ਮੁੰਬਈ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਰੇਡੀਓ ਫਿਲਮ 'ਮਾਂ ਕਾ ਸਪਨਾ' ਲਈ ਆਪਣੀ ਆਵਾਜ਼ ਦੇਵੇਗੀ। ਜਾਣਕਾਰੀ ਅਨੁਸਾਰ 'ਮਦਰਸ ਡੇ' 8 ਮਈ ਦੇ ਮੌਕੇ ਇਸ ਫਿਲਮ ਦਾ ਪ੍ਰਸਾਰਣ ਕੀਤਾ ਜਾਵੇਗਾ। ਸਵਰਾ ਨੇ ਕਿਹਾ, ''ਅਸੀਂ 'ਮਦਰਸ ਡੇ' ਦੇ ਮੌਕੇ 'ਤੇ ਇਕ ਫਿਲਮ ਬਣਾ ਰਹੇ ਹਾਂ। ਇਸ ਫਿਲਮ ਦੀ ਕਹਾਣੀ ਇਕ ਮਾਂ ਦੇ ਸੁਪਨਿਆਂ 'ਤੇ ਆਧਾਰਿਤ ਹੈ, ਜੋ ਕਿ ਬਹੁਤ ਖਾਸ ਵਿਸ਼ਾ ਹੈ। ਜ਼ਿਆਦਾਤਰ ਸਾਡੇ ਦੇਸ਼ 'ਚ ਇਕ ਮਾਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ, ਪਤੀ ਦੀ ਸੇਵਾ ਵਿਚਕਾਰ ਆਪਣੇ ਆਪ ਨੂੰ ਭੁੱਲ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਫਿਲਮ ਦੀ ਸਭ ਤੋਂ ਚੰਗੀ ਗੱਲ ਹੈ ਇਸ ਫਿਲਮ ਦਾ ਟਾਈਟਲ 'ਮਾਂ ਕਾ ਸਪਨਾ'। ਇਸ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹਨ। ਮੈਨੂੰ ਇਸ ਫਿਲਮ ਦਾ ਵਿਸ਼ਾ ਬੇਹੱਦ ਪਸੰਦ ਆਇਆ ਹੈ।
ਫਿਲਮ 'ਸਰਬਜੀਤ' ਦਾ ਨਵਾਂ ਗਾਣਾ 'ਮਿਹਰਬਾਨ' ਰਿਲੀਜ਼
NEXT STORY