ਮੁੰਬਈ: ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੀ ਅਦਾਕਾਰਾ ਸੰਨੀ ਲਿਓਨੀ ਬੀਤੇ ਕੁਝ ਦਿਨਾਂ ਤੋਂ ਪੈਸਿਆਂ ਦੀ ਧੋਖਾਧੜੀ ਮਾਮਲੇ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਹਾਲਾਂਕਿ ਹੁਣ ਇਸ ਮਾਮਲੇ ’ਚ ਕੇਰਲ ਹਾਈਕੋਰਟ ਨੇ ਅਦਾਕਾਰਾ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਅਦਾਕਾਰਾ ਦੀ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਏ.ਐੱਨ.ਆਈ. ਨੇ ਟਵੀਟ ਕਰਕੇ ਲਿਖਿਆ ਕਿ ਕੇਰਲ ਹਾਈਕੋਰਟ ਨੇ ਕ੍ਰਾਈਮ ਬ੍ਰਾਂਚ ਨੂੰ 29 ਲੱਖ ਰੁਪਏ ਦੀ ਧੋਖਾਧੜੀ ਵਾਲੇ ਕੇਸ ’ਚ ਸੰਨੀ ਲਿਓਨੀ ਦੀ ਗਿ੍ਰਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਕੋਰਟ ਵੱਲੋਂ ਇਹ ਆਦੇਸ਼ ਅਦਾਕਾਰਾ ਦੀ ਜ਼ਮਾਨਤ ਪਟੀਸ਼ਨ ਤੋਂ ਬਾਅਦ ਆਇਆ ਹੈ।ਦੱਸ ਦੇਈਏ ਕਿ 29 ਲੱਖ ਰੁਪਏ ਦੀ ਧੋਖਾਧੜੀ ਮਾਮਲੇ ’ਚ ਨਾਮ ਸਾਹਮਣੇ ਆਉਣ ਤੋਂ ਬਾਅਦ ਹੀ ਸੰਨੀ ਨੇ ਕੇਰਲ ਹਾਈਕੋਰਟ ’ਚ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ¬ਕ੍ਰਾਈਮ ਬ੍ਰਾਂਚ ਨੂੰ ਸੰਨੀ ਦੀ ਗਿ੍ਰਫ਼ਤਾਰੀ ਨਹੀਂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਸੰਨੀ ਨੇ ਜ਼ਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਸੀ ਕਿ ਉਹ ਨਿਰਦੋਸ਼ ਹੈ ਉਨ੍ਹਾਂ ਨੇ ਕਾਨੂੰਨੀ ਜਾਂਚ ’ਚ ਪੂਰੀ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਗੱਲ ਵੀ ਕਹੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਬਣਦਾ ਹੈ। ਉੱਧਰ ਇਸ ਪਟੀਸ਼ਨ ਤੋਂ ਬਾਅਦ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ ਅਤੇ ਗਿ੍ਰਫ਼ਤਾਰੀ ’ਤੇ ਰੋਕ ਵੀ ਲਗਾ ਦਿੱਤੀ ਗਈ ਹੈ।
ਕੀ ਸੀ ਮਾਮਲਾ
ਦਰਅਸਲ ਬੀਤੇ ਦਿਨੀਂ ਪੇਰੂ ਮਬਰੂਰ ਦੇ ਰਹਿਣ ਵਾਲੇ ਆਰ ਸ਼੍ਰੇਯਸ ਨਾਂ ਦੇ ਇਕ ਸ਼ਖ਼ਸ ਨੇ ਸੰਨੀ ਲਿਓਨੀ ਦੇ ਖ਼ਿਲਾਫ਼ 29 ਲੱਖ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ। ਸ਼੍ਰੇਯਸ ਦਾ ਦੋਸ਼ ਸੀ ਕਿ ਸੰਨੀ ਲਿਓਨੀ ਨੇ ਉਨ੍ਹਾਂ ਤੋਂ ਇਹ ਰਕਮ ਦੋ ਇਵੈਂਟਸ ’ਚ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ’ਚ ਕੇਰਲ ਬ੍ਰਾਂਚ ਨੇ ਅਦਾਕਾਰਾ ਤੋਂ ਕਾਫ਼ੀ ਲੰਬੇ ਸਮੇਂ ਤੱਕ ਪੁੱਛਗਿੱਛ ਵੀ ਕੀਤੀ। ਸੰਨੀ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਉਹ ਇਵੈਂਟਸ ਦਾ ਹਿੱਸਾ ਨਹੀਂ ਬਣ ਸਕੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਰਗਨਾਈਜ਼ਰਸ ਨੇ ਪੰਜ ਵਾਰ ਸ਼ੋਅ ਨੂੰ ਰੱਦ ਕੀਤਾ ਅਤੇ ਕਹੇ ਗਏ ਸ਼ਡਿਊਲ ਦੇ ਅਨੁਸਾਰ ਸ਼ੋਅ ਦਾ ਆਯੋਜਨ ਹੀ ਨਹੀਂ ਹੋਇਆ।
ਵਿਆਹ ਤੋਂ ਅੱਠ ਸਾਲ ਬਾਅਦ ਮਾਂ ਬਣੀ ਅਨਿਤਾ ਹਸਨੰਦਾਨੀ, ਪੁੱਤਰ ਨੂੰ ਦਿੱਤਾ ਜਨਮ
NEXT STORY