ੋਅ ਅਤੇ ‘ਬੜੇ ਅੱਛੇ ਲਗਤੇ ਹੈ’ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਸੁਮੋਨਾ ਚੱਕਰਵਰਤੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਇਕ ਮਿਲੀਅਨ ਫੈਨ ਫੋਲੋਇੰਗ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ।
ਸੁਮੋਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵਰਕਆਊਟ ਤੋਂ ਬਾਅਦ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਕਾਫ਼ੀ ਥਕੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ-ਨਾਲ ਉਨ੍ਹਾਂ ਨੇ ਇਕ ਲੰਬੀ ਚੌੜੀ ਪੋਸਟ ਵੀ ਲਿਖੀ ਹੈ। ਸੁਮੋਨਾ ਨੇ ਲਿਖਿਆ ਕਿ ‘ਕਾਫ਼ੀ ਲੰਬੇ ਸਮੇਂ ਤੋਂ ਬਾਅਦ ਵਰਕਆਊਟ ਕੀਤਾ ਅਤੇ ਕਾਫ਼ੀ ਚੰਗਾ ਮਹਿਸੂਸ ਕਰ ਰਹੀ ਹਾਂ। ਹਾਲਾਂਕਿ ਅਜੇ ਮੈਂ ਕੁਝ ਕੰਮ ਨਹੀਂ ਕਰ ਰਹੀ ਹਾਂ ਪਰ ਫਿਰ ਵੀ ਮੈਂ ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣ ’ਚ ਸਮਰੱਥਾ ਹਾਂ। ਕਦੇ-ਕਦੇ ਮੈਂ ਚੰਗਾ ਮਹਿਸੂਸ ਨਹੀਂ ਕਰਦੀ ਅਤੇ ਮੂਡ ਸਵਿੰਗਸ ਕਾਫ਼ੀ ਹੱਦ ਤੱਕ ਇਸ ’ਚ ਭੂਮਿਕਾ ਨਿਭਾਉਂਦੇ ਹਨ’।
ਅੱਗੇ ਉਨ੍ਹਾਂ ਨੇ ਲਿਖਿਆ ਕਿ ‘ਇਕ ਚੀਜ਼ ਹੈ ਜੋ ਮੈਂ ਕਦੇ ਸਾਂਝੀ ਨਹੀਂ ਕੀਤੀ। ਮੈਂ ਸਾਲ 2011 ਤੋਂ ਐਂਡੋਮੈਟ੍ਰੋਸਿਸ ਨਾਂ ਬਿਮਾਰੀ ਨਾਲ ਲੜ ਰਹੀ ਹਾਂ ਅਤੇ ਕਈ ਸਾਲਾਂ ਤੋਂ ਇਸ ਦੀ ਚੌਥੀ ਸਟੇਜ ’ਤੇ ਹੀ ਹਾਂ। ਖਾਣੇ ਦੀ ਚੰਗੀ ਆਦਤ, ਕਸਰਤ ਅਤੇ ਤਣਾਅ ਨਹੀਂ ਲੈਣਾ ਮੇਰੀ ਸਿਹਤ ਲਈ ਜ਼ਰੂਰੀ ਹੈ ਪਰ ਤਾਲਾਬੰਦੀ ਮੇਰੇ ਲਈ ਭਾਵਨਾਤਮਕ ਤੌਰ ’ਤੇ ਕਾਫ਼ੀ ਔਖੀ ਹੈ। ਸੋਚਿਆ ਮੈਂ ਉਨ੍ਹਾਂ ਲੋਕਾਂ ਦੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਾਂ ਜੋ ਇਸ ਪੋਸਟ ਨੂੰ ਪੜ੍ਹ ਰਹੇ ਹਨ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਕਈ ਵਾਰ ਗਲੀਟਰਸ ਅਤੇ ਸ਼ੋਬਿਜ ਹਮੇਸ਼ਾ ਸਾਡੇ ਲੋਕਾਂ ਲਈ ਗੋਲਡ ਨਹੀਂ ਹੁੰਦਾ’।
ਸੁਮੋਨਾ ਨੇ ਕਿਹਾ ਕਿ ਅਸੀਂ ਸਾਰੇ ਕਿਸੇ ਨਾ ਕਿਸੇ ਚੀਜ਼ ਨਾਲ ਜੂਝ ਰਹੇ ਹੁੰਦੇ ਹਨ, ਮਿਹਨਤ ਕਰ ਰਹੇ ਹੁੰਦੇ ਹਨ। ਅਸੀਂ ਸਭ ਕਿਸੇ ਨਾ ਕਿਸੇ ਲੜਾਈ ਦਾ ਹਿੱਸਾ ਹੁੰਦੇ ਹਾਂ। ਅਸੀਂ ਲੋਕ ਆਪਣੇ ਲੋਕਾਂ ਨੂੰ ਖੋਹ ਦੇਣ, ਦਰਦ, ਸਦਮੇ ’ਚ ਰਹਿਣਾ ਅਤੇ ਨਫ਼ਰਤ ਨਾਲ ਘਿਰੇ ਹੁੰਦੇ ਹਨ। ਸਾਨੂੰ ਵੀ ਤੁਹਾਡੇ ਸਭ ਦਾ ਪਿਆਰ, ਇੱਜ਼ਤ ਅਤੇ ਦੁਲਾਰ ਦੀ ਲੋੜ ਹੁੰਦੀ ਹੈ, ਤਾਂ ਹੀ ਅਸੀਂ ਇਸ ਮੁਸ਼ਕਿਲ ਸਮੇਂ ’ਚੋਂ ਬਾਹਰ ਨਿਕਲ ਪਾਉਂਦੇ ਹਾਂ।
ਸੁਮੋਨਾ ਨੇ ਅਖ਼ੀਰ ’ਚ ਲਿਖਿਆ ਕਿ ‘ਮੇਰੇ ਲਈ ਇਹ ਨਿੱਜੀ ਨੋਟ ਤੁਹਾਡੇ ਸਾਰਿਆਂ ਲਈ ਸਾਂਝਾ ਕਰਨਾ ਆਸਾਨ ਨਹੀਂ ਸੀ। ਮੈਂ ਆਪਣੇ ਕੰਫਰਟ ’ਚੋਂ ਬਾਹਰ ਨਿਕਲ ਕੇ ਤੁਹਾਡੇ ਸਾਰਿਆਂ ਨਾਲ ਇਹ ਸਾਂਝਾ ਕੀਤਾ। ਜੇਕਰ ਇਹ ਪੋਸਟ ਤੁਹਾਡੇ ਚਿਹਰੇ ’ਤੇ ਮੁਸਕਰਾਹਟ ਲਿਆ ਸਕਦੀ ਹੈ ਤਾਂ ਤੁਹਾਨੂੰ ਪ੍ਰੇਰਿਤ ਕਰ ਸਕਦੀ ਹੈ ਤਾਂ ਮੈਂ ਸਮਝਦੀ ਹਾਂ ਕਿ ਇਹ ਚੰਗਾ ਹੈ। ਸਾਰਿਆਂ ਨੂੰ ਢੇਰ ਸਾਰਾ ਪਿਆਰ’।
ਸੋਨੂੰ ਸੂਦ ਨੇ ਇਸ ਨੇਤਰਹੀਣ ਕੁੜੀ ਨੂੰ ਦੱਸਿਆ 'ਭਾਰਤ ਦੀ ਸਭ ਤੋਂ ਅਮੀਰ ਔਰਤ', ਜਾਣੋ ਕਿਉਂ
NEXT STORY