ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦੇ ਹੋਲੀ ਗਾਣੇ 'ਬਮ ਬਮ ਭੋਲੇ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਫਿਲਮ 'ਸਿਕੰਦਰ' ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਕਰ ਰਹੇ ਹਨ, ਜਦੋਂ ਕਿ ਇਸ ਨੂੰ ਸਾਜਿਦ ਨਾਡੀਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਸਲਮਾਨ ਖਾਨ 'ਤੇ ਫਿਲਮਾਏ ਗਿਆ ਹੋਲੀ ਟਰੈਕ 'ਬਮ ਬਮ ਭੋਲੇ' ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਿਹਾ ਹੈ। ਗਾਣੇ ਦੀ ਸ਼ੁਰੂਆਤ ਜਬਰਦਸਤ ਰੈਪ ਨਾਲ ਹੁੰਦੀ ਹੈ, ਜੋ ਗਾਣੇ ਵਿੱਚ ਇੱਕ ਵੱਖਰਾ ਜੋਸ਼ ਭਰ ਦਿੰਦਾ ਹੈ। ਰੰਗਾਂ ਨਾਲ ਭਰੇ ਧਮਾਕੇਦਾਰ ਸੀਨ ਅਤੇ ਐਨਰਜੀ ਇਸ ਗੀਤ ਨੂੰ ਹੋਲੀ ਦਾ ਪਰਫੈਕਟ ਐਂਥਮ ਬਣਾ ਰਹੇ ਹਨ।
ਟੀਜ਼ਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ, ਹੁਣ ਹਰ ਕੋਈ ਇਸਦੇ ਫੁੱਲ ਵਰਜ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਇਹ ਗੀਤ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ। ਬਮ ਬਮ ਭੋਲੇ ਵਿੱਚ ਸ਼ੇਖਸਪੀਅਰ, ਵਾਈ-ਐਸ਼ ਅਤੇ ਹੁਸੈਨ (ਬੰਬੇ ਲੋਕਲ) ਦੁਆਰਾ ਲਿਖਿਆ ਅਤੇ ਪੇਸ਼ ਕੀਤਾ ਗਿਆ ਦਮਦਾਰ ਰੈਪ ਸ਼ਾਮਲ ਹੈ, ਜੋ ਗਾਣੇ ਨੂੰ ਹੋਰ ਵੀ ਜੋਸ਼ੀਲਾ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਸ ਰੈਪ ਵਿੱਚ ਕਿਡ ਰੈਪਰ ਭੀਮਰਾਓ ਜੋਗੂ, ਸਰਫਰਾਜ਼ ਸ਼ੇਖ ਅਤੇ ਫੈਜ਼ਲ ਅੰਸਾਰੀ (ਦਿ ਧਾਰਾਵੀ ਡ੍ਰੀਮ ਪ੍ਰੋਜੈਕਟ) ਵੀ ਨਜ਼ਰ ਆਉਣਗੇ। ਇਸ ਗੀਤ ਨੂੰ ਸੰਗੀਤ ਦੇ ਉਸਤਾਦ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਆਉਣ ਵਾਲੀ ਈਦ 'ਤੇ 'ਸਿਕੰਦਰ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਸ ਫਿਲਮ ਵਿੱਚ ਰਸ਼ਮਿਕਾ ਮੰਦਾਨਾ ਅਤੇ ਕਾਜਲ ਅਗਰਵਾਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਆਯੁਸ਼ਮਾਨ ਖੁਰਾਨਾ ਨੇ ਚੈਂਪੀਅਨਜ਼ ਟਰਾਫੀ 'ਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਲਿਖੀ ਸ਼ਾਨਦਾਰ ਕਵਿਤਾ
NEXT STORY