Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    5:14:37 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੇਰ ਨਾਲ ਆਉਣਾ, ਇਸ ਲਈ ਅਹਿਮ...!

BLOG News Punjabi(ਬਲਾਗ)

ਦੇਰ ਨਾਲ ਆਉਣਾ, ਇਸ ਲਈ ਅਹਿਮ...!

  • Edited By Harpreet Singh,
  • Updated: 30 Apr, 2026 05:26 PM
Blog
late coming
  • Share
    • Facebook
    • Tumblr
    • Linkedin
    • Twitter
  • Comment

ਸਮਾਜ ’ਚ ਇਕ ਅਜੀਬ ਬੀਮਾਰੀ ਫੈਲ ਰਹੀ ਹੈ ਅਤੇ ਇਸ ਨੂੰ ‘ਸੋਚ-ਸਮਝ ਕੇ ਕੀਤੀ ਗਈ ਦੇਰੀ’ ਕਿਹਾ ਜਾਂਦਾ ਹੈ। ਇਹ ਟ੍ਰੈਫਿਕ, ਮਾਨਸੂਨ ਦੇ ਟੋਇਆਂ ਜਾਂ ਆਟੋ ਰਿਕਸ਼ਾ ਨਾ ਮਿਲਣ ਦੇ ਕਾਰਨ ਨਹੀਂ ਹੁੰਦੀ। ਇਹ ਅਸੁਰੱਖਿਆ ਦੇ ਕਾਰਨ ਹੁੰਦੀ ਹੈ।

ਕੁਝ ਲੋਕ ਇਸ ਲਈ ਦੇਰ ਨਾਲ ਨਹੀਂ ਪਹੁੰਚਦੇ ਕਿਉਂਕਿ ਉਨ੍ਹਾਂ ਨੂੰ ਦੇਰ ਹੋ ਗਈ ਹੈ, ਉਹ ਇਸ ਲਈ ਦੇਰ ਨਾਲ ਪਹੁੰਚਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਮਹੱਤਵ ਵਧ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਉਡੀਕ ਕਰਵਾਉਣੀ ਇਸ ਗੱਲ ਦਾ ਸਬੂਤ ਹੈ ਕਿ ਦੂਜਾ ਵਿਅਕਤੀ ਮਾਅਨੇ ਰੱਖਦਾ ਹੈ।

ਕਿਸੇ ਸਮਾਗਮ ’ਚ ਮੁੱਖ ਮਹਿਮਾਨ ਨੂੰ ਦੇਖੋ। ਦਰਸ਼ਕ ਜਮ੍ਹਾ ਹੋ ਚੁੱਕੇ ਹਨ, ਪ੍ਰਬੰਧਕ ਪਸੀਨੇ ਨਾਲ ਪਿੱਝੇ ਪਏ ਹਨ, ਚਾਹ ਠੰਢੀ ਹੋ ਚੁੱਕੀ ਹੈ ਪਰ ‘ਵੱਡੇ ਸਾਹਿਬ’ ਅਜੇ ‘ਰਸਤੇ ’ਚ’ ਹਨ। ਜਿਸ ਦਾ ਸਾਡੇ ਦੇਸ਼ ’ਚ ਮਤਲਬ 10 ਮਿੰਟ ਤੋਂ ਲੈ ਕੇ ਅਨੰਤ ਕਾਲ ਤੱਕ ਕੁਝ ਵੀ ਹੋ ਸਕਦਾ ਹੈ। ਫਿਰ ਉਹ ਮੁਸਕਰਾਉਂਦੇ ਹੋਏ, ਆਪਣਾ ਸ਼ਾਲ ਠੀਕ ਕਰਦੇ ਹੋਏ ਆਉਂਦੇ ਹਨ ਅਤੇ ਫੁੱਲਾਂ ਨੂੰ ਇਸ ਤਰ੍ਹਾਂ ਸਵੀਕਾਰ ਕਰਦੇ ਹਨ, ਜਿਵੇਂ ਕਿ ਉਹ ਦੇਰੀ ਹੀ ਤਾਲੀਆਂ ਦੇ ਲਾਇਕ ਹੋਵੇ।

