ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਬਾਲੀਵੁੱਡ ਦੀ ਇਕ ਨਾਮੀ ਹਸਤੀ ਹੈ। ਇਸ ਤਰ੍ਹਾਂ ਹੀ ਅਦਾਕਾਰਾ ਦੀ ਸਾਬਕਾ ਭਾਬੀ ਵੀ ਟੀਵੀ ਦਾ ਮਸ਼ਹੂਰ ਨਾਂ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਭਰਾ ਅਤੇ ਭਾਬੀ ਦੇ ਰਿਸ਼ਤਾ ਟੁੱਟਣ ਦੀਆਂ ਖ਼ਬਰਾਂ ਖੂਬ ਚਰਚਾ 'ਚ ਰਹੀਆਂ ਹਨ। ਜੀ ਹਾਂ, ਚਾਰੂ ਪਤੀ ਰਾਜੀਵ ਸੇਨ ਨੂੰ ਛੱਡ ਕੇ ਇਕ ਮੁਸ਼ਕਲ ਦੌਰ 'ਚ ਲੰਘ ਰਹੀ ਹੈ। ਚਾਰੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਵੀਡੀਓ ਦੇਖ ਕੇ ਹੈਰਾਨੀ ਹੋਵੇਗੀ ਕਿ ਅਦਾਕਾਰਾ ਚਾਰੂ ਧੀ ਜਿਆਨਾ ਨੂੰ ਪਾਲਣ ਲਈ ਕੱਪੜੇ ਵੇਚ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਚਾਰੂ ਧੀ ਨੂੰ ਪਾਲਣ ਲਈ ਇਕੱਲੇ ਮਿਹਨਤ ਕਰ ਰਹੀ ਹੈ ਜਿਸ ਕਾਰਨ ਅਦਾਕਾਰਾ ਨੇ ਆਪਣੇ ਕੰਮ ਤੋਂ ਬ੍ਰੇਕ ਲੈ ਲਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਰੂ ਇਕ ਖੂਬਸੂਰਤ ਫਲੋਰਲ ਪ੍ਰਿੰਟੇਡ ਅਨਾਰਕਲੀ ਸੂਟ ਪਹਿਨੇ ਹੋਏ ਕੱਪੜੇ ਸੇਲ ਕਰ ਰਹੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।
ਇਸ ਕਾਰਨ ਚਾਰੂ ਨੇ ਛੱਡਿਆ ਮੁੰਬਈ
ਅਦਾਕਾਰਾ ਚਾਰੂ ਨੇ ਮੁੰਬਈ ਛੱਡਣ ਨੂੰ ਲੈ ਕੇ ਕਿਹਾ ਕਿ ਮੁੰਬਈ 'ਚ ਰਹਿਣਾ ਆਸਾਨ ਨਹੀਂ ਹੈ। ਮੇਰੇ ਇਕ ਮਹੀਨੇ ਦਾ ਰਹਿਣ ਦਾ ਖਰਚਾ 1 ਲੱਖ ਤੋਂ 1.5 ਲੱਖ ਆਉਂਦਾ ਸੀ। ਇਸ ਤੋਂ ਇਲਾਵਾ ਜਦੋਂ ਮੈਂ ਨੈਗਾਂਵ (ਮੁੰਬਈ) 'ਚ ਸ਼ੂਟ ਕਰ ਰਹੀ ਹੁੰਦੀ ਸੀ ਤਾਂ ਮੈਂ ਜਿਆਨਾ ਨੂੰ ਨੈਨੀ ਦੇ ਨਾਲ ਇਕੱਲਾ ਨਹੀਂ ਛੱਡ ਪਾਉਂਦੀ ਹਾਂ। ਘਰ ਵਾਪਸ ਆਉਣਾ ਖੁਦ ਦਾ ਕੰਮ ਕਰਨਾ ਪੂਰੀ ਤਰ੍ਹਾਂ ਪਲਾਨਡ ਸੀ। ਮੈਂ ਰਾਜੀਵ ਨੂੰ ਵੀ ਆਪਣੇ ਫੈਸਲੇ ਬਾਰੇ ਦੱਸਿਆ ਸੀ।
ਇਕ ਇੰਟਰਵਿਊ 'ਚ ਚਾਰੂ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਨਲਾਈਨ ਕੱਪੜੇ ਵੇਚ ਰਹੀ ਹੈ। ਚਾਰੂ ਨੇ ਕਿਹਾ ਕਿ ਮੈਂ ਬੀਕਾਨੇਰ, ਰਾਜਸਥਾਨ ਚਲੀ ਗਈ ਹਾਂ। ਹੁਣ ਦੇ ਲਈ ਮੈਂ ਮੁੰਬਈ ਨੂੰ ਛੱਡ ਦਿੱਤਾ ਹੈ ਅਤੇ ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਹਾਂ।
ਅਦਾਕਾਰਾ ਕਾਜੋਲ ਨੇ ਕੀਤੀ PM ਮੋਦੀ ਦੀ ਪ੍ਰਸ਼ੰਸਾ
NEXT STORY