ਮੁੰਬਈ : ‘ਸਾਵਧਾਨ ਇੰਡੀਆ’ ਦੇ ਹੋਸਟ ਅਤੇ ਅਦਾਕਾਰ ਸੁਸ਼ਾਂਤ ਸਿੰਘ ਅਕਸਰ ਸਰਕਾਰ ਦੇ ਖ਼ਿਲਾਫ਼ ਬੁਲੰਦੀ ਨਾਲ ਆਪਣੀ ਆਵਾਜ਼ ਰੱਖਦੇ ਹਨ। ਬੀਤੇ ਕੁੱਝ ਮਹੀਨਿਆਂ ਵਿਚ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਕਈ ਟਵੀਟ ਕੀਤੇ ਹਨ। ਉਥੇ ਹੁਣ ਸੁਸ਼ਾਂਤ ਸਿੰਘ ਦੇ ਟਵਿਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ
ਉਨ੍ਹਾਂ ਦੇ ਅਕਾਊਂਟ ’ਤੇ ਕਲਿੱਕ ਕਰਣ ’ਤੇ ਲਿਖਿਆ ਆ ਰਿਹਾ ਹੈ ਕਿ ਸਬੰਧ ਅਕਾਊਂਟ ’ਤੇ ਕਿਹ ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਵਿਚ ਰੋਕ ਲਗਾ ਦਿੱਤੀ ਗਈ ਹੈ। ਉਥੇ ਹੀ ਜਿਵੇਂ ਹੀ ਸੁਸ਼ਾਂਤ ਸਿੰਘ ਦਾ ਟਵਿਟਰ ਅਕਾਊਂਟ ਸਸਪੈਂਡ ਹੋਇਆ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਨਾਰਾਜ਼ ਹੋ ਗਏ।
ਇਹ ਵੀ ਪੜ੍ਹੋ: ਮੋਦੀ ਦੇ ‘ਮਨ ਕੀ ਬਾਤ’ ’ਤੇ ਦੀਪਿਕਾ ਪਾਦੁਕੋਨ ਦਾ ਟਵੀਟ, ਦੁਨੀਆ ’ਚ ਦੇਖਣ ਤੋਂ ਪਹਿਲਾਂ ਖ਼ੁਦ ’ਚ ਲਿਆਓ ਉਹ ਬਦਲਾਅ
ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਹ ਸਭ ਸੁਸ਼ਾਂਤ ਦੇ ਕਿਸਾਨਾਂ ਦਾ ਸਮਰਥਨ ਕਰਣ ਦੀ ਵਜ੍ਹਾ ਨਾਲ ਹੋਇਆ ਹੈ। ਕਿਸਾਨਾਂ ਦੇ ਸਮਰਥਨ ਅਤੇ ਸਰਕਾਰ ਦਾ ਵਿਰੋਧ ਕਰਣ ਦੀ ਵਜ੍ਹਾ ਨਾਲ ਸੁਸ਼ਾਂਤ ਦਾ ਟਵਿਟਰ ਅਕਾਊਂਟ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਟਵਿਟਰ ਨੇ ਕਈ ਵੱਡੇ ਅਕਾਊਂਟਸ ਨੂੰ ਸਸਪੈਂਡ ਕਰ ਦਿੱਤਾ ਹੈ ਜਾਂ ਫਿਰ ਉਨ੍ਹਾਂ ’ਤੇ ਅਸਥਾਈ ਰੋਕ ਲਗਾਈ ਹੈ। ਇਨ੍ਹਾਂ ਵਿਚ ਕਿਸਾਨ ਏਕਤਾ ਮੋਰਚਾ ਦਾ ਅਕਾਊਂਟ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਵਿਰੁਸ਼ਕਾ ਨੇ ਧੀ ਦਾ ਨਾਮ ਰੱਖਿਆ ‘ਵਾਮਿਕਾ’, ਜਾਣੋ ਕੀ ਹੈ ਇਸ ਦਾ ਅਰਥ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੰਗਨਾ ਰਣੌਤ ਮੁੜ ਵਿਵਾਦਾਂ ’ਚ, ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਅਦਾਲਤ ਨੇ ਭੇਜਿਆ ਸੰਮਨ
NEXT STORY