ਇਹ ਸਭ ਇਸ ਲਈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਦੂਜਿਆਂ ਨੂੰ ਉਡੀਕ ਕਰਵਾਉਣ ਨੂੰ ‘ਅਹਿਮ ਹੋਣ’ ਦੀ ਗ਼ਲਤਫ਼ਹਿਮੀ ਪਾਲ ਲਈ ਹੈ।

ਮੈਂ ਵਿਆਹਾਂ ’ਚ ਵੀ ਇਹੀ ਦੇਖਿਆ ਹੈ। ਮਹਿਮਾਨ ਤਦ ਆਉਂਦੇ ਹਨ, ਜਦੋਂ ਸੂਪ ਇਤਿਹਾਸ ਬਣ ਚੁੱਕਾ ਹੁੰਦਾ ਹੈ ਅਤੇ ਆਈਸਕ੍ਰੀਮ ਪਿਘਲਣ ਲੱਗਦੀ ਹੈ। ਉਹ ਬੱਸ ਅੰਦਰ ਨਹੀਂ ਆਉਂਦੇ, ਉਹ ‘ਐਂਟਰੀ’ ਮਾਰਦੇ ਹਨ। ਉਹ ਕਮਰੇ ਨੂੰ ਸਕੈਨ ਕਰਦੇ ਹਨ ਕਿ ਕਿਸ ਨੇ ਉਨ੍ਹਾਂ ਨੂੰ ਦੇਖਿਆ। ਅਖ਼ੀਰ ਮਹੱਤਵ ਨੂੰ ਦੇਖਿਆ ਜਾਣਾ ਵੀ ਤਾਂ ਜ਼ਰੂਰੀ ਹੈ।

ਇੱਥੋਂ ਤੱਕ ਕਿ ਕਾਰੋਬਾਰੀ ਮੀਟਿੰਗਾਂ ’ਚ ਵੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਮੰਨਦੇ ਹਨ ਕਿ ਦੇਰ ਨਾਲ ਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਬਹੁਤ ਭਾਰੀ ਮੰਗ ਹੈ। “ਮਾਫ਼ ਕਰਨਾ, ਦੂਜੀ ਮੀਟਿੰਗ ’ਚ ਫਸ ਗਿਆ ਸੀ,” ਉਹ ਬਹੁਤ ਮਹੱਤਵਪੂਰਨ ਅੰਦਾਜ਼ ’ਚ ਫੁਸਫੁਸਾਉਂਦੇ ਹਨ, ਹਾਲਾਂਕਿ ਸ਼ੱਕ ਹੁੰਦਾ ਹੈ ਕਿ ਪਿਛਲੀ ਰੁਝੇਵੇਂ ’ਚ ਸਮੋਸਾ ਅਤੇ ਦੂਜੀ ’ਚ ਚਾਹ ਦਾ ਕੱਪ ਸ਼ਾਮਲ ਸੀ। ਫਿਰ ਵੀ, ਦੇਰੀ ਨੂੰ ਤਮਗੇ ਦੀ ਤਰ੍ਹਾਂ ਪਹਿਨਿਆ ਜਾਂਦਾ ਹੈ।

