ਮੁੰਬਈ (ਬਿਊਰੋ)– ਆਦਿਤਿਆ ਬਿਰਲਾ ਗਰੁੱਪ ਦਾ ਕੰਟੈਂਟ ਸਟੂਡੀਓ ਐਪਲੌਜ਼ ਐਂਟਰਟੇਨਮੈਂਟ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਇਜ਼ਰਾਇਲੀ ਡਰਾਮਾ ਸੀਰੀਜ਼ ‘ਫੌਦਾ’ ਦੇ ‘ਤਨਾਵ’ ਟਾਈਟਲ ਹੇਠ ਭਾਰਤੀ ਵਰਜ਼ਨ ’ਚ ਰਿਲੀਜ਼ ਹੋ ਰਹੀ ਹੈ।
ਇਸ ਨੂੰ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਸੁਧੀਰ ਮਿਸ਼ਰਾ ਵਲੋਂ ਬਣਾਇਆ ਜਾਵੇਗਾ ਤੇ ਸਚਿਨ ਮਮਤਾ ਕ੍ਰਿਸ਼ਨਾ ਇਸ ਦੇ ਸਹਿ-ਨਿਰਦੇਸ਼ਕ ਹੋਣਗੇ। ਇਹ ਸੀਰੀਜ਼ ਸਿਰਫ਼ ਸੋਨੀ ਲਿਵ ’ਤੇ ਸਟ੍ਰੀਮ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ ਹੋਵੇਗੀ ਰਿਲੀਜ਼ (ਵੀਡੀਓ)
ਸਾਲ 2017 ’ਚ ਕਸ਼ਮੀਰ ਦੇ ਸੁੰਦਰ ਮਾਹੌਲ ’ਚ ਸਥਾਪਿਤ ‘ਤਨਾਵ’ ਵਿਸ਼ੇਸ਼ ਕਵਰ ਓਪਸ ਯੂਨਿਟ, ਬਹਾਦਰੀ ਤੇ ਹਿੰਮਤ ਦੀ ਕਹਾਣੀ ਦੱਸਦੀ ਹੈ। ਮਨੁੱਖੀ ਨਾਟਕ ਦੀਆਂ ਵਿਚਾਰਧਾਰਾਵਾਂ ’ਚ ਫਸਿਆ, ਗੁੰਝਲਦਾਰ ਭਾਵਨਾਵਾਂ ਨਾਲ ਨਜਿੱਠਣਾ ਤੇ ਪਿਆਰ, ਨੁਕਸਾਨ, ਵਿਆਹ ਤੇ ਬਦਲੇ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਦੇ ਹਨ।
ਇਸ ਸੀਰੀਜ਼ ਦੀ ਸ਼ੂਟਿੰਗ 100 ਦਿਨਾਂ ’ਚ ਕਸ਼ਮੀਰ ’ਚ ਕੀਤੀ ਜਾਵੇਗੀ। ਇਸ ਦੇ ਤੇਜ਼ ਰਫ਼ਤਾਰ ਡਰਾਮੇ ਦੇ 12 ਤੋਂ ਵੱਧ ਐਪੀਸੋਡਸ ਹਨ। ਇਸ ਦੀ ਸਟਾਰ ਕਾਸਟ ਵੀ ਸ਼ਾਨਦਾਰ ਅਦਾਕਾਰਾਂ ਤੇ ਪ੍ਰਫਾਰਮਰਸ ਨਾਲ ਭਰੀ ਹੋਈ ਹੈ, ਜਿਸ ਦੀ ਕਾਸਟਿੰਗ ਮੁਕੇਸ਼ ਛਾਬੜਾ ਨੇ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭੀੜ ’ਚ ਦਿਵਿਆਂਗ ਬੱਚੇ ਨੂੰ ਦੇਖ ਭਾਵੁਕ ਹੋ ਗਏ ਵਰੁਣ ਧਵਨ
NEXT STORY