ਮੁੰਬਈ (ਬਿਊਰੋ)– ‘ਗਦਰ 2’ ਦੀ ਸਕਸੈੱਸ ਪਾਰਟੀ ਸ਼ਨੀਵਾਰ ਨੂੰ ਮੁੰਬਈ ’ਚ ਦਿਓਲ ਪਰਿਵਾਰ ਵਲੋਂ ਆਯੋਜਿਤ ਕੀਤੀ ਗਈ ਸੀ। ਤਿੰਨੇ ਖ਼ਾਨਜ਼ ਇਸ ਪਾਰਟੀ ’ਚ ਸ਼ਾਮਲ ਹੋਏ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਤੇ ਸ਼ਾਹਰੁਖ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਕਰਨ ਸ਼ਾਹਰੁਖ ਦੇ ਪੈਰ ਛੂੰਹਦੇ ਨਜ਼ਰ ਆ ਰਹੇ ਹਨ।
ਵੀਡੀਓ ’ਚ ਸ਼ਾਹਰੁਖ ਨੂੰ ਦੇਖ ਕੇ ਕਰਨ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲੈ ਰਹੇ ਹਨ। ਜਿਵੇਂ ਹੀ ਕਰਨ ਹੇਠਾਂ ਝੁਕਿਆ, ਕਿੰਗ ਖ਼ਾਨ ਨੇ ਉਸ ਨੂੰ ਫੜ ਲਿਆ ਤੇ ਪਿਆਰ ਨਾਲ ਉਸ ਦੀ ਗੱਲ੍ਹ ’ਤੇ ਹੱਥ ਫੇਰਿਆ। ਵੀਡੀਓ ’ਚ ਸ਼ਾਹਰੁਖ ਦੇ ਨਾਲ ਸੰਨੀ ਦਿਓਲ, ਕਰਨ, ਸੰਨੀ ਦੀ ਨੂੰਹ ਦ੍ਰਿਸ਼ਾ ਤੇ ਪੁੱਤਰ ਰਾਜਵੀਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰਿਆਂ ਨੇ ਇਕੱਠੇ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ
ਵੀਡੀਓ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕ ਕਰਨ ਦੇ ਪਾਲਣ-ਪੋਸ਼ਣ ਦੀ ਤਾਰੀਫ਼ ਕਰ ਰਹੇ ਹਨ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਸੰਸਕਾਰ।’ ਇਕ ਹੋਰ ਨੇ ਲਿਖਿਆ, ‘ਸੰਨੀ ਦੇ ਪੁੱਤਰ ਵਲੋਂ ਸ਼ਾਨਦਾਰ ਸੰਕੇਤ, ਪਰਿਵਾਰ ਦੀਆਂ ਕਦਰਾਂ ਕੀਮਤਾਂ।’’
ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ 2’ ਨੇ ਬਾਕਸ ਆਫਿਸ ’ਤੇ ਨਵਾਂ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਨੇ ਰਿਲੀਜ਼ ਦੇ ਸਿਰਫ਼ 4 ਹਫ਼ਤਿਆਂ ’ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਹ ਫ਼ਿਲਮ 2001 ’ਚ ਆਈ ਫ਼ਿਲਮ ‘ਗਦਰ : ਏਕ ਪ੍ਰੇਮ ਕਥਾ’ ਦਾ ਸੀਕਵਲ ਹੈ, ਜਿਸ ’ਚ ਸੰਨੀ ਦਿਓਲ, ਅਮੀਸ਼ਾ ਦੇ ਨਾਲ ਉਤਕਰਸ਼ ਸ਼ਰਮਾ ਵੀ ਮੁੱਖ ਭੂਮਿਕਾ ’ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਫੁਕਰੇ 3’ ਦਾ ਟਰੇਲਰ ਰਿਲੀਜ਼ : ਭੋਲੀ ਪੰਜਾਬਣ ਦੇ ਖ਼ਿਲਾਫ਼ ਖੜ੍ਹਾ ਹੋਵੇਗਾ ਚੂਚਾ, ਚੋਣਾਂ ’ਚ ਦੇਵੇਗਾ ਮੁਕਾਬਲਾ
NEXT STORY