ਅਤੇ ਮੈਨੂੰ ਅਕਸਰ ਲੱਗਦਾ ਹੈ ਕਿ ਇਸ ਦਾ ਸਬੰਧ ਅਹੁਦੇ ਨਾਲ ਘੱਟ ਅਤੇ ਅਸੁਰੱਖਿਆ ਨਾਲ ਜ਼ਿਆਦਾ ਹੈ। ਅਸੁਰੱਖਿਅਤ ਵਿਅਕਤੀ ਚਾਹੁੰਦਾ ਹੈ ਕਿ ਲੋਕ ਦਰਵਾਜ਼ੇ ਵੱਲ ਦੇਖਦੇ ਰਹਿਣ। ਉਹ ਚਾਹੁੰਦਾ ਹੈ ਕਿ ਜਦੋਂ ਉਹ ਦਾਖਲ ਹੋਣ ਤਾਂ ਕਮਰਾ ਠਹਿਰ ਜਾਵੇ ਪਰ ਸੁਰੱਖਿਅਤ ਲੋਕਾਂ ਨੂੰ ਸਜਾਵਟ ਦੇ ਤੌਰ ’ਤੇ ਦੇਰੀ ਦੀ ਜ਼ਰੂਰਤ ਨਹੀਂ ਹੁੰਦੀ।

ਮੇਰੇ ਪਿਤਾ ਨੇ ਮੈਨੂੰ ਕੁਝ ਬਹੁਤ ਵੱਖਰਾ ਸਿਖਾਇਆ ਸੀ। ਉਹ ਕਹਿੰਦੇ ਸਨ, “ਬੇਟੇ, ਸਮੇਂ ਸਿਰ ਰਹੋ, ਕਿਉਂਕਿ ਪਾਬੰਦ ਹੋਣਾ ਦੂਜੇ ਵਿਅਕਤੀ ਦੇ ਸਮੇਂ ਦਾ ਸਨਮਾਨ ਕਰਨਾ ਹੈ।” ਉਨ੍ਹਾਂ ਨੇ ਸਮੇਂ ਦੀ ਪਾਬੰਦੀ ਨੂੰ ਸਿਰਫ ਇਕ ਆਦਤ ਨਹੀਂ, ਸਗੋਂ ਇਕ ਸ਼ਿਸ਼ਟਾਚਾਰ ਬਣਾ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਬਿਨਾਂ ਕਿਸੇ ਕਾਰਨ ਦੇ ਦੇਰ ਕਰਨਾ ਹੰਕਾਰ ਦਾ ਇਕ ਸ਼ਾਂਤ ਰੂਪ ਹੈ। ਮੈਂ ਇਸ ਨੂੰ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਹੈ।

ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਉਡੀਕ ਕਰਵਾਉਂਦੇ ਹੋ, ਤਾਂ ਤੁਸੀਂ ਅਸਲ ’ਚ ਕੀ ਕਹਿ ਰਹੇ ਹੁੰਦੇ ਹੋ? ਇਹੀ ਕਿ ਤੁਹਾਡਾ ਸਮਾਂ ਉਨ੍ਹਾਂ ਦੇ ਸਮੇਂ ਤੋਂ ਵੱਧ ਕੀਮਤੀ ਹੈ ਅਤੇ ਇਹ ਅਸੁਰੱਖਿਆ ਤੋਂ ਇਲਾਵਾ ਹੋਰ ਕੀ ਹੈ ਜੋ ਮਹੱਤਵ ਦਾ ਚੋਲਾ ਪਹਿਨੀ ਬੈਠੀ ਹੈ?

ਤ੍ਰਾਸਦੀ ਇਹ ਹੈ ਕਿ ਅਸਲ ’ਚ ਮਹੱਤਵਪੂਰਨ ਲੋਕ ਅਕਸਰ ਇਸ ਦੇ ਉਲਟ ਕਰਦੇ ਹਨ। ਉਹ ਸਮੇਂ ’ਤੇ ਆਉਂਦੇ ਹਨ। ਕਦੇ-ਕਦੇ ਜਲਦੀ ਵੀ। ਉਨ੍ਹਾਂ ਨੂੰ ਆਪਣੀ ਅਹਿਮੀਅਤ ਸਾਬਤ ਕਰਨ ਲਈ ਕਿਸੇ ਨਾਟਕ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਦਾ ਸਵੈ -ਭਰੋਸਾ ਕਿਸੇ ਨਾਟਕੀ ਆਮਦ ’ਤੇ ਨਿਰਭਰ ਨਹੀਂ ਹੁੰਦਾ।

