ਮੁੰਬਈ (ਬਿਊਰੋ)– ਟੀ-ਸੀਰੀਜ਼ ਜੋ ਏਸ਼ੀਆ ਦਾ ਸਭ ਤੋਂ ਵੱਡਾ ਮਿਊਜ਼ਿਕ ਲੇਬਲ, ਪਬਲੀਸ਼ਰ ਤੇ ਭਾਰਤ ਦਾ ਸਭ ਤੋਂ ਵੱਡਾ ਫ਼ਿਲਮ ਸਟੂਡੀਓ ਹੈ, ਜਿਸ ਨੇ ਹੰਗਾਮਾ ਦੇ ਇਕ ਡਿਵੀਜ਼ਨ ਹੇਫਟੀ ਐਂਟਰਟੇਨਮੈਂਟ ਨਾਲ ਮਿਲ ਕੇ ਐੱਨ. ਐੱਫ. ਟੀ. ’ਚ ਪ੍ਰਵੇਸ਼ ਕਰਨ ਦਾ ਐਲਾਨ ਕੀਤਾ, ਜੋ ਸੰਗੀਤ, ਗੇਮਿੰਗ ਤੇ ਵੀਡੀਓ ’ਚ 90 ਮਿਲੀਅਨ ਤੋਂ ਜ਼ਿਆਦਾ ਮਹੀਨੇ ਦੇ ਸਰਗਰਮ ਯੂਜ਼ਰਸ ਵਾਲਾ ਹੈ, ਉਨ੍ਹਾਂ ਨੇ ਟੀ-ਸੀਰੀਜ਼ ਨਾਲ ਹੱਥ ਮਿਲਾਇਆ ਹੈ।
ਇਹ ਰਣਨੀਤੀਕ ਸਾਂਝੇਦਾਰੀ ਟੀ-ਸੀਰੀਜ਼ ਤੇ ਹੰਗਾਮਾ ਦੇ 20 ਸਾਲ ਦੇ ਮੇਲ ਨਾਲ ਬਣੀ ਹੈ। ਅਗਲੀ ਵੱਡੀ ਡਿਜੀਟਲ ਰੈਵੋਲਿਊਸ਼ਨ ਦੇ ਨਾਲ ਟੀ-ਸੀਰੀਜ਼ ਤੇ ਹੰਗਾਮਾ ਆਪਣੇ ਵਿਆਪਕ ਵਿਸ਼ਵ ਵੰਡ ਨੈੱਟਵਰਕ ਤੇ ਭਾਰਤੀ ਭਾਸ਼ਾਵਾਂ ’ਚ ਦੋ ਲੱਖ ਗਾਣੇ, 65,000 ਸੰਗੀਤ ਵੀਡੀਓ ਤੇ 150 ਤੋਂ ਵੱਧ ਫ਼ਿਲਮਾਂ ਦੀ ਲਾਇਬ੍ਰੇਰੀ ਦਾ ਮੁਨਾਫ਼ਾ ਲੈਣਗੇ।
ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ
ਹੇਫਟੀ ਮੇਟਾਵਰਸ ਨੂੰ ਅਜਿਹੇ ਹਾਲਾਤ ਦੇਣ ਦੀ ਨਜ਼ਰ ਨਾਲ ਬਣਾਇਆ ਜਾਵੇਗਾ, ਜੋ ਗਾਹਕਾਂ ਨੂੰ ਮੇਟਾਵਰਸ ’ਚ ਬਦਲਣ ਵਾਲੇ ਫਲਦੇ ਵੈੱਬ 3.0 ਕਮਿਊਨਿਟੀ ਦੇ ਨਾਲ ਸਹਿਯੋਗ ਕਰਨ, ਗੱਲਬਾਤ ਤੇ ਜੁੜਨ ’ਚ ਮਦਦ ਕਰੇਗਾ।
ਇਹ ਹੰਗਾਮਾ ਐੱਨ. ਐੱਫ. ਟੀ., ਗ਼ੈਰ-ਮਾਮੂਲੀ ਵਸਤਾਂ ਤੇ ‘ਮਣੀ ਕੈਨ ਨਾਟ ਬਾਏ ਐਕਸਪੀਰੀਅੰਸ’ ਦੀ ਉਸਾਰੀ ਕਰੇਗਾ ਤੇ ਟੀ-ਸੀਰੀਜ਼ ਦੇ ਨਵੇਂ ਤੇ ਮੌਜੂਦਾ ਕੰਟੈਂਟ ਦੇ ਵਿਸ਼ਾਲ ਕੈਟਾਲਾਗ ਨਾਲ ਵਿਸ਼ੇਸ਼ ਪਲਾਂ ਨੂੰ ਅਨਲਾਕ ਕਰੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਮੇਸ਼ਾ ਤੋਂ ਅਜਿਹਾ ਮੰਚ ਬਣਾਉਣਾ ਚਾਹੁੰਦੀ ਸੀ, ਜੋ ਪੂਰੇ ਦੇਸ਼ ਦੀਆਂ ਵੂਮੈੱਨ ਆਈਕਨ ਨੂੰ ਇਕੱਠਾ ਲਿਆਏ : ਮਾਨੁਸ਼ੀ
NEXT STORY