ਮੁੰਬਈ- ਤੇਲਗੂ ਸਿਨੇਮਾ ਦੇ ਸੁਪਰਸਟਾਰ NTR ਜੂਨੀਅਰ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਹਾਲ ਹੀ 'ਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ 1 ਕਰੋੜ ਰੁਪਏ ਦਾਨ ਕਰਕੇ ਇੱਕ ਵਾਰ ਫਿਰ ਮਨੁੱਖਤਾ ਦਿਖਾਈ ਹੈ। ਦੋਵਾਂ ਸੂਬਿਆਂ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਬੁਨਿਆਦੀ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। NTR ਜੂਨੀਅਰ ਨੇ ਪੀੜਤਾਂ ਦੀ ਮਦਦ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰਾਹਤ ਫੰਡ 'ਚ 50-50 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਮੀਂਹ ਕਾਰਨ ਦੋ ਤੇਲਗੂ ਸੂਬਿਆਂ 'ਚ ਆਏ ਹੜ੍ਹਾਂ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਤੇਲਗੂ ਲੋਕ ਇਸ ਤਬਾਹੀ ਤੋਂ ਜਲਦੀ ਠੀਕ ਹੋ ਜਾਣ।ਮੈਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਰਕਾਰਾਂ ਦੇ ਮੁੱਖ ਮੰਤਰੀ ਰਾਹਤ ਫੰਡ 'ਚ 50-50 ਲੱਖ ਰੁਪਏ ਦਾਨ ਦੇਣ ਦਾ ਐਲਾਨ ਕਰਦਾ ਹਾਂ। ਦੋ ਤੇਲਗੂ ਸੂਬਿਆਂ ਦੀਆਂ ਸਰਕਾਰਾਂ ਦੁਆਰਾ ਹੜ੍ਹਾਂ ਦੀ ਆਫ਼ਤ ਤੋਂ ਰਾਹਤ ਲਈ ਚੁੱਕੇ ਗਏ ਉਪਾਵਾਂ ਦਾ ਸਮਰਥਨ ਕਰਦਾ ਹਾਂ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਦ੍ਰਿਸ਼ਟੀ ਧਾਮੀ ਨੇ ਹੋਸਟ ਕੀਤੀ ਬੇਬੀ ਸ਼ਾਵਰ ਪਾਰਟੀ, ਦੇਖੋ ਤਸਵੀਰਾਂ
NTR ਜੂਨੀਅਰ ਦਾ ਇਹ ਖੁੱਲ੍ਹੇ ਦਿਲ ਵਾਲਾ ਦਾਨ ਇੱਕ ਵਾਰ ਫਿਰ ਉਸ ਦੇ ਮਨੁੱਖੀ ਚਿਹਰੇ ਨੂੰ ਉਜਾਗਰ ਕਰਦਾ ਹੈ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ ਹੈ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਇਹ ਤਾਜ਼ਾ ਯੋਗਦਾਨ ਹੜ੍ਹ ਪੀੜਤਾਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ ਅਤੇ ਐਨਟੀਆਰ ਜੂਨੀਅਰ ਦੇ ਇਸ ਨੇਕ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ। ਉਸ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਉਸ ਦੇ ਦਾਨ ਦੀ ਤਾਰੀਫ਼ ਕਰ ਰਹੇ ਹਨ ਅਤੇ ਉਸ ਨੂੰ ਇੱਕ ਸੱਚਾ ਹੀਰੋ ਕਹਿ ਰਹੇ ਹਨ। NTR ਜੂਨੀਅਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਇੱਕ ਫ਼ਿਲਮ ਸਟਾਰ ਹੀ ਨਹੀਂ ਸਗੋਂ ਇੱਕ ਸੱਚਾ ਮਸੀਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਇਸ ਦਿਨ ਸਾਹਮਣੇ ਆਵੇਗੀ ਪਹਿਲੀ ਝਲਕ
NEXT STORY