ਮੁੰਬਈ (ਬਿਊਰੋ)– ਤਮੰਨਾ ਭਾਟੀਆ ਨੇ ਐਂਟਰਟੇਨਿੰਗ ਥ੍ਰਿਲਰ ‘ਆਖਰੀ ਸੱਚ’ ’ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਤਮੰਨਾ ਨੇ ਰੌਬੀ ਗਰੇਵਾਲ ਦੀ ਫ਼ਿਲਮ ‘ਆਖਰੀ ਸੱਚ’ ’ਚ ਇਕ ਮਹਿਲਾ ਆਈ. ਪੀ. ਐੱਸ. ਅਫਸਰ ਦੀ ਭੂਮਿਕਾ ਨਿਭਾਈ ਸੀ।
ਉਹ ਇਕ ਪੁਲਸ ਵਾਲੀ ਦੇ ਕਿਰਦਾਰ ’ਚ ਨਜ਼ਰ ਆ ਰਹੀ ਹੈ, ਜੋ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਹੋ ਰਹੀ ਹੈ। ਇਹ ਕ੍ਰਾਈਮ-ਥ੍ਰਿਲਰ ਸੀਰੀਜ਼ ਦਿੱਲੀ ਦੇ ‘ਬੁਰਾਰੀ ਸੁਸਾਈਡ ਕੇਸ’ ਤੋਂ ਪ੍ਰੇਰਿਤ ਹੈ ਤੇ ਇਸ ਦੇ ਪਹਿਲੇ ਦੋ ਐਪੀਸੋਡ ਰਿਲੀਜ਼ ਹੋ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਦੇਖੀ 'ਮਸਤਾਨੇ', ਜਾਣੋ ਫ਼ਿਲਮ ਬਾਰੇ ਕੀ ਬੋਲੇ
ਤਮੰਨਾ ਦੇ ਕੰਮ ਦੀ ਤਾਰੀਫ਼ ਕਰਦਿਆਂ ਉਤਸ਼ਾਹਿਤ ਦਰਸ਼ਕਾਂ ਨੇ ਇਸ ਸੀਰੀਜ਼ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ। ਨਿਰਵਿਕਾਰ ਫ਼ਿਲਮਜ਼ ਵਲੋਂ ਨਿਰਮਿਤ ‘ਆਖਰੀ ਸੱਚ’ ਲੇਖਕ ਸੌਰਵ ਡੇ ਵਲੋਂ ਬਣਾਈ ਗਈ ਇਕ ਮਨੋਰੰਜਕ ਸੀਰੀਜ਼ ਹੈ।
ਅਭਿਸ਼ੇਕ ਬੈਨਰਜੀ, ਸ਼ਿਵਿਨ ਨਾਰੰਗ ਵੀ ਇਸ ’ਚ ਨਜ਼ਰ ਆ ਰਹੇ ਹਨ, ਜੋ ਹਿੰਦੀ, ਤਾਮਿਲ, ਤੇਲਗੂ ਤੇ ਹੋਰ ਭਾਸ਼ਾਵਾਂ ’ਚ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ 17 ਸਾਲਾਂ ਬਾਅਦ ਇਕੱਠੇ ਕਰਨਗੇ ਕੰਮ
NEXT STORY