ਮੁੰਬਈ (ਬਿਊਰੋ)– ਮੇਕਰਜ਼ ਇਨ੍ਹੀਂ ਦਿਨੀਂ ਫਿਲਮਾਂ ’ਚ ਦਿਖਾਏ ਜਾਣ ਵਾਲੇ ਦ੍ਰਿਸ਼ਾਂ ਨੂੰ ਲੈ ਕੇ ਜ਼ਿਆਦਾ ਸੁਚੇਤ ਹੋ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕਿਸੇ ਸੀਨ ’ਤੇ ਹੰਗਾਮਾ ਹੋ ਜਾਵੇਗਾ ਪਰ ਹਾਲੀਵੁੱਡ ਫ਼ਿਲਮਾਂ ’ਤੇ ਕਦੇ ਕਿਸੇ ਦਾ ਜ਼ੋਰ ਚੱਲਿਆ ਹੈ? ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਦਿ ਈਟਰਨਲਸ’ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਗੁੱਸਾ ਪ੍ਰਗਟਾਇਆ ਜਾ ਰਿਹਾ ਹੈ।
‘ਦਿ ਈਟਰਨਲਸ’ ਇਕ ਹਾਲੀਵੁੱਡ ਫ਼ਿਲਮ ਹੈ, ਜਿਸ ’ਚ ਸਟਾਰ ਰਿਚਰਡ ਮੈਡਨ ਤੇ ਜੇਮਾ ਚੈਨ ਵਿਚਕਾਰ ਇਕ ਰੋਮਾਂਟਿਕ ਸੀਨ ਦਿਖਾਇਆ ਗਿਆ ਹੈ। ਫ਼ਿਲਮ ’ਚ ਰਿਚਰਡ ਤੇ ਜੇਮਾ ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰਦੇ ਦਿਖਾਇਆ ਗਿਆ ਹੈ।
ਭਾਰਤੀ ਦਰਸ਼ਕਾਂ ਨੂੰ ਖ਼ੁਸ਼ ਕਰਨ ਲਈ ਇਸ ਜੋੜੇ ਨੂੰ ਫ਼ਿਲਮ ’ਚ ਫੇਰੇ ਲੈਂਦੇ ਦਿਖਾਇਆ ਗਿਆ ਸੀ ਪਰ ਇਹ ਭੁੱਲ ਗਏ ਕਿ ਅਸੀਂ ਵਿਆਹ ’ਚ ਬਜ਼ੁਰਗਾਂ ਦੇ ਸਾਹਮਣੇ ਰੋਮਾਂਸ ਨਹੀਂ ਕਰਦੇ। ਜੋੜੇ ਨੇ ਸੱਤ ਫੇਰਿਆਂ ਤੋਂ ਬਾਅਦ ਇਕ-ਦੂਜੇ ਨੂੰ ਕਿੱਸ ਕੀਤੀ, ਜੋ ਭਾਰਤੀ ਦਰਸ਼ਕਾਂ ਨੂੰ ਪਸੰਦ ਨਹੀਂ ਆਈ।
ਮੰਡਪ ’ਚ ਹੀ ਲਾੜਾ-ਲਾੜੀ ਦੇ ਇਕ-ਦੂਜੇ ਨੂੰ ਕਿੱਸ ਕਰਨ ਦੇ ਸੀਨ ’ਤੇ ਸੋਸ਼ਲ ਮੀਡੀਆ ’ਤੇ ਹਲਚਲ ਮਚ ਗਈ ਹੈ। ਲੋਕ ਆਪਣੀ ਰਾਏ ਸਪੱਸ਼ਟ ਰੂਪ ’ਚ ਪ੍ਰਗਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਿੰਦੂ ਨਹੀਂ, ਸਗੋਂ ਈਸਾਈ ਰਿਵਾਜ਼ ਹੈ, ਸਾਡੇ ਇਥੇ ਕਿੱਸ ਨਹੀਂ ਹੈ।
ਫ਼ਿਲਮ ’ਚ ਹਿੰਦੂ ਵਿਆਹ ਤੋਂ ਬਾਅਦ ਜੋੜੇ ਨੂੰ ਕਿੱਸ ਕਰਦੇ ਦਿਖਾਉਣਾ ਮੇਕਰਸ ਨੂੰ ਮਹਿੰਗਾ ਪਵੇਗਾ। ਕਾਰਨ ਇਹ ਹੈ ਕਿ ਫ਼ਿਲਮ ਦੇ ਇਸ ਸੀਨ ਨੂੰ ਲੈ ਕੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕਰ ਰਹੇ ਹਨ। ਜਿਥੇ ਯੂਜ਼ਰਸ ਇਸ ਦਾ ਮਜ਼ਾਕ ਉਡਾ ਰਹੇ ਹਨ, ਉਥੇ ਹੀ ਕੁਝ ਲੋਕ ਇਸ ਨੂੰ ਭਾਰਤ ’ਚ ਬੈਨ ਕਰਨ ਦੀ ਮੰਗ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪੁੱਤਰ ਆਰੀਅਨ ਦੀ ਰਿਹਾਈ ਤੋਂ ਬਾਅਦ ਵਿਦੇਸ਼ੀ ਮੀਡੀਆ ਨੇ ਸ਼ਾਹਰੁਖ ਨੂੰ ਦਿੱਤਾ ਇਹ ਆਫਰ
NEXT STORY