ਮੁੰਬਈ - ਸਾਲ 1997 ਦੀ ਸੁਪਰਹਿੱਟ ਫਿਲਮ 'ਬਾਰਡਰ' ਦੀ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ। ਫਿਲਮ 'ਬਾਰਡਰ 2' ਦੇ ਤੀਜੇ ਗੀਤ 'ਜਾਤੇ ਹੂਏ ਲਮਹੋਂ' ਦੇ ਲਾਂਚ ਮੌਕੇ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਕਾਫੀ ਭਾਵੁਕ ਨਜ਼ਰ ਆਏ,। ਮੁੰਬਈ ਵਿਚ ਹੋਏ ਇਸ ਸਮਾਗਮ ਵਿਚ ਉਹ ਆਪਣੇ ਪੁੱਤਰ ਅਹਾਨ ਸ਼ੈੱਟੀ ਦੇ ਨਾਲ ਪਹੁੰਚੇ ਸਨ, ਜਿੱਥੇ ਫਿਲਮ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਛਲਕ ਪਏ।
ਫਿਲਮ ਨਹੀਂ, ਇਕ ਵੱਡੀ ਜ਼ਿੰਮੇਵਾਰੀ ਹੈ 'ਬਾਰਡਰ 2'
ਸਮਾਗਮ ਦੌਰਾਨ ਸੁਨੀਲ ਸ਼ੈੱਟੀ ਨੇ ਕਿਹਾ ਕਿ 'ਬਾਰਡਰ 2' ਵਰਗੀ ਵੱਡੀ ਫਿਲਮ ਦਾ ਹਿੱਸਾ ਬਣਨਾ ਸਿਰਫ਼ ਅਦਾਕਾਰੀ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਅਹਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ, "ਇਹ ਸਿਰਫ਼ ਇਕ ਵਰਦੀ (ਯੂਨੀਫਾਰਮ) ਨਹੀਂ ਹੈ। ਜੇਕਰ ਅੱਜ ਦੇਸ਼ ਆਪਣੀ ਤਰੱਕੀ ਅਤੇ ਹਿੰਮਤ ਲਈ ਜਾਣਿਆ ਜਾਂਦਾ ਹੈ, ਤਾਂ ਇਹ ਹਿੰਮਤ ਸਾਨੂੰ ਸਾਡੇ ਫੌਜੀ ਅਫ਼ਸਰ ਦਿੰਦੇ ਹਨ"। ਉਨ੍ਹਾਂ ਅਹਾਨ ਨੂੰ ਕਿਹਾ ਕਿ ਜੋ ਵੀ ਕੰਮ ਕਰੋ, ਉਹ ਪੂਰੇ ਦਿਲ ਨਾਲ ਕਰੋ।
ਸੂਤਰਾਂ ਦੀ ਮੰਨੀਏ ਤਾਂ 'ਬਾਰਡਰ 2' ਵਿਚ ਸੁਨੀਲ ਸ਼ੈੱਟੀ, ਅਕਸ਼ੈ ਖੰਨਾ ਅਤੇ ਸੁਦੇਸ਼ ਬੇਰੀ ਕੈਮੀਓ ਰੋਲ ਵਿਚ ਨਜ਼ਰ ਆਉਣਗੇ। ਫਿਲਮ ਵਿਚ ਉਨ੍ਹਾਂ ਦੇ ਜਵਾਨੀ ਦੇ ਸਮੇਂ ਦੇ ਦ੍ਰਿਸ਼ ਦਿਖਾਏ ਜਾਣਗੇ, ਜਿਸ ਦੀ ਸ਼ੂਟਿੰਗ ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਮੁਕੰਮਲ ਕਰ ਲਈ ਹੈ। ਇਸ ਮੌਕੇ ਸੁਨੀਲ ਸ਼ੈੱਟੀ ਨੇ ਫਿਲਮ ਦੀ ਪ੍ਰੋਡਿਊਸਰ ਨਿਧੀ ਦੱਤਾ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਛੋਟੀ ਬੇਟੀ ਵਾਂਗ ਦੱਸਿਆ।
ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਵਿਚ ਸੰਨੀ ਦਿਓਲ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਨਜ਼ਰ ਆਉਣਗੇ। ਦੱਸ ਦੇਈਏ ਕਿ ਫਿਲਮ 'ਬਾਰਡਰ 2' 23 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਵੈਂਟ ਦੇ ਅਖੀਰ ਵਿਚ ਸੁਨੀਲ ਸ਼ੈੱਟੀ ਨੇ ਆਪਣਾ ਮਸ਼ਹੂਰ 'ਸ਼ਕਤੀ ਮਾਂ' ਵਾਲਾ ਡਾਇਲਾਗ ਵੀ ਬੋਲਿਆ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
10 ਸਾਲ ਦੀ ਲੰਬੀ ਬ੍ਰੇਕ ਤੋਂ ਬਾਅਦ ਬਾਲੀਵੁੱਡ 'ਚ ਦੁਬਾਰਾ ਐਂਟਰੀ ਮਾਰਨ ਜਾ ਰਿਹਾ ਇਹ ਅਦਾਕਾਰ ! ਜਿੱਤ ਚੁੱਕੈ Best Debu
NEXT STORY