ਮੁੰਬਈ - ਨਿਰਦੇਸ਼ਕ ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਕਈ ਵਿਵਾਦਾਂ ਦਰਮਿਆਨ ਪਿਛਲੇ ਸ਼ੁੱਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਸੀ। ਇਸ ਫਿਲਮ ਨੇ ਆਪਣੇ 7 ਦਿਨ ਪੂਰੇ ਕਰ ਲਏ ਹਨ। ਇਨ੍ਹਾਂ ਸੱਤ ਦਿਨਾਂ 'ਚ ਫਿਲਮ ਦਾ ਸਫਰ ਕਾਫ਼ੀ ਉਤਰਾਅ-ਚੜ੍ਹਾਅ ਵਾਲਾ ਰਿਹਾ। ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਓਪਨਿੰਗ ਕੀਤੀ। ਸ਼ੁੱਕਰਵਾਰ ਨੂੰ ਪ੍ਰਭਾਸ ਦੀ ਫਿਲਮ ਨੇ ਲਗਭਗ 86 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਬਾਕਸ ਆਫਿਸ 'ਤੇ ਖਾਤਾ ਖੋਲ੍ਹਿਆ ਹੈ।
ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ
'ਆਦਿਪੁਰਸ਼' ਨੇ ਤੋੜਿਆ ਇਹ ਰਿਕਾਰਡ
'ਆਦਿਪੁਰਸ਼' ਬਾਲੀਵੁੱਡ ਲਈ ਪਹਿਲੀ ਅਜਿਹੀ ਫਿਲਮ ਬਣ ਗਈ, ਜਿਸ ਨੇ ਪਹਿਲੇ ਦਿਨ ਭਾਰਤ 'ਚ 100 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕੀਤਾ। ਪਰ ਇੰਨੀ ਸ਼ਾਨਦਾਰ ਰਿਕਾਰਡ ਤੋੜ ਕੁਲੈਕਸ਼ਨ ਤੋਂ ਬਾਅਦ 7ਵੇਂ ਦਿਨ ਤੱਕ ਫਿਲਮ ਨਾਲ ਜੁੜੇ ਵਿਵਾਦਾਂ ਕਾਰਨ ਕੁਲੈਕਸ਼ਨ ਡਿੱਗ ਗਿਆ। ਪਹਿਲੇ 3 ਦਿਨਾਂ 'ਚ ਹੀ 'ਆਦਿਪੁਰਸ਼' ਦਾ ਇੰਡੀਆ ਕਲੈਕਸ਼ਨ 220 ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਪਰ ਸੋਮਵਾਰ ਤੋਂ ਸ਼ੁਰੂ ਹੋਈ ਫਿਲਮ ਦੀ ਕਮਾਈ 'ਚ ਗਿਰਾਵਟ ਵੀਰਵਾਰ ਤੱਕ ਜਾਰੀ ਹੈ।
ਇਹ ਵੀ ਪੜ੍ਹੋ : PM ਮੋਦੀ ਲਈ ਵ੍ਹਾਈਟ ਹਾਊਸ 'ਚ ਖ਼ਾਸ ਡਿਨਰ... ਸੁੰਦਰ ਪਿਚਾਈ-ਟਿਮ ਕੁੱਕ ਤੋਂ ਲੈ ਕੇ ਮੁਕੇਸ਼ ਅੰਬਾਨੀ ਹੋਏ
ਲਗਾਤਾਰ ਡਿੱਗ ਰਿਹਾ ਕੁਲੈਕਸ਼ਨ ਦਾ ਗਰਾਫ਼
ਐਤਵਾਰ ਨੂੰ ਫਿਲਮ ਦਾ ਭਾਰਤ ਵਿਚ ਕੁਲੈਕਸ਼ਨ 69 ਕਰੋੜ ਰੁਪਏ ਸੀ। ਪਰ ਸੋਮਵਾਰ ਦੀ ਕਮਾਈ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੋਮਵਾਰ ਨੂੰ ਫਿਲਮ ਸਿਰਫ਼ 16 ਕਰੋੜ ਦੀ ਕਮਾਈ ਹੀ ਕਰ ਸਕੀ। ਰਿਪੋਰਟਾਂ ਮੁਤਾਬਕ ਵੀਰਵਾਰ ਨੂੰ 'ਆਦਿਪੁਰਸ਼' ਨੇ ਬਾਕਸ ਆਫਿਸ 'ਤੇ ਸਿਰਫ 5 ਤੋਂ 6 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬੁੱਧਵਾਰ ਨੂੰ ਫਿਲਮ ਨੇ 7.25 ਕਰੋੜ ਦੀ ਕਮਾਈ ਕੀਤੀ ਸੀ, ਜਿਸ ਦੇ ਮੁਕਾਬਲੇ ਅਗਲੇ ਦਿਨ ਦਾ ਕਲੈਕਸ਼ਨ ਫਿਰ ਤੋਂ ਡਿੱਗ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 'ਆਦਿਪੁਰਸ਼' ਦੇ ਹਿੰਦੀ ਸੰਸਕਰਣ ਨੇ 7ਵੇਂ ਦਿਨ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS
ਬਦਲ ਦਿੱਤੇ ਗਏ ਵਿਵਾਦਿਤ ਡਾਇਲਾਗ
ਰਾਮਾਇਣ 'ਤੇ ਆਧਾਰਿਤ ਫ਼ਿਲਮ 'ਆਦਿਪੁਰਸ਼' ਦੇ ਸੰਵਾਦਾਂ ਲਈ ਮੇਕਰਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਫਿਲਮ 'ਤੇ ਪਹਿਲੇ ਦਿਨ ਤੋਂ ਹੀ ਪਾਬੰਦੀ ਲਗਾ ਦਿੱਤੀ ਗਈ। ਸੰਵਾਦ ਲੇਖਕ ਮਨੋਜ ਮੁੰਤਸ਼ੀਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਅੰਤ 'ਚ ਫੈਸਲਾ ਹੋਇਆ ਕਿ ਫਿਲਮ ਦੇ ਸਾਰੇ ਡਾਇਲਾਗ ਬਦਲ ਦਿੱਤੇ ਜਾਣ। ਜੇਕਰ ਬਾਕਸ ਆਫਿਸ ਦੀਆਂ ਰਿਪੋਰਟਾਂ 'ਤੇ ਨਜ਼ਰ ਮਾਰੀਏ ਤਾਂ ਨਵੇਂ ਡਾਇਲਾਗ ਜੋੜਨ ਤੋਂ ਬਾਅਦ ਵੀ ਕੁਲੈਕਸ਼ਨ ਵਿਚ ਕੋਈ ਵਾਧਾ ਨਹੀਂ ਹੋਇਆ ਅਤੇ ਫਿਲਮ ਦੀ ਕਮਾਈ 'ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : BOE ਨੇ ਵਿਆਜ ਦਰ ਨੂੰ ਵਧਾ ਕੇ ਕੀਤਾ 5 ਫੀਸਦੀ, 0.5 ਫੀਸਦੀ ਮਹਿੰਗਾ ਹੋਇਆ ਕਰਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭੰਸਾਲੀ 20 ਸਾਲ ਤੋਂ ਕਰ ਰਹੇ ਹਨ ‘ਬੈਜੂ ਬਾਵਰਾ’ ਦੀ ਕਹਾਣੀ ’ਤੇ ਕੰਮ
NEXT STORY