ਮੁੰਬਈ (ਬਿਊਰੋ)– ਦਿੱਗਜ ਅਦਾਕਾਰ ਤੇ ਫ਼ਿਲਮ ਨਿਰਮਾਤਾ ਜੂਨੀਅਰ ਮਹਿਮੂਦ ਢਿੱਡ ਦੇ ਕੈਂਸਰ ਨਾਲ ਜੂਝ ਰਹੇ ਹਨ। ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਜੌਨੀ ਲੀਵਰ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ 67 ਸਾਲਾ ਜੂਨੀਅਰ ਮਹਿਮੂਦ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝਿਆ ਪਰਮੀਸ਼ ਵਰਮਾ ਦਾ ਭਰਾ ਸੁਖਨ, ਪਤਨੀ ਤਰਨ ਨਾਲ ਤਸਵੀਰਾਂ ਆਈਆਂ ਸਾਹਮਣੇ
ਕੁਝ ਰਿਪੋਰਟਾਂ ਦੀ ਮੰਨੀਏ ਤਾਂ ਜੂਨੀਅਰ ਮਹਿਮੂਦ ਦੇ ਢਿੱਡ ’ਚੋਂ ਜਲਦ ਹੀ ਸਰਜਰੀ ਰਾਹੀਂ ਟਿਊਮਰ ਕੱਢ ਦਿੱਤਾ ਜਾਵੇਗਾ। ਫਿਲਹਾਲ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ।
ਇਸ ਦੌਰਾਨ ਅਦਾਕਾਰ-ਕਾਮੇਡੀਅਨ ਜੌਨੀ ਲੀਵਰ ਨੇ ਜੂਨੀਅਰ ਮਹਿਮੂਦ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਚ ਜੂਨੀਅਰ ਮਹਿਮੂਦ ਕੈਮਰੇ ਵੱਲ ਦੇਖ ਕੇ ਇਸ਼ਾਰਾ ਕਰ ਰਹੇ ਹਨ।
ਬੀਮਾਰੀ ਕਾਰਨ 20 ਕਿਲੋ ਭਾਰ ਘਟਿਆ
ਅਮਰ ਉਜਾਲਾ ਨੂੰ ਦਿੱਤੇ ਇੰਟਰਵਿਊ ’ਚ ਮਹਿਮੂਦ ਦੇ ਭਰਾ ਸਲਾਮ ਕਾਜ਼ੀ ਨੇ ਕਿਹਾ, ‘‘ਜੂਨੀਅਰ ਮਹਿਮੂਦ ਨੂੰ ਢਿੱਡ ਦਾ ਕੈਂਸਰ ਹੈ। ਉਸ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਦਬਾਅ ਵੱਧ ਗਿਆ ਹੈ, ਜਿਸ ਕਾਰਨ ਉਸ ਦਾ ਭਾਰ 20 ਕਿਲੋ ਦੇ ਕਰੀਬ ਘੱਟ ਗਿਆ ਹੈ ਪਰ ਫਿਰ ਵੀ ਉਹ ਚੰਗਾ ਹੁੰਗਾਰਾ ਦੇ ਰਿਹਾ ਹੈ ਤੇ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨਾਲ ਵੀ ਗੱਲਬਾਤ ਕਰ ਰਿਹਾ ਹੈ।’’
ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ
ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸਈਦ ਹੈ। ਜੂਨੀਅਰ ਮਹਿਮੂਦ ਨਾਮ ਉਨ੍ਹਾਂ ਨੂੰ ਮਸ਼ਹੂਰ ਕਾਮੇਡੀਅਨ ਮਹਿਮੂਦ ਅਲੀ ਨੇ ਖ਼ੁਦ ਦਿੱਤਾ ਸੀ। ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ’ਤੇ ਕੀਤੀ ਸੀ। ਉਹ ‘ਬ੍ਰਹਮਚਾਰੀ’, ‘ਮੇਰਾ ਨਾਮ ਜੋਕਰ’, ‘ਦੋ ਔਰ ਦੋ ਪਾਂਚ’ ਤੇ ‘ਪਰਵਰਿਸ਼’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਏ ਸਨ।
ਬਾਅਦ ’ਚ ਉਸ ਨੇ ਕੁਝ ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਇਸ ਤੋਂ ਇਲਾਵਾ ਉਹ ‘ਤੇਨਾਲੀ ਰਾਮਾ’ ਤੇ ‘ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ’ ਵਰਗੇ ਸੀਰੀਅਲਾਂ ’ਚ ਵੀ ਕੰਮ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਸੀ. ਆਈ. ਡੀ.’ ਦੇ ਮਸ਼ਹੂਰ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ, ਹਾਲਤ ਨਾਜ਼ੁਕ, ਵੈਂਟੀਲੇਟਰ ’ਤੇ ਰੱਖਿਆ
NEXT STORY