ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਫਿਲਮਾਂ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ’ਚ ਰਹਿੰਦੀ ਹੈ। ਬੀਤੇ ਸਾਲ ਹੀ ਅਦਾਕਾਰਾ ਨੇ ਆਪਣੀ ਲਵ ਲਾਈਫ ਨੂੰ ਲੈ ਕੇ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਇਕ ਵਿਦੇਸ਼ੀ ਮੁੰਡੇੇ ਮੈਥੀਅਸ ਬੋਏ ਨੂੰ ਡੇਟ ਕਰ ਰਹੀ ਹੈ। ਉਂਝ ਤਾਂ ਤਾਪਸੀ ਅਤੇ ਮੈਥੀਅਸ ਲੰਬੇ ਸਮੇਂ ਤੋਂ ਇਕੱਠੇ ਹਨ ਪਰ ਆਮ ਤੌਰ ’ਤੇ ਇਹ ਜੋੜਾ ਆਪਣੇ ਆਪ ਨੂੰ ਘੱਟ ਹਾਈਲਾਈਟ ਰੱਖਣਾ ਪਸੰਦ ਕਰਦੇ ਹਨ।
ਹੁਣ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਚਰਚਾ ’ਚ ਆ ਗਈ ਹੈ। ਦਰਅਸਲ ਹਾਲ ਹੀ ’ਚ ਤਾਪਸੀ ਦੀ ਭੈਣ ਸ਼ਗੁਨ ਨੇ ਅਦਾਕਾਰਾ ਦੇ ਵਿਆਹ ਨੂੰ ਲੈ ਕੇ ਦਿਲਚਸਪ ਖੁਲਾਸੇ ਕੀਤੇ ਹਨ। ਸ਼ਗੁਨ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਾਰੇ ਵੈਡਿੰਗ ਵੈਨਿਊ ਦੇਖ ਰੱਖੇ ਹਨ। ਸ਼ਗੁਨ ਖੁਦ ਵੈਡਿੰਗ ਪਲੈਨਰ ਹੈ।
ਤਾਪਸੀ ਦੇ ਵਿਆਹ ਦੇ ਬਾਰੇ ’ਚ ਉਨ੍ਹਾਂ ਨੇ ਕਿਹਾ ਕਿ ‘ਮੈਂ ਵਿਆਹ ਲਈ ਬਹੁਤ ਸਾਰੀਆਂ ਲੋਕੇਸ਼ਨ ਦੇਖ ਰੱਖੀਆਂ ਹਨ’। ਉੱਧਰ ਤਾਪਸੀ ਨੇ ਇਸ ਪਲਾਨਿੰਗ ਦੀ ਪੂਰੀ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ‘ਹੁਣ ਡਿਸਾਈਡ ਇਹ ਕਰਨਾ ਹੈ ਕਿ ਵਿਆਹ ਕਰਨਾ ਹੈ ਜਾਂ ਨਹੀਂ’।
ਸ਼ਗੁਨ ਨੇ ਅੱਗੇ ਕਿਹਾ ਕਿ ‘ਸਾਡੇ ਮਾਤਾ-ਪਿਤਾ ਚਾਹੁੰਦੇ ਹਨ ਕਿ ਸਾਡੇ ’ਚੋਂ ਕੋਈ ਇਕ ਵਿਆਹ ਲਈ ਹਾਮੀ ਭਰ ਦੇਵੇ। ਜੇਕਰ ਤਾਪਸੀ ਇਸ ਲਈ ਤਿਆਰ ਨਹੀਂ ਹੈ ਤਾਂ ਘੱਟੋ-ਘੱਟ ਮੈਂ ਵਿਆਹ ਕਰ ਲਵਾਂ’।
ਪਿਛਲੇ ਮਹੀਨੇ ਹੀ ਤਾਪਸੀ ਨੇ ਇਕ ਇੰਟਰਵਿਊ ਦੌਰਾਨ ਵਿਆਹ ’ਤੇ ਆਪਣੇ ਮਾਤਾ-ਪਿਤਾ ਦੀ ਚਿੰਤਾ ਦੇ ਬਾਰੇ ’ਚ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ‘ਮੇਰੇ ਮਾਤਾ-ਪਿਤਾ ਨੇ ਮੈਨੂੰ ਕਿਹਾ ਕਿ ਭਾਈ ਤੂੰ ਕਰ ਲੇ ਪਲੀਜ਼ ਵਿਆਹ, ਬਸ ਤੂੰ ਹੀ ਕਰ ਲੇ, ਕਿਸੇ ਨਾਲ ਵੀ ਕਰ ਬੱਸ ਕਰ ਲਓ। ਉਨ੍ਹਾਂ ਨੂੰ ਚਿੰਤਾ ਹੈ ਕਿ ਮੈਂ ਸ਼ਾਇਦ ਕਦੇ ਵੀ ਵਿਆਹ ਨਹੀਂ ਕਰਾਂਗੀ। ਤਾਪਸੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰੇਗੀ ਜੋ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪਸੰਦ ਨਾ ਹੋਵੇ। ਇਸ ਦੇ ਨਾਲ ਹੀ ਉਹ ਰਿਲੇਸ਼ਨਸ਼ਿਪ ’ਚ ਵੀ ਕਦੇ ਟਾਈਮ ਪਾਸ ਨਹੀਂ ਕਰਨਾ ਚਾਹੁੰਦੀ ਹੈ’।
ਦੱਸ ਦੇਈਏ ਕਿ ਤਾਪਸੀ ਦੇ ਪ੍ਰੇਮੀ ਮੈਥੀਅਸ ਇਕ ਬੈਡਮਿੰਟਨ ਖਿਡਾਰੀ ਹੈ ਜੋ ਡੇਨਮਾਰਗ ਤੋਂ ਹੈ। ਤਾਪਸੀ ਅਤੇ ਮੈਥੀਅਸ ਦੀ ਮੁਲਾਕਾਤ 2014 ’ਚ ਭਾਰਤ ’ਚ ਇਕ ਬੈਡਮਿੰਟਨ ਟੂਰਨਾਮੈਂਟ ਦੇ ਉਦਘਾਟਨ ਦੇ ਦੌਰਾਨ ਹੋਈ ਸੀ। ਮੈਥੀਅਸ ਇਕ ਟੀਮ ਦਾ ਹਿੱਸਾ ਸਨ ਜਦੋਂ ਕਿ ਤਾਪਸੀ ਇਕ ਹੋਰ ਟੀਮ ਦੀ ਬ੍ਰਾਂਡ ਅੰਬੈਸਡਰ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਦੀ ਫਿਲਮ ‘ਹਸੀਨ ਦਿਲਰੁਬਾ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਤਾਪਸੀ ਜਲਦ ਹੀ ਰਸ਼ਿਮ ਰਾਕੇਟ ‘ਲੂਪ ਲਪੇਟਾ’, ‘ਜਨ ਗਣ ਮਨ’ ਅਤੇ ‘ਸ਼ਾਬਾਸ਼ ਮਿੱਠੂ’ ਵਰਗੀਆਂ ਫਿਲਮਾਂ ’ਚ ਦਿਖੇਗੀ।
ਕਿਸਮਤ ਬਦਲਣ ਲਈ ਹੋ ਜਾਓ ਤਿਆਰ, 'ਕੌਣ ਬਣੇਗਾ ਕਰੌੜਪਤੀ' ਸ਼ੋਅ ਇਸ ਤਾਰੀਖ਼ ਤੋਂ ਹੋ ਰਿਹੈ ਸ਼ੁਰੂ
NEXT STORY