ਮੁੰਬਈ (ਬਿਊਰੋ)– ‘ਥਲਾਈਵਾ’ ਰਜਨੀਕਾਂਤ ਨਾਲ ਉਨ੍ਹਾਂ ਦੀ ਹਾਲੀਆ ਤਾਮਿਲ ਫ਼ਿਲਮ ‘ਜੇਲਰ’ ਦੀ ਸਫਲਤਾ ਤੇ ‘ਭੋਲਾ ਸ਼ੰਕਰ’ ਤੋਂ ਬਾਅਦ ਤਮੰਨਾ ਭਾਟੀਆ ਦੀ ਅਗਲੀ ਵੈੱਬ ਸੀਰੀਜ਼ ‘ਆਖਰੀ ਸੱਚ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’
ਪਹਿਲੀ ਵਾਰ ਅਦਾਕਾਰਾ ਆਪਣੀ ਸ਼ਾਨਦਾਰ ਅਦਾਕਾਰੀ ਦੇ ਸਫ਼ਰ ’ਚ ਪੁਲਸ ਦੀ ਵਰਦੀ ਪਹਿਨੀ ਨਜ਼ਰ ਆਵੇਗੀ। ਤਮੰਨਾ ਨੇ ਕਿਹਾ, “ਜਦੋਂ ‘ਆਖ਼ਰੀ ਸੱਚ’ ਮੇਰੇ ਕੋਲ ਆਈ ਤਾਂ ਇਹ ਇਕ ਅਜਿਹੀ ਕਹਾਣੀ ਸੀ, ਜਿਸ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਹੈ। ਸਭ ਤੋਂ ਪਹਿਲਾਂ ਇਹ ਇਸ ਲਈ ਕਿਉਂਕਿ ਇਹ ਪਹਿਲੀ ਵਾਰ ਹੈ, ਜਦੋਂ ਮੈਂ ਲੰਬੇ ਫਾਰਮੇਟ ’ਚ ਪੁਲਸ ਅਫਸਰ ਦੀ ਭੂਮਿਕਾ ਨਿਭਾਅ ਰਹੀ ਹਾਂ।’’
ਉਸ ਨੇ ਕਿਹਾ, ‘‘ਮੈਨੂੰ ਇਸ ਕਹਾਣੀ ਦਾ ਹਿੱਸਾ ਬਣ ਕੇ ਤੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਇਸ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੀ ਖ਼ੁਸ਼ੀ ਹੈ।’’
ਨਿਰਵਿਕਾਰ ਫ਼ਿਲਮਜ਼ ਵਲੋਂ ਨਿਰਮਿਤ ਤੇ ਰੌਬੀ ਗਰੇਵਾਲ ਵਲੋਂ ਨਿਰਦੇਸ਼ਿਤ ਇਹ ਸੀਰੀਜ਼ ਸੌਰਵ ਡੇ ਨੇ ਲਿਖੀ ਹੈ। ਤਮੰਨਾ ਸੀਰੀਜ਼ ’ਚ ਅਭਿਸ਼ੇਕ ਬੈਨਰਜੀ, ਸ਼ਿਵਿਨ ਨਾਰੰਗ, ਦਾਨਿਸ਼ ਇਕਬਾਲ, ਨੀਸ਼ੂ ਦੀਕਸ਼ਿਤ, ਕ੍ਰਿਤੀ ਵਿਜ ਤੇ ਸੰਜੀਵ ਚੋਪੜਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਸਿੱਧ ਬਾਲੀਵੁੱਡ ਅਦਾਕਾਰਾ ਨੂੰ ਹੋਈ 6 ਮਹੀਨੇ ਦੀ ਜੇਲ੍ਹ , ਜਾਣੋ ਕੀ ਹੈ ਮਾਮਲਾ
NEXT STORY