ਮੁੰਬਈ (ਬਿਊਰੋ) : ਪਾਪੂਲਰ ਪਲੇਅ ਬੈਕ ਗਾਇਕਾ ਸੁਨਿਧੀ ਚੌਹਾਨ ਅਤੇ ਸ਼ਾਲਮਾਲੀ ਖੌਲਗੜੇ ਦਾ ਲੇਟੈਸਟ ਰਿਲੀਜ਼ ਹੋਇਆ ਗੀਤ 'Here is beautiful' ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਇਹ ਗੀਤ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਦੀ ਪ੍ਰਸਿੱਧੀ ਤੇ ਟ੍ਰੈਂਡਿੰਗ ਨੂੰ ਦੇਖਦੇ ਹੋਏ ਦੋਵਾਂ ਦੇ ਇਸ ਗੀਤ ਨੂੰ ਨਿਊਯਾਰਕ ਦੇ ਮੈਨਹੱਟਨ 'ਚ ਟਾਈਮਜ਼ ਸਕੁਏਅਰ ਬਿੱਲ ਬੋਰਡ ਦੀ ਸਕ੍ਰੀਨ 'ਤੇ ਦਿਖਾਇਆ ਗਿਆ।
ਸੁਨਿਧੀ ਚੌਹਾਨ ਤੇ ਸ਼ਾਲਮਾਲੀ ਖੌਲਗੜੇ ਦੀ ਜੋੜੀ ਟਾਈਮਜ਼ ਸਕੁਏਅਰ ਬਿੱਲ ਬੋਰਡ ਦੀ ਸਕ੍ਰੀਨ 'ਤੇ ਦਿਖਣ ਵਾਲੀ ਪਹਿਲੀ ਫੀਮੇਲ ਤੇ ਇੰਡੀਅਨ ਜੋੜੀ ਹੈ। ਬਿੱਲ ਬੋਰਡ ਦੀ ਇਹ ਸਕ੍ਰੀਨ ਫੀਮੇਲ ਗਾਇਕਾ ਦੀ ਐਕਟਿਵਟੀ ਦੀ ਅਪੀਲ ਕਰਦੀ ਹੈ।
ਇਸ ਅਚੀਵਮੈਂਟ ਬਾਰੇ ਗੱਲ ਕਰਦਿਆਂ ਸੁਨਿਧੀ ਤੇ ਸ਼ਾਲਮਾਲੀ ਨੇ ਕਿਹਾ ਕਿ ਅਸੀਂ ਇਸ ਖੁਸ਼ੀ ਨੂੰ ਸੈਲੀਬ੍ਰੇਟ ਨਹੀਂ ਕਰ ਸਕਦੇ ਜਦੋਂ ਸਾਡੇ ਆਲੇ-ਦੁਆਲੇ ਇੰਨਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਟਾਈਮਜ਼ ਸਕੁਏਅਰ ਦਾ ਸੁਫ਼ਨਾ ਵੀ ਨਹੀਂ ਕਦੇ ਵੇਖਿਆ ਸੀ। ਇਸ ਲਈ ਇਹ ਉਸ ਦੇ ਸੁਫ਼ਨੇ ਦੇ ਸੱਚ ਹੋਣ ਤੋਂ ਉਪਰ ਹੈ। ਸੁਨਿਧੀ ਨੇ ਅੱਗੇ ਕਿਹਾ, "ਇਹ ਉਹ ਗੀਤ ਹੈ ਜੋ ਸਾਨੂੰ ਦੁਨੀਆ ਭਰ 'ਚ ਲੈ ਜਾ ਰਿਹਾ ਹੈ, ਜਦੋਂ ਕਿ ਅਸੀਂ ਘਰੇ ਬੈਠੇ ਹੀ ਮੁਸਕਰਾਉਂਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਸਾਰੇ ਇਸ ਪਿਆਰੇ ਜਿਹੇ ਤੋਹਫ਼ੇ ਤੋਂ ਸਰਪ੍ਰਾਈਜ਼ ਹਾਂ। ਇਸ ਤੋਂ ਇਲਾਵਾ ਹਾਲ ਹੀ 'ਚ ਸੁਨਿਧੀ ਚੌਹਾਨ ਨੇ ਤਕਰੀਬਨ 20 ਸਾਲਾਂ ਬਾਅਦ ਇਕ ਸਿੰਗਲ ਟਰੈਕ ਕੀਤਾ। ਸੁਨਿਧੀ ਆਪਣਾ ਸਿੰਗਲ ਟਰੈਕ 'ਯੇ ਰੰਜਿਸ਼ੇ' ਲੈ ਕੇ ਆਈ ਸੀ। 20 ਸਾਲ ਬਾਅਦ ਸਿੰਗਲ ਟਰੈਕ ਬਾਰੇ ਸੁਨਿਧੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਇੰਨੀ ਦੇਰੀ ਹੋਵੇ ਪਰ ਹੋ ਗਈ।''
ਨੋਟ - ਗਾਇਕਾ ਸੁਨਿਧੀ ਚੌਹਾਨ ਅਤੇ ਸ਼ਾਲਮਾਲੀ ਖੌਲਗੜੇ ਦੀ ਇਸ ਵੱਡੀ ਉਪਲਬਧੀ ਬਾਰੇ ਤੁਹਾਡੇ ਕੀ ਨੇ ਵਿਚਾਰੇ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕੰਗਨਾ ਦੇ ਟਵਿਟਰ ਬੈਨ ’ਤੇ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਪ੍ਰਗਟਾਈ ਖੁਸ਼ੀ, ਦੇਖੋ ਪੋਸਟਾਂ
NEXT STORY