ਸ਼ਾਇਦ ਅਸੀਂ ਵੱਕਾਰ ਨੂੰ ਸ਼ੁਰੂ ਤੋਂ ਹੀ ਗ਼ਲਤ ਸਮਝਿਆ ਹੈ।

ਜੋ ਵਿਅਕਤੀ ਕਮਰੇ ’ਚ ਸਾਰਿਆਂ ਨੂੰ ਉਡੀਕ ਕਰਵਾਉਂਦਾ ਹੈ, ਉਹ ਮਹੱਤਵਪੂਰਨ ‘ਦਿਸ’ ਸਕਦਾ ਹੈ ਪਰ ਉਹ ਵਿਅਕਤੀ ਜੋ ਕਮਰੇ ’ਚ ਕਿਸੇ ਨੂੰ ਉਡੀਕ ਨਹੀਂ ਕਰਵਾਉਂਦਾ, ਉਹੀ ਅਸਲ ’ਚ ਮਹੱਤਵਪੂਰਨ ‘ਹੈ’।

ਇਕ ਵਿਅਕਤੀ ਧਿਆਨ ਖਿੱਚਣਾ ਚਾਹੁੰਦਾ ਹੈ। ਦੂਜੇ ਦੇ ਕੋਲ ‘ਕੱਦ’ ਹੁੰਦਾ ਹੈ।

ਦੇਰੀ ਅਸੁਰੱਖਿਅਤ ਲੋਕਾਂ ਵੱਲੋਂ ਸ਼ਕਤੀ ਦਾ ਪ੍ਰਦਰਸ਼ਨ ਹੈ, ਜਦਕਿ ਸਮੇਂ ਦੀ ਪਾਬੰਦੀ ਉਨ੍ਹਾਂ ਲੋਕਾਂ ਵੱਲੋਂ ਕੁਲੀਨਤਾ ਦਾ ਸਭ ਤੋਂ ਸ਼ਾਂਤ ਰੂਪ ਹੈ, ਜੋ ਖ਼ੁਦ ’ਚ ਸੁਰੱਖਿਅਤ ਹਨ...!

-ਰਾਬਰਟ ਕਲੀਮੈਂਟਸ

  • Late Coming
  • Important

ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?

NEXT STORY

Stories You May Like

  • accident involving a punjabi family in mp
    MP 'ਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਹਾਦਸਾ ! ਸੱਸ-ਨੂੰਹ ਦੀ ਮੌਤ, ਥੋੜੀ ਦੇਰ ਬਾਅਦ ਹੀ...
  • firecrackers
    ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ
  • pensioners punjab family
    ਪੰਜਾਬ ਦੇ ਇਨ੍ਹਾਂ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
  • important decisions can be taken in the council meeting on october 7
    GST Meeting : 7 ਅਕਤੂਬਰ ਨੂੰ ਕੌਂਸਲ ਦੀ ਬੈਠਕ ’ਚ ਲਏ ਜਾ ਸਕਦੇ ਹਨ ਅਹਿਮ ਫ਼ੈਸਲੇ
  • yogi adityanath  narendra modi  meeting
    CM ਯੋਗੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
  • a crucial meeting of the congress working committee will be held tomorrow
    ਭਲਕੇ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ, ਚੋਣ ਕਮਿਸ਼ਨ ਨਾਲ ਜੁੜੇ ਮੁੱਦੇ ’ਤੇ ਹੋਵੇਗੀ ਚਰਚਾ
  • gurwinder gavy meets high commissioner
    ਆਸਟ੍ਰੇਲੀਆ 'ਚ ਗੁਰਜਿੰਦਰ ਗੈਵੀ ਨੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • employment
      ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +