ਨਵੀਂ ਦਿੱਲੀ (ਇੰਟ.) – ਏਲਨ ਮਸਕ ਆਪਣੇ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ ਨੂੰ ਭਾਰਤ ’ਚ ਲਿਆਉਣ ਲਈ ਬੇਤਾਬ ਹਨ। ਸਟਾਰਲਿੰਕ ਇਕ ਕ੍ਰਾਂਤੀਕਾਰੀ ਇੰਟਰਨੈੱਟ ਸਰਵਿਸ ਮੁਹੱਈਆ ਕਰਵਾਉਂਦਾ ਹੈ। ਇਸ ’ਚ ਜ਼ਮੀਨ ’ਤੇ ਟਾਵਰ ਲਾਉਣ ਦੀ ਲੋੜ ਨਹੀਂ ਹੁੰਦੀ ਹੈ। ਸਿੱਧੇ ਸੈਟੇਲਾਈਟ ਤੋਂ ਇੰਟਰਨੈੱਟ ਸਰਵਿਸ ਮਿਲਦੀ ਹੈ। ਸਟਾਰਲਿੰਕ ਜੇ ਭਾਰਤ ਆਉਂਦਾ ਹੈ ਤਾਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਰਮਿਆਨ ਇਕ ਕਾਰੋਬਾਰੀ ਜੰਗ ਦੇਖਣ ਨੂੰ ਮਿਲ ਸਕਦੀ ਹੈ। ਅੰਬਾਨੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਹਨ ਅਤੇ ਰਿਲਾਇੰਸ ਜੀਓ ਭਾਰਤ ਦੀ ਟੌਪ ਟੈਲੀਕਾਮ ਕੰਪਨੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਕਾਰੋਬਾਰ ਸਮੇਟਣ ਲਈ ਮਜਬੂਰ ਹੋਇਆ ਚੀਨ, ਸ਼ਾਹਬਾਜ਼ ਸਰਕਾਰ ਨੇ ਖੜ੍ਹੇ ਕੀਤੇ ਹੱਥ
ਐਲਨ ਮਸਕ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਗਲਵਾਰ ਨੂੰ ਇਕ ਬੈਠਕ ਹੋਈ ਸੀ। ਇਸ ਬੈਠਕ ਤੋਂ ਬਾਅਦ ਮਸਕ ਨੇ ਕਿਹਾ ਕਿ ਉਹ ਭਾਰਤ ’ਚ ਸਟਾਰਲਿੰਕ ਲਾਂਚ ਕਰਨ ਲਈ ਉਤਸੁੱਕ ਹਨ। ਉਨ੍ਹਾਂ ਨੇ ਕਿਹਾ ਕਿ ਸਟਾਰਲਿੰਕ ਭਾਰਤ ਦੇ ਦੂਰ-ਦਰਾਡੇ ਦੇ ਪਿੰਡਾਂ ’ਚ ਜਿੱਥੇ ਇੰਟਰਨੈੱਟ ਨਹੀਂ ਹੈ ਜਾਂ ਸਪੀਡ ਘੱਟ ਹੈ, ਉੱਥੇ ਅਵਿਸ਼ਵਾਸਯੋਗ ਮਦਦ ਕਰ ਸਕਦਾ ਹੈ।
ਦੋ ਅਮੀਰਾਂ ਦੇ ਦਰਮਿਆਨ ਲੜਾਈ ਦਾ ਮੰਚ ਤਿਆਰ
ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਕਿ ਕਿਵੇਂ ਸਰਕਾਰ ਦੇ ਸੈਟੇਲਾਈਟ ਬ੍ਰਾਡਬੈਂਡ ਸਪੈਕਟ੍ਰਮ ਦੀ ਵੰਡ ਨੂੰ ਲੈ ਕੇ ਸਟਾਰਲਿੰਕ ਦੇ ਅੰਬਾਨੀ ਦੀ ਰਿਲਾਇੰਸ ਨਾਲ ਮਤਭੇਦ ਹਨ। ਇਸ ਨਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਸੈਟੇਲਾਈਟ ਸੇਵਾਵਾਂ ਲਈ ਦੁਨੀਆ ਦੇ ਦੋ ਸਭ ਤੋਂ ਅਮੀਰ ਲੋਕਾਂ ਦਰਮਿਆਨ ਲੜਾਈ ਦਾ ਮੰਚ ਤਿਆਰ ਹੋ ਗਿਆ ਹੈ।
ਇਹ ਵੀ ਪੜ੍ਹੋ : ਜਨਤਕ ਖੇਤਰ ਦੇ 11 ਬੈਂਕਾਂ ਵਿੱਚੋਂ ਛੇ ਦਾ ਨਹੀਂ ਹੈ ਕੋਈ ਗੈਰ-ਕਾਰਜਕਾਰੀ ਚੇਅਰਮੈਨ : ਰਿਪੋਰਟ
ਕੀ ਚਾਹੁੰਦਾ ਹੈ ਸਟਾਰਲਿੰਕ?
ਸਟਾਰਲਿੰਕ ਕਹਿ ਰਿਹਾ ਹੈ ਕਿ ਭਾਰਤ ਸਪੈਕਟ੍ਰਮ ਦੀ ਨਿਲਾਮੀ ਕਰਨ ਦੀ ਥਾਂ ਗਲੋਬਲ ਟ੍ਰੈਂਡ ਮੁਤਾਬਕ ਲਾਈਸੈਂਸ ਅਲਾਟ ਕਰੇ। ਸਟਾਰਲਿੰਕ ਦਾ ਕਹਿਣਾ ਹੈ ਕਿ ਇਹ ਕੁਦਰਤੀ ਸੋਮਾ ਹੈ, ਜਿਸ ਨੂੰ ਕੰਪਨੀਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਇਸ ਮਹੀਨੇ ਭਾਰਤ ਸਰਕਾਰ ਵਲੋਂ ਜਨਤਕ ਕੀਤੇ ਗਏ ਕੰਪਨੀ ਦੇ ਪੱਤਰਾਂ ’ਚ ਕਿਹਾ ਗਿਆ ਹੈ ਕਿ ਨਿਲਾਮੀ ’ਚ ਭੂਗੋਲਿਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ, ਜਿਸ ਨਾਲ ਲਾਗਤ ਵਧ ਜਾਏਗੀ।
ਮਸਕ ਦੀ ਗੱਲ ਤੋਂ ਸਹਿਮਤ ਨਹੀਂ ਰਿਲਾਇੰਸ
ਰਿਲਾਇੰਸ ਸਟਾਰਲਿੰਕ ਦੀ ਗੱਲ ਤੋਂ ਅਸਹਿਮਤ ਹੈ। ਉਸ ਨੇ ਸਪੈਕਟ੍ਰਮ ਦੀ ਜਨਤਕ ਤੌਰ ’ਤੇ ਨਿਲਾਮੀ ਦੀ ਹੀ ਗੱਲ ਕਹੀ ਹੈ। ਰਿਲਾਇੰਸ ਨੇ ਕਿਹਾ ਕਿ ਵਿਦੇਸ਼ੀ ਸੈਟੇਲਾਈਟ ਸਰਵਿਸ ਪ੍ਰੋਵਾਈਡਰ ਵੁਆਇਸ ਅਤੇ ਡਾਟਾ ਸਰਵਿਸਿਜ਼ ਆਫਰ ਕਰ ਸਕਦੇ ਹਨ ਅਤੇ ਘਰੇਲੂ ਟੈਲੀਕਾਮ ਕੰਪਨੀਆਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਹਨ, ਇਸ ਲਈ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਲਈ ਨਿਲਾਮੀ ਹੋਣੀ ਚਾਹੀਦੀ ਹੈ। ਮਸਕ ਨੇ ਸਾਲ 2021 ਵਿਚ ਵੀ ਭਾਰਤ ’ਚ ਸਟਾਰਲਿੰਕ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : MSP ਤੋਂ 50 ਫ਼ੀਸਦੀ ਘੱਟ ਮੁੱਲ 'ਤੇ ਫਸਲ ਵੇਚਣ ਨੂੰ ਮਜਬੂਰ ਹਰਿਆਣੇ ਦੇ ਮੱਕੀ ਉਤਪਾਦਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BIS ਨੇ ਬਾਇਓਡੀਗ੍ਰੇਡੇਬਲ ਭਾਂਡਿਆਂ ਲਈ ਪੇਸ਼ ਕੀਤੇ ਗੁਣਵੱਤਾ ਮਾਪਦੰਡ
NEXT